Saturday, September 12, 2026

ਕੇਂਦਰੀ ਬਜਟ ਗਰੀਬਾਂ, ਕਿਸਾਨਾਂ ਅਤੇ ਮੱਧ ਵਰਗ ਦੇ ਹਿੱਤਾਂ ਵਿਰੋਧੀ ਕਾ. ਗੁਰਮੀਤ ਬੱਖਤਪੁਰਾ

 ਭਾਰਤੀ ਕਮਿਊਨਿਟੀ ਪਾਰਟੀ ਮਾਰਕਸਵਾਦੀ ਵਲੋਂ ਰੋਸ ਮੀਟਿੰਗ

PPN0103201506
ਬਟਾਲਾ, 1 ਮਾਰਚ (ਨਰਿੰਦਰ ਬਰਨਾਲ) – ਭਾਰਤੀ ਕਮਿਉਨਿਸਟ ਪਾਰਟੀ ਮਾਰਕਸਵਾਦੀ ਲੋਨਿਨਵਾਦੀ ਲਿਬਰੇਸ਼ਨ ਦੀ ਪੰਜਾਬ ਸੂਬਾ ਕਮੇਟੀ ਨੇ ਕੇਂਦਰੀ ਬਜਟ ਨੂੰ ਗਰੀਬਾਂ, ਕਿਸਾਨਾਂ ਅਤੇ ਮੱਧਵਰਗੀ ਜਨਤਾ ਦੇ ਹਿੱਤਾ ਵਿਰੋਧੀ ਬਜਟ ਦੱਸਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿਘ ਬਖਤਪੁਰਾ ਨੇ ਕਿਹਾ ਕਿ ਬਜਟ ਵਿਚ ਗਰੀਬਾਂ ਲਈ ਖੁਰਾਕ ਸੁਰੱਖਿਆ, ਸਿਹਤ, ਵਿਦਿਅਕ ਅਤੇ ਰੁਜ਼ਗਾਰ ਦੀ ਰਾਖੀ ਲਈ ਕੁਝ ਵੀ ਨਵਾਂ ਨਹੀ ਕੀਤਾ ਗਿਆ, ਮਨਰੇਗਾ ਲਈ ਬਜਟ ਪਹਿਲੇ ਜਿਨਾਂ ਹੀ 34 ਹਜਾਰ ਕਰੋੜ ਰੱਖਿਆ ਗਿਆ ਜਦਕਿ ਪਿਛਲੇ ਸਾਲ ਦੇ 6 ਹਜਾਰ ਕਰੋੜ ਦੀਆਂ ਮਨਰੇਗਾ ਦੀਆਂ ਬਕਾਇਆ ਜਿਸਦਾ ਅਰਥ ਹੈ ਕਿ ਮਨਰੇਗਾ ਦਾ ਬਜਟ ਘਟਾਇਆ ਗਿਆ ਹੈ।ਕਿਸਾਨਾਂ ਲਈ ਸੁਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੇ ਮਜਦੂਰਾਂ, ਕਿਸਾਨਾਂ ਦੇ ਕਰਜੇ ਮੁਆਫ ਕਰਨ ਲਈ ਵੀ ਕੋਈ ਪੈਸਾ ਨਹੀ ਰੱਖਿਆ ਗਿਆ। ਉਨਾ ਕਿਹਾ ਕਿ ਇਹ ਬਜਟ ਮਹਿੰਗਾਈ ਵਿਚ ਹੋਰ ਵਾਧਾਂ ਕਰੇਗਾ ਅਤੇ ਹੈਰਾਨੀ ਵਾਲੀ ਗੱਲ  ਹੈ ਕਿ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਲੋਕਾਂ ਨਾਲ ਕੋਝਾ ਮਜਾਕ ਕੀਤਾ ਹੈ।ਇਸ ਮੋਕੇ ਕਾਮਰੇਡ ਸੁਖਦੇਵ ਸਿੰਘ ਭਾਗੋਕਾਵਾਂ, ਕਾਮਰੇਡ ਗੁਲਜਾਰ ਸਿੰਘ ਅਤੇ ਬਲਬੀਰ ਸਿੰਘ ਰੰਧਾਵਾ ਆਦਿ ਹਾਜਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply