Saturday, September 12, 2026

ਭਾਜਪਾ ਤੋਂ ਬਾਗੀ ਹੋ ਕੇ ਚੋਣ ਜਿੱਤੇ ਕੌਂਸਲਰ ਰਾਮੇਸ਼ ਠਾਕਰ ਮੇਛੀ ਮੁੜ ਭਾਜਪਾ ਵਿਚ ਸ਼ਾਮਲ

PPN0103201513
ਹੁਸ਼ਿਆਰਪੁਰ, 1 ਮਾਰਚ (ਸਤਵਿੰਦਰ ਸਿੰਘ) – ਨਗਰ ਨਿਗਮ ਚੌਣਾ ਵਿੱਚ ਅਜਾਦ ਉਮੀਦਵਾਰ ਵਜੋ ਚੌਣਾਂ ਲੜ ਕੇ ਜਿੱਤ ਪ੍ਰਾਪਤ ਕਰਨ ਵਾਲੇ ਇਕ ਹੋਰ ਉਮੀਦਵਾਰ ਨੇ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਨਾਲ ਭਾਜਪਾ ਦਾ ਪੱਲਾ ਫੜ ਲਿਆ, ਜਿਸ ਨਾਲ ਭਾਜਪਾ ਦੇ ਕੌਂਸਲਰਾਂ ਦੀ ਗਿਣਤੀ 21 ਹੋ ਗਈ ਹੈ।ਭਾਜਪਾ ਤੋਂ ਬਾਗੀ ਹੋ ਕੇ ਵਾਰਡ ਨੰਬਰ ੩ ਤੋਂ ਚੋਣ ਲੜੇ ਰਾਮੇਸ਼ ਠਾਕਰ ਮੇਛੀ ਨੇ ਅੱਜ ਮੁੱਖ ਮੰਤਰੀ ਦੇ ਰਾਜਨਿਤਿਕ ਸਲਾਹਕਾਰ ਸ੍ਰੀ ਤੀਕਸ਼ਣ ਸੂਦ, ਸ. ਜਗਤਾਰ ਸਿੰਘ ਸੈਣੀ ਤੇ ਭਾਜਪਾ ਜਿਲਾ ਪ੍ਰਧਾਨ ਸ਼ਿਵ ਸੂਦ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।ਜਿਕਰਯੋਗ ਹੈ ਕਿ ਬੀਤੇ ਕੱਲ ਤਿੰਨ ਅਜ਼ਾਦ ਉਮੀਦਵਾਰ ਭਾਜਪਾ ਵਿੱਚ ਸ਼ਾਮਲ ਹੋਏ ਸਨ, ਜਿਸ ਨਾਲ ਕੌਂਸਲਰਾਂ ਦੀ ਗਿਣਤੀ 20 ਹੋ ਗਈ ਸੀ।ਇਸ ਮੌਕੇ ਵਿਨੋਦ ਪਰਮਾਰ, ਗਿਆਨ ਬਾਸਲ, ਰਾਮੇਸ ਚੰਦ ਜ਼ਾਲਮ, ਸੁਰੇਸ਼ ਭਾਟੀਆ, ਡਾ. ਇਦਰਜੀਤ ਸ਼ਰਮਾ, ਮੰਗਲ ਸਿੰਘ, ਹਜ਼ਾਰਾ ਸਿੰਘ, ਬਲਰਾਮ ਸੋਨੀ, ਯਸ਼ਪਾਲ ਆਨੰਦ, ਮੰਹਤ ਰਵਿੰਦਰ ਦਾਸ, ਸ੍ਰੀ ਮਤੀ ਰਾਕੇਸ਼ ਸੂੁਦ, ਵਿਜਯ ਪਠਾਨੀਆ, ਵਿਜਯ ਸੂਦ, ਯਸ਼ਪਾਲ ਸ਼ਰਮਾ, ਤਿਲਕ ਰਾਜ ਸ਼ਰਮਾ ,ਵੀਨਾ ਰਾਨੀ, ਰਜਨੀ ਠਾਕਰ, ਅਮਰਜੀਤ ਲਾਡੀ, ਅਰਚਨਾ ਜੈਨ, ਸੁਰੇਸ਼ ਭਾਟਿਆ,ੀ ੲਦਰਜੀਤ ਸ਼ਰਮਾ ਤੇ ਹੋਰ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਸ਼ਾਮਲ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply