
ਨਵੀਂ ਦਿੱਲੀ, 28 ਫਰਵਰੀ (ਪੰਜਾਬ ਪੋਸਟ ਬਿਊਰੋ) ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵਲੋਂ ਸਾਲ 2015-16 ਦੇ ਪੇਸ਼ ਕੀਤੇ ਗਏ ਬਜਟ ਤੋਂ ਲੋਕਾਂ ਨੂੰ ਜੋ ਉਮੀਦਾਂ ਸਨ, ਉਹ ਭਾਵੇਂ ਪੂਰਅਿਾਂ ਨਹੀਂ ਹੋੲਅਿਾਂ, ਲੇਕਿਨ ਉਨਾਂ ਵਲੋਂ ਦੂਰ ਅੰਦੇਸ਼ੀ ਯੋਜਨਾਵਾਂ ਪੇਸ਼ ਕੀਤੀਆਂ ਹਨ ਜਿੰਨਾਂ ਦੇ ਫਾਇਦੇ ਕੁੱਝ ਸਮਾਂ ਪਾ ਕੇ ਸਾਹਮਣੇ ਆਉਗੇ, ਇਹ ਕਹਿਣਾ ਹੈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, ਸਰਕਾਰ ਵਿੱਚ ਉਨਾਂ ਦੇ ਸਾਥੀ ਮੰਤਰੀਆਂ ਅਤੇ ਪਾਰਟੀ ਆਗੂਆਂ ਦਾ। ਸ੍ਰੀ ਜੇਤਲੀ ਵਲੋਂ ਪੇਸ਼ ਯੋਜਨਾਵਾਂ ਵਿੱਚ ਕੁੱਝ ਇਸ ਤਰਾਂ ਹਨ:-
ਖੇਤੀ ਉਨੱਤ ਯੋਜਨਾ
ਖੇਤੀ ਉਨੱਤ ਯੋਜਨਾ ਲਈ ਆਮ ਬਜਟ ਵਿੱਚ 3,257 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਹ ਖੁਰਾਕ ਸੁਰੱਖਿਆ ਲਈ ਮੁੱਖ ਪ੍ਰੁੋਗਰਾਮ ਹਨ
ਮਿੱਟੀ ਸਿਹਤ ਕਾਰਡ ਖੇਤੀ ਸਹਿਯੋਗ ਅਤੇ ਖੇਤੀ ਮੰਡੀਕਰਨ ਯੋਜਨਾ ਅਤੇ ਖੇਤੀ ਵਿਸਤਾਰ ਵਿਸਤਾਰ , ਬਾਗਬਾਨੀ ਵਿਕਾਸ ਅਤੇ ਮੁੱਲ ਸਥਿਰੀਕਰਨ ਫੰਡ ਉਤੇ ਰਾਸ਼ਟਰੀ ਮਿਸ਼ਨ ਅਤੇ ਸਮੁੱਚੀ ਖੇਤੀ ਉਤੇ ਕੌਮੀ ਮਿਸ਼ਨ
ਡੇਅਰੀ ਵਿਕਾਸ ਅਭਿਆਨ ਦੇ ਲਈ ਬਜਟ ਵਿੱਚ 481 ਕਰੋੜ ਰੁਪੲੈ ਦੀ ਵਿਵਸਥਾ ਹੈ। ਇਸ ਸਕੀਮ ਦਾ ਮੁੱਖ ਉਦੇਸ਼ ਅਸੰਗਠਿਤ ਖੇਤਰ ਦੇ ਹੇਠ ਵਾਧੂ ਦੁੱਧ ਨੂੰ ਖਰੀਦਣਾ ਹੈ।
ਰਾਸ਼ਟਰੀ ਡੇਅਰੀ ਯੋਜਨਾ ਲਈ ਮੁੱਖ ਪ੍ਰੋਗਰਾਮ, ਡੇਅਰੀ ਉਦੱਮਿਤਾ ਯੋਜਨਾਅਤੇ ਡੇਅਰੀ ਵਿਕਾਸ ਯੋਜਨਾ
ਨੀਤੀ ਕ੍ਰਾਂਤੀ ਲਈ 411 ਕਰੋੜ ਰੁਪਏ, ਫਸਲ ਬੀਮਾ ਲਈ ਆਮ ਬਜਟ ਵਿੱਚ 2589 ਕਰੋੜ ਰੁਪਏ, ਭਾਰਤੀ ਖੇਤੀ ਖੋਜ ਪ੍ਰੀਸ਼ਦ ਲਈ 3295 ਕਰੋੜ ਰੁਪਏ ਅਤੇ ਪੂਰਵ ਉਤੱਰ ਰਾਜਾਂ ਵਿੱਚ ਜੈਵਿਕ ਖੇਤੀ ਲਈ 125 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਵਣਜ ਅਤੇ ਸਨਅਤ :-
ਦਿੱਲੀ ਮੁੰਬਈ ਸਨਅਤੀ ਕੈਰੀਡੋਰ ਲਈ ਬਜਟ ਵਿੱਚ 1200 ਕਰੋੜ ਰੁਪਏ, ਮੇਕ ਇਨ ਇੰਡੀਆ ਲਈ 310 ਕਰੋੜ ਰੁਪਏ , ਵਿਦਸ਼ੀ ਵਪਾਰ ਅਤੇ ਬਰਾਮਦ ਪ੍ਰੋਤਸਾਹਨ ਲਈ 910 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ
ਹੋਰ ਮੁੱਖ ਪ੍ਰੋਗਰਾਮ:-
ਡਿਜੀਟਲ ਇੰਡੀਆ ਲਈ 2510 ਕਰੋੜ ਰੁਪਏ, ਸਵੱਛ ਊਰਜਾ ਕੋਸ਼ ਲਈ 4700 ਕਰੋੜ ਰੁਪਏ, ਸਵਦੇਸ਼ ਦਰਸ਼ਨ ਘਰੇਲੂ ਸੈਰ ਸਪਾਟਾ ਸਰਕਟ ਲਈ600 ਕਰੋੜ ਰੁਪਏ, ਭਾਰਤੀ ਯੂ.ਆਈ.ਡੀ.ਅਥਾਰਟੀ ਲਈ 2 ਹਜ਼ਾਰ ਕਰੋੜ ਰੁਪਏ ਤੇ ਕੁਸ਼ਲ ਵਿਕਾਸ ਅਤੇ ਉਦੱਮਸ਼ੀਲਤਾ ਲਈ 1500 ਕਰੋੜ ਰੁਪਏ
ਪੇਂਡੂ ਅਤੇਸ਼ਹਿਰੀ ਵਿਕਾਸ ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ ਹੇਠ ਪੇਂਡੂ ਬਿਜਲੀ ਕਰਨ 4230 ਕਰੋੜ ਰੁਪਏ, ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ ਲਈ 29 ਹਜ਼ਾਰ 420 ਕਰੋੜ ਰੁਪਏ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਲਈ 4134 ਕਰੋੜ ਰੁਪਏ,
ਮੈਟਰੋ ਪ੍ਰਾਜੈਕਟਾਂ ਲਈ 8260 ਕਰੋੜ ਰੁਪਏ
100 ਸਮਰਾਟ ਸਿਟੀ ਲਈ 5899 ਕਰੋੜ ਰੁਪਏ, ਨਮਾਮੇ ਗੰਗਾੇ ਲਈ 2100 ਕਰੋੜ ਰੁਪਏ, ਨਿਰਭੈ ਕੋਸ਼ ਲਈ 1000 ਕਰੋੜ ਰੁਪਏ, ਸਿਹਤ ਲਈ 7824 ਕਰੋੜ ਰੁਪਏ, ਸਿੱਖਿਆ ਲਈ 17,672 ਕਰੋੜ ਰੁਪਏ, ਬੇਟੀ ਬਚਾਓ ਬੇਟੀ ਪੜ੍ਹਾਓ ਲਈ 100 ਕਰੋੜ ਰੁਪਏ, ਦਾ ਪ੍ਰਬੰਧ ਕੀਤਾ ਗਿਆ ਹੈ।
Punjab Post Daily Online Newspaper & Print Media