Sunday, June 15, 2025
Breaking News

ਬੱਸ ਤੇ ਟਰੱਕ ਦੀ ਟੱਕਰ ਵਿਚ ਔਰਤ ਤੇ ਬੱਚੀ ਦੀ ਮੌਕੇ ‘ਤੇ ਮੌਤ

ਪੰਜਾਬ ਰੋਡੇਵਜ ਅੰਮ੍ਰਿਤਸਰ ਡੀਪੂ ਦੀ ਬੱਸ ਹਾਦਸੇ ਵਿਚ ਕਰੀਬ 15 ਹੋਰ ਜਖਮੀ

PPN0103201501

ਬਟਾਲਾ, 1 ਮਾਰਚ (ਨਰਿੰਦਰ ਬਰਨਾਲ ) – ਬਟਾਲਾ ਅੰਮ੍ਰਿਤਸਰ ਰੋਡ ਸਥਿਤ ਸੇਖੜੀ ਕਾਲਜ ਕੋਲ ਅੱਜ ਪੰਜਾਬ ਰੋਡੇਵਜ ਅੰਮ੍ਰਿਤਸਰ ਡੀਪੂ ਦੀ ਬੱਸ ਤੇ ਟਰੱਕ ਦੀ ਟੱਕਰ ਵਿਚ ਔਰਤ ਅਤੇ ਬੱਚੀ ਦੀ ਮੌਤ ਹੋਣ ਅਤੇ ਕਰੀਬ 15 ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ।ਮੌਕੇ ਤੋ ਇਕਤਰ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ ਅੰਮ੍ਰਿਤਸਰ ਡੀਪੂ ਦੀ ਬੱਸ ਅੰਮ੍ਰਿਤਸਰ ਤੋ ਬਟਾਲਾ ਨੂੰ ਆ ਰਹੀ ਸੀ ਅਤੇ ਗੁਰਦਾਸਪੁਰ ਸਾਈਡ ਤੋ ਅੰਮ੍ਰਿਤਸਰ ਨੂੰ ਜਾ ਰਹੇ ਟਰੱਕ ਦੀ ਦੀ ਆਹਮੋ ਸਾਹਮਣੇ ਤੋ ਟੱਕਰ ਹੋ ਗਈ, ਜਿਸਦੇ ਚਲਦਿਆਂ ਬੱਸ ਵਿਚ ਸਵਾਰ ਔਰਤ ਕਿਰਨਦੀਪ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਰੰਗੜ ਨੰਗਲ ਅਤੇ ਬੱਚੀ ਲਵਨੀਤ ਕੌਰ ਉਮਰ ਕਰੀਬ 6 ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਹਾਦਸੇ ਵਿਚ ਜਖਮੀ ਸਤਿੰਦਰ ਕੌਰ ਪਤਨੀ ਜੋਗਿਦਰ ਸਿੰਘ ਰੰਗੜ ਨੰਗਲ, ਬੱਚਾ ਸਕੈਨੀ ਉਮਰ ਕਰੀਬ ਇਕ ਸਾਲ, ਦਲਜੀਤ ਸਿੰੰਘ ਪੁੱਤਰ ਜਾਮ ਸਿੰਘ ਊਧਨਵਾਲ, ਰਾਜਬੀਰ ਕੌਰ ਪਤਨੀ ਤ੍ਰਿਪਤ ਪਾਲ ਊਧਨਵਾਲ, ਨਰਿੰਦਰ ਕੌਰ ਪਤਨੀ ਦਲਜੀਤ ਸਿੰਘ ਊਧਨਵਾਲ, ਜਰਨੈਲ ਸਿੰਘ ਪੁੱਤਰ ਦਿਆ ਸਿੰਘ ਪਿੰਡ ਅੋਲਖ ਕਲਾਂ, ਕੁਲਦੀਪ ਕੌਰ ਪਤਨੀ ਜਰਨੈਲ ਸਿੰਘ ਔਲਖ ਕਲਾਂ, ਬੱਚਾ ਸੁਖਮਨ 3 ਸਾਲ, ਸੰਦੀਪ ਕੁਮਾਰ ਪੁੱਤਰ ਜਸਪਾਲ ਵਾਸੀ ਰਾਮਪੁਰਾ ਫੁੱਲ, ਪਰਮਜੀਤ ਕੌਰ ਪਤਨੀ ਸਰਵਣ ਸਿੰਘ ਵਾਸੀ ਅਲੀਵਾਲ ਰੋਡ ਬਟਾਲਾ, ਬੱਸ ਡਰਾਈਵਰ, ਟਰੱਕ ਡਰਾਈਵਰ, ਕੰਡਕਟਰ ਸਮੇਤ 15 ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਾਈਵੇ ਪੈਟਰੋਲੀਅਮ ਦੇ ਸੁਖਦੇਵ ਸਿੰਘ, ਬਲਦੇਵ ਸਿੰਘ, ਏ ਐਸ ਆਈ ਜਸਪਾਲ ਸਿੰਘ, ਏ ਐਸ ਆਈ ਰਣਜੀਤ ਸਿੰਘ ਨੇ ਐਬੁਲੈਂਸ ਰਾਹੀ ਸਾਰੇ ਜਮਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਜਿਥੇ ਜਖਮੀ ਜੇਰੇ ਇਲਾਜ ਹਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply