
ਹੁਸ਼ਿਆਰਪੁਰ, 2 ਮਾਰਚ (ਸਤਵਿੰਦਰ ਸਿੰਘ) – ਜੰਮੂ ਕਸਮੀਰ ਵਿੱਚ ਪਹਿਲੀ ਵਾਰ ਭਾਂਜਪਾ ਦੀ ਸਰਕਾਰ ਬਣਨ ਦੀ ਖੁਸ਼ੀ ਵਿੱਚ ਜਿਲ੍ਹਾ ਭਾਂਜਪਾ ਪ੍ਰਧਾਨ ਸ਼ਿਵ ਸੂਦ ਦੀ ਅਗਵਾਈ ਵਿੱਚ ਇਕ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਫੋਟੋ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਜੰਮੂ ਕਸ਼ਮੀਰ ਵਿੱਚ ਪਹਿਲੀ ਵਾਰ ਭਾਜਪਾ ਤੇ ਪੀ. ਡੀ. ਪੀ ਗਠਜੋੜ ਦੀ ਸਰਕਾਰ ਬਣਨ ਦੀ ਖੁਸ਼ੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਸ੍ਰੀ ਤੀਕਸ਼ਣ ਸੂੁਦ ਤੇ ਸ਼ਿਵ ਸੂਦ ਨੇ ਦੱਸਿਆ ਕਿ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਇਕ ਦੇਸ਼ ਇਕ ਪ੍ਰਧਾਨ ਇਕ ਵਿਧਾਨ ਤੇ ਇਕ ਨਿਸ਼ਾਨ ਦਾ ਨਾਅਰਾ ਦੇ ਕੇ ਜੰਮੂ ਕਸ਼ਮੀਰ ਜਾਣ ਲਈ ਪਰਮਿਟ ਸਿਸਟਮ ਨੂੰ ਖਤਮ ਕਰਵਾਇਆ ਸੀ ਤੇ ਬਿਨਾ ਪਰਮਿਟ ਤੋ ਪਠਾਨਕੋਟ ਦੇ ਰਾਸਤੇ ਜੰਮੂ ਕਸ਼ਮੀਰ ਗਏ ਸਨ।ਅੱਜ ਡਾ ਸ਼ਿਆਮਾ ਮੁਖਰਜੀ ਨੂੰ ਉਨ੍ਹਾਂ ਦੀਆ ਦੇਸ਼ ਦੇ ਪ੍ਰਤੀ ਏਕਤਾ ਤੇ ਅੰਖਡਤਾ ਦੀ ਸੋਚ ਦੇ ਕਾਰਨ ਉਨ੍ਹਾਂ ਨੂੰ ਯਾਦ ਕੀਤਾ ਜਾਦਾ ਹੈ।
ਇਸ ਮੌਕੇ ਪ੍ਰਦੇਸ਼ ਮਹਾ ਮੰਤਰੀ ਜਗਤਾਰ ਸਿੰਘ ਸੈਣੀ ਨੇ ਭਾਜਪਾ ਵਰਕਰਾਂ ਨੂੰ ਵਧਾਈ ਦਿੱਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਬੀ ਜੇ ਪੀ ਦੀ ਸਰਕਾਰ ਆਉਣ ਨਾਲ ਅਲਗਵਾਦੀ ਤਾਕਤਾ ਖਤਮ ਹੋਣਗੀਆ।ਇਸ ਮੌਕੇ ਰਾਮੇਸ਼ ਜਾਲਿਮ, ਡਾ. ਇਦਰਜੀਤ ਸ਼ਰਮਾ, ਅਰਚਨਾ ਜੈਨ, ਜਿਵੇਦ ਸੂਦ, ਵਿਨੋਦ ਪਰਮਾਰ, ਸੁਰੇਸ਼ ਭਾਟੀਆ, ਪ੍ਰਮੋਦ ਸੂਦ, ਸੁਧੀਰ ਗੁਪਤਾ ਲਕਸ਼ਮੀ, ਗਿਆਨ ਬਾਸਲ, ਅਮਰਜੀਤ ਲਾਡੀ, ਮਾਸਟਰ ਕ੍ਰਿਸ਼ਣ ਅਰੋੜਾ, ਸੰਜੀਵ ਐਰੀ, ਯਸਪਾਲ ਸ਼ਰਮਾ, ਰਾਮ ਦੇਵ ਯਾਦਵ, ਸਰਬਜੀਤ ਸਿੰਘ, ਸ਼ੁਰੇਖਾ ਬਰਜਾਤਾ, ਨਰਿੰਦਰ ਕੌਰ, ਗੰਗਾ ਸੈਣੀ, ਗੁਰਦੇਵ ਸੈਣੀ, ਸ਼ਾਂਤੀ ਸਵਰੂਪ ਸੂਦ, ਵਿਨੋਦ ਹੰਸ, ਬਲਜਿੰਦਰ ਕਾਲਾ, ਡਾ. ਪ੍ਰਵੀਨ, ਕੁਲਦੀਪ ਸੋਢੀ, ਵਿਵੇਕ ਅਗਰਵਾਲ, ਗਰਮੇਲ ਰਾਮ ਝਿੰਮ, ਦਿਨੇਸ਼ ਕੁਮਾਰ ਤੇ ਹੋਰ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਸ਼ਾਮਿਲ ਸਨ।
Punjab Post Daily Online Newspaper & Print Media