Friday, November 22, 2024

ਪੁਰਾਣੇ ਵਿਦਿਆਰਥੀਆਂ ਨੇ ਕਾਲਜ ਦੀ ਮਾੜੀ ਹਾਲਤ ਤੋਂ ਦੁਖੀ ਹੋ ਕੇ ਬਣਾਇਆ ਕਲੱਬ

ਕਾਲਜ ਜੀ.ਟੀ.ਬੀ (ਰੋਡੇ) ਵਿਖੇ ਪੁਰਾਣੇ ਵਿਦਿਆਰਥੀ ਦੀ ਇੱਕਤਰਤਾ 3 ਮਾਰਚ ਨੂੰ

PPN0103201507
ਬਠਿੰਡਾ, 1 ਮਾਰਚ (ਜਸਵਿੰਦਰ ਸਿੰਘ ਜੱਸੀ /  ਅਵਤਾਰ ਸਿੰਘ ਕੈਂਥ )- ਸਰਕਾਰੀ ਬਹੁ ਤਕਨੀਕੀ ਕਾਲਜ ਗੁਰ ਤੇਗ ਬਹਾਦਰਗੜ੍ਹ (ਰੋਡੇ) ਜਿਲ੍ਹਾ ਮੋਗਾ ਦੀ ਮਾੜੀ ਹਾਲਤ ਤੋਂ ਦੁਖੀ ਹੋ ਕੇ ਪੁਰਾਣੇ ਵਿਦਿਆਰਥੀਆਂ ਨੇ ਰੋਡੇਰੀਅਨ ਜੀ.ਟੀ.ਬੀ.ਗੜ੍ਹ ਕਲੱਬ ਰਜਿ. ਕਰਵਾਇਆ ਤਾਂ ਜੋ ਕਾਲਜ ਦੀ ਹਾਲਤ ਵਿੱਚ ਸੁਧਾਰ ਲਿਆਂਦਾ ਜਾ ਸਕੇ।ਬਠਿੰਡਾ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਮੌਕੇ ਕਲੱਬ ਦੇ ਪ੍ਰਧਾਨ ਮਨਿੰਦਰ ਸਿੰਘ, ਜਨਰਲ ਸੈਕਟਰੀ ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਆਰਗੇਨਾਈਜੇਸ਼ਨ ਸੈਕਟਰੀ ਅਤੇ ਪ੍ਰੈਸ ਸੈਕਟਰੀ ਪਰਮਦੀਪ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਮੁਤਾਬਕ ਬਣਦਾ ਰਾਜਨੀਤਿਕ, ਧਾਰਮਿਕ, ਸਮਾਜਿਕ ਫਰਜ਼ ਨਿਭਾਉਣ ਲਈ ਜਾਗਰੂਕ ਕਰਨ ਲਈ ਵੱਖ ਵੱਖ ਵਿਭਾਗਾਂ ਵਿੱਚ ਸੇਵਾ ਨਿਭਾਅ ਰਹੇ ਇਸ ਕਾਲਜ ਦੇ ਵਿਦਿਆਰਥੀਆਂ ਵੱਲੋਂ 3 ਮਾਰਚ ਨੂੰ ਕਾਲਜ ਦੇ ਵਿਹੜੇ ਵਿੱਚ ਵਿਸ਼ਾਲ ਇੱਕਤਰਤਾ ਕੀਤੀ ਜਾ ਰਹੀ ਹੈ।ਜਿਸ ਵਿੱਚ 400 ਪੁਰਾਣੇ ਵਿਦਿਆਰਥੀ ਉਤਸ਼ਾਹ ਪੂਰਵਕ ਹਿੱਸਾ ਲੈਣਗੇ।ਉਹਨਾਂ ਦੱਸਿਆ ਕਿ ਇਹ ਕਾਲਜ 1963 ਵਿੱਚ ਸ਼ੁਰੂ ਹੋਇਆ ਤੇ ਕਾਲਜ ਦੀ ਨਵੀਂ ਬਿਲਡਿੰਗ 1964 ਵਿੱਚ ਬਣੀ ਸੀ, ਪਰ ਹੁਣ ਇਸ ਕਾਲਜ ਦੀ ਹਾਲਤ ਖਸਤਾ ਬਣੀ ਹੋਈ ਹੈ।ਜਿਸ ਨੂੰ ਦੇਖ ਕੇ ਬੜਾ ਮਨ ਦੁਖੀ ਹੁੰਦਾ ਹੈ ਜਦੋਂ ਕਿ ਇਸ ਕਾਲਜ ਵਿੱਚੋਂ ਸੈਂਕੜੇ ਵਿਦਿਆਰਥੀ ਵੱਡੇ ਵੱਡੇ ਅਹੁੱਦਿਆਂ ਤੇ ਬਿਰਾਜਮਾਨ ਹਨ।ਉਹਨਾਂ ਦੱਸਿਆ ਕਿ 3 ਮਾਰਚ ਨੂੰ ਕਾਲਜ ਵਿੱਚ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਦੀ ਇੱਕਤਰਤਾ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਇਸ ਮੌਕੇ ਸਭ ਤੋਂ ਪਹਿਲਾਂ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਜਾਣ ਪਹਿਚਾਨ ਕਰਵਾਈ ਜਾਵੇਗੀ ਤੇ ਨਾਮਣਾ ਖੱਟਣ ਵਾਲੇ ਅਹਿਮ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਇਸ ਤੋਂ ਇਲਾਵਾ ਖੁਸ਼ਹਾਲ ਅਤੇ ਤਰੱਕੀ ਵਾਲੇ ਸਮਾਜ ਦੀ ਸਿਰਜਣਾ ਲਈ ਵੀ ਵਿਚਾਰਾਂ ਕੀਤੀਆਂ ਜਾਣਗੀਆਂ, ਕਿਉਂਕਿ ਕਲੰਕਤ ਹੋ ਰਹੇ ਸੱਭਿਆਚਾਰ ਨੂੰ ਬਚਾਉਣ, ਵੱਧ ਰਹੀ ਲੱਚਰਤਾ ਨੂੰ ਠੱਲ੍ਹ ਪਾਉਣ, ਨੋਜਵਾਨੀ ਨੂੰ ਰੁਜ਼ਗਾਰ ਵੱਲ ਤੋਰਨ, ਗਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਮਦਦ ਵੱਲ ਵਿਸ਼ੇਸ਼ ਧਿਆਨ ਦੇਣ ਲਈ ਬਹੁਤ ਕੁੱਝ ਕਰਨ ਦੀ ਲੋੜ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply