

ਅੰਮ੍ਰਿਤਸਰ 2 ਮਾਰਚ (ਜਗਦੀਪ ਸਿੰਘ ਸੱਗੂ) -ਖੇਡ ਜਿਹੜਾ ਕਿ ਲੋਕਾਂ ਨੂੰ ਆਪਸ ਵਿਚ ਜੋੜਦਾ ਹੈ ਅਤੇ ਬੱਚਿਆਂ ਵਿਚ ਕਈ ਚੰਗੇ ਅਤੇ ਚੰਗੇ ਗੁਣ ਪੈਦਾ ਕਰਦਾ ਹੈ ਜਿਵੇ ਕਿ ਇਨਸਾਫ ਦੀ ਲਹਿਰ, ਸਮੂਹਿਕ ਕੰਮ ਕਰਨ ਦਾ ਜਜ਼ਬਾ, ਖੇਡ ਦੀ ਭਾਵਨਾ, ਸੰਬੰਧ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਜਾਗਰੂਕ ਕਰਦਾ ਹੈ, ਅੱਜਕਲ ਦੇ ਬੱਚਿਆਂ ਦੇ ਵਿਚ ਇਹ ਅਲੋਪ ਹੋ ਰਹੇ ਹਨ ਕਿਉਕਿ ਵੱਧ ਤੋ ਵੱਧ ਬੱਚੇ ਮਸ਼ੀਨਾਂ ਨਾਲ ਚਿਪਕੇ ਹੋਏ ਹਨ।
ਅਜਕਲ ਦੀ ਆਧੁਨਿਕ ਇਲੈਕਟ੍ਰਾਨਿਕਸ ਮਸ਼ੀਨਾਂ ਵਿਚ ਸਭ ਤੋ ਜਿਆਦਾ ਮੋਬਾਇਲ ਫੋਨ, ਕੰਮਪਊਟਰ, ਟੀ.ਵੀ ਆਦਿ ਨੇ ਕੋਈ ਸਮਾਂ ਵਾਸਤਵਿਕ ਖੇਡ ਦੇ ਮੈਦਾਨ ਵਿਚ ਖੇਡੀ ਗਈਆਂ ਖੇਡਾਂ ਲਈ ਨਹੀ ਛੱਡਿਆ।
ਦਿੱਲੀ ਪਬਲਿਕ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਮੈਬਰ ਸ਼੍ਰੀ ਆਕਾਸ਼ ਖੰਡੇਲਵਾਲ ਨੇ ਆਪਣੇ ਵਿਚਾਰ ਛੋਟੇ ਬੱਚਿਆਂ ਦੇ ਸਲਾਨਾ ਖੇਡ ਦਿਹਾੜੇ ਦੇ ਉਦਘਾਟਨ ਕਰਦੇ ਹੋਏ ਦਿਤੇ।ਉਹਨਾਂ ਦੇ ਨਾਲ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਸਿੰਘ ਨੇ ਵਿਦਿਆਰਥੀਆਂ ਅਤੇ ਅਭਿਭਾਵਕਾਂ ਨੂੰ ਸੰਬੋਧਿਤ ਕਰਦੇ ਹੋਏ ਉਲੇਖ ਕੀਤਾ, ‘ਖੇਡਾਂ ਦੀਆਂ ਗਤੀਵਿਧੀਆਂ ਘਟ ਹੋਣ ਦੇ ਨੁਕਸਾਨ ਇਹ ਹਨ ਕਿ ਬੱਚਿਆਂ ਵਿਚ ਅਹੰਕਾਰ ਤੋ ਇਲਾਵਾ ‘ਹਰ ਕੀਮਤ ਤੇ ਜੀਤ ਦੀ ਇੱਛਾ’ ਅਤੇ ਭਾਵਨਾਤਮਕ ਵਿਸਫੋਟ ਵਰਗੇ ਨਕਾਰਾਤਮਕ ਭਾਵਨਾਵਾਂ ਉਜਾਗਰ ਹੁੰਦੀਆਂ ਹਨ ਜੋ ਕਿ ਇਕ ਅਸਵਸਥਕਰ ਪ੍ਰਵਰਿਤ ਹੈ ਅਤੇ ਇਸ ਕੰਮ ਵਿਚ ਕਟੌਤੀ ਕਰਨ ਲਈ ਸਕੂਲ ਵੱਲੋ ਨਾ ਸਿਰਫ ਛੋਟੇ-ਛੋਟੇ ਬੱਚਿਆਂ ਨਾਲ ਸ਼ੁਰੂਆਤ ਸਗੋਂ ਮਾਤਾ-ਪਿਤਾ ਦੀ ਖੇਡ ਮੁਕਾਬਲਿਆਂ ਵਿਚ ਹਿੱਸੇਦਾਰੀ ਨੂੰ ਯਕੀਨੀ ਬਣਾਇਆ ਜਾਦਾ ਹੈ।’
ਅੱਜ ਸਲਾਨਾ ਖੇਡ ਸਮਾਰੋਹ ਦੇ ਮੌਕੇ ਤੇ ਬੱਚੇ ਅਤੇ ਮਾਤਾ-ਬਾਪ ਬਹੁਤ ਉਤਸਾਹਿਤ ਵੇਖੇ ਗਏ ਅਤੇ ਬੱਚੇ ਤਾਂ ਮਾਤਾ-ਪਿਤਾ ਦੇ ਸ਼ਾਮਿਲ ਹੋਣ ਤੇ ਬਹੁਤ ਆਨੰਦ ਅਤੇ ਪੂਰਾ ਮਜਾ ਲੈਦੇ ਹੋਏ ਬਹੁਤ ਸਾਰੀਆਂ ਖੇਡਾਂ ਵਿਚ ਹਿੱਸਾ ਲਿਆ, ਜਿਵੇ ਕਿ ‘ਗੁਬਾਰੇ ਫਾੜਨਾ’, ‘ਪੈਸਟਰੀ ਦੌੜ’, ‘ਸੰਗੀਤ ਕੁਰਸੀਆਂ’, ‘ਬਾਧਾ ਦੌੜ’, ‘ਲਕੱਛ ਖੇਡ – ਉਠਾਨਾ ਅਤੇ ਦੌੜ ਦੀ ਰੇਸ।ਖੇਡ-ਖੇਡ ਵਿਚ ਮਾਂ-ਬਾਪ ਦੀ ਇਨ੍ਹਾਂ ਗਤੀਵਿਧੀਆਂ ਵਿਚ ਹਿੱਸੇਦਾਰੀ ਵਿਚ ਬੱਚਿਆਂ ਦੇ ਨਾਲ ਉਨ੍ਹਾਂ ਇਕ ਅਟੂਟ ਬਧਨ ਨੂੰ ਜੋੜ ਦਿਤਾ।
ਸ਼੍ਰੀ ਖੰਡੇਲਵਾਲ ਅਤੇ ਸ਼੍ਰੀਮਤੀ ਸਿੰਘ ਨੇ ਜੇਤੂ ਬੱਚਿਆਂ ਅਤੇ ਮਾਤਾ-ਪਿਤਾ ਵਿਚ ਇਸ ਮੌਕੇ ਤੇ ਇਨਾਮ ਤਕਸੀਮ ਕੀਤੇ।
Punjab Post Daily Online Newspaper & Print Media