Saturday, September 12, 2026

ਬਜਟ ਤੋਂ ਜਨਤਾ ਦੇ ‘ਚੰਗੇ ਦਿਨ ਆਉਣਗੇ’ ਦਾ ਸਪਨਾ ਟੁਟਿਆ ਪੀ.ਪੀ.ਪੀ

Manmohan Singh Gumtalaਅੰਮ੍ਰਿਤਸਰ, 28 ਫਰਵਰੀ (ਰੋਮਿਤ ਸ਼ਰਮਾ) – ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋ ਪੇਸ਼ ਕੀਤਾ ਗਿਆ ਬਜਟ ਸਿਰਫ ਇਕ ਵਿਖਾਵਾ ਹੈ।ਇਸ ਵਿੱਚ ਲੋਕਾਂ ਨੂੰ ਮੁਢਲੀਆਂ ਸਹੁਲਤਾਂ ਦੇਣ ਦੀ ਥਾਂ ਸਿਰਫ ਉਦੋਗਪਤੀਆਂ ਨੂੰ ਹੀ ਰਾਹਤ ਦਿੱਤੀ ਗਈ ਹੈ। ਜਨਤਾ ਨੂੰ ਚੰਗੇ ਦਿਨ ਆਉਣਗੇ ਦਾ ਸੁਫਨਾ ਵਿਖਾ ਕੇ ਸੱਤਾ ਵਿਚ ਬੈਠਣ ਵਾਲੀ ਸਰਕਾਰ ਦਾ ਪਹਿਲਾ ਬਜਟ ਪੂਰੀ ਤਰ੍ਹਾਂ ਫੇਲ ਸਾਬਿਤ ਹੋਇਆ ਹੈ।ਇਹ ਵਿਚਾਰ ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਨੇ ਪ੍ਰਗਟ ਕੀਤੇ।ਉਨਾਂ ਕਿਹਾ ਕਿ ਅੰਮ੍ਰਿਤਸਰ ਤੋ ਲੋਕ ਸਭਾ ਚੌਣ ਲੜਣ ਵਾਲੇ ਅਰੁਣ ਜੇਤਲੀ ਨੇ ਅੰਮ੍ਰਿਤਸਰ ਨੂੰ ਪੂਰੀ ਤਰ੍ਹਾਂ ਨਜਰਅੰਦਾਜ ਕੀਤਾ ਹੈ।ਉਨਾਂ ਨੇ ਆਪਣੀ ਹਾਰ ਦਾ ਬਦਲਾ ਲੈਂਦੇ ਹੋਏ ਅੰਮ੍ਰਿਤਸਰ ਦੀ ਜਨਤਾ ਨੂੰ ਕੋਈ ਰਾਹਤ ਨਹੀਂ ਦਿੱਤੀ।ਵਰਲਡ ਹੈਰੀਟੇਜ ਦੇ ਨਿਰਮਾਣ ਲਈ ਅੰਮ੍ਰਿਤਸਰ ਨੂੰ ਸ਼ਾਮਲ ਕਰਕੇ ਜਨਤਾ ਨੂੰ ਸਿਰਫ ਲਾਲੀਪਾਪ ਹੀ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਮ ਆਦਮੀ ਨੂੰ ਰਾਹਤ ਘੱਟ ਅਤੇ ਝਟਕਾ ਜਿਆਦਾ ਦਿੱਤਾ ਹੈ।ਜੇਤਲੀ ਨੇ ਇਨਕਮ ਟੈਕਸ ਵਿਚ ਬਦਲਾਅ ਤਾਂ ਨਹੀਂ ਕੀਤਾ, ਸਰਵਿਸ ਟੈਕਸ ਨੂੰ ਵੱਧਾ ਦਿੱਤਾ ਹੈ।
ਜੇਤਲੀ ਨੇ ਘੋਸ਼ਣਾ ਕੀਤੀ ਹੈ ਕਿ ਸਰਵਿਸ ਟੈਕਸ 12.36 ਫੀਸਦੀ ਤੋ ਵੱਧਾ ਕੇ 14 ਫੀਸਦੀ ਕੀਤਾ ਜਾਵੇਗਾ। ਇਸ ਐਲਾਨ ਨਾਲ ਹੀ ਹੁਣ ਖਾਣ-ਪੀਣ ਦੀ ਜਿਆਦਾਤਰ ਚੀਜਾਂ ਮਹੰਗੀਆਂ ਹੋ ਜਾਣਗੀਆਂ।ਰੈਸਟੋਰੈਂਟ, ਹੋਟਲਾਂ, ਬਿਊਟੀ ਪਾਰਲਰ, ਹਸਪਤਾਲਾਂ ਜਿਹੀਆਂ ਥਾਵਾਂ ਵਿਚ ਸਰਵਿਸ ਟੈਕਸ ਦੇ ਨਾਂ ਤੇ ਜਿਆਦਾ ਪੈਸੇ ਦੇਣੇ ਹੋਣਗੇ। ਗੁਮਟਾਲਾ ਨੇ ਕਿਹਾ ਡੈਬਿਟ-ਕ੍ਰੇਡਿਟ ਕਾਰਡ ਵਿਚ ਭੁਗਤਾਨ ਵੀ ਹੁਣ ਮਹਿੰਗਾ ਪਵੇਗਾ। ਨਾਲ ਹੀ ਮਕਾਨ ਦਾ ਨਕਸ਼ਾ ਬਨਾਉਣਾ ਵੀ ਮਹਿੰਗਾ ਹੋ ਜਾਵੇਗਾ। ਹੁਣ ਕੋਈ ਬ੍ਰਾਂਡਿਡ ਸਾਮਾਨ ਲੈਣ ‘ਤੇ ਸਰਵਸਿ ਟੈਕਸ ਦੇਣਾ ਪਵੇਗਾ। ਉਨਾਂ ਕਿਹਾ ਕਿ ਬਜਟ ਵਿਚ ਨੌਜੁਆਨਾ ਦੀ ਸ਼ਕਤੀ ਵਧਾਊਣ ਲਈ ਵੀ ਕੁੱਝ ਨਹੀਂ ਕੀਤਾ ਗਿਆ ਹੈ। ਬਜਟ ਤੋ ਲੋਕਾ ਨੂੰ ਕਾਫੀ ਉਮੀਦਾਂ ਸਨ, ਪਰੰਤੁ ਗਰੀਬ ਜਨਤਾ ਲਈ ਕੁੱਝ ਨਹੀਂ ਦਿੱਤਾ ਗਿਆ। ਉਨਾਂ ਇਹ ਵੀ ਯਾਦ ਦਿਵਾਇਆ ਕਿ ਭਾਜਪਾ ਸਰਕਾਰ ਵੱਲੋ ਕੁੱਝ ਦਿਨ ਪਹਿਲਾ ਪੇਸ਼ ਕੀਤਾ ਗਿਆ ਰੇਲ ਬਜਟ ਵੀ ਪੂਰੀ ਤਰਾਂ ਜਨ ਵਿਰੋਧੀ ਸਾਬਤ ਹੋਇਆ ਸੀ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply