ਹੁਸ਼ਿਆਰਪੁਰ, 2 ਮਾਰਚ (ਸਤਵਿੰਦਰ ਸਿੰਘ) – ਐਤਵਾਰ ਦੁਪਿਹਰ ਤੋ ਹੀ ਰੁੱਕ ਰੁੱਕ ਕੇ ਹੋ ਰਹੀ ਬਰਸਾਤ ਦੇ ਕਾਰਨ ਸ਼ਹਿਰ ਦੇ ਤਕਰੀਬਨ ਸਾਰੇ ਮੁੱਹਲੇ ਤੇ ਗਲੀਆਂ ਵਿੱਚ ਪਾਣੀ ਭਰਨ ਨਾਲ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ।ਸ਼ਹਿਰ ਦੇ ਪ੍ਰਭਾਤ ਚੌਕ, ਟਾਂਡਾ ਚੌਕ, ਗੋਰਮਿੰਟ ਕਾਲਜ ਚੌਕ, ਸ਼ੈਸ਼ਨ ਚੌਕ ਘੰਟਾ ਘਰ ਚੌਕ ਤੇ ਕਮਾਲਪੁਰ ਚੌਕ ਰੈਡ ਰੋਡ, ਕੱਚਾ ਟੋਬਾ ਪੂਰੀ ਤਰ੍ਹਾ ਨਾਲ ਮੀਹ ਦੇ ਪਾਣੀ ਨਾਲ ਭਰੇ ਰਹੇ ਤੇ ਸ਼ਹਿਰ ਦੇ ਸਾਰੇ ਹੀ ਮੁੱਹਲਿਆਂ ਵਿੱਚ ਪਾਣੀ ਭਰਿਆ ਰਿਹਾ ਤੇ ਸ਼ਹਿਰ ਦੇ ਮੇਨ ਸੜਕਾਂ ਵਿੱਚ ਪਏ ਹੋਏ ਖੱਡੇ ਲੋਕਾਂ ਲਈ ਹੋਰ ਮੁਸੀਬਤ ਦਾ ਕਾਰਨ ਬਣੇ।
ਇਥੇ ਇਹ ਜਿਕਰਯੋਗ ਹੈ ਕਿ ਟਾਂਡਾ ਚੌਕ ਤੇ ਪ੍ਰਭਾਤ ਚੌਕ ਤਂੋ ਪਿਪਲਾਂ ਵਾਲਾ ਤੱਕ ਨਾਲਾ ਪਿਛਲੇ ਦੋ ਸਾਲਾਂ ਤੋ ਬਣ ਰਿਹਾ ਹੈ, ਜਿਸ ਉਪਰ ਕਰੋੜਾਂ ਰੁਪਏ ਦੀ ਲਾਗਤ ਤੋਂ ਬਾਅਦ ਵੀ ਅਜੇ ਤੱਕ ਅੱਧਾ ਮੁਕੰਮਲ ਹੋਣ ਕਰਕੇ ਇਸ ਦਾ ਪਾਣੀ ਲੋਕਾਂ ਲਈ ਮੁਸੀਬਤ ਬਣਿਆ ਰਿਹਾ।ਇਥੇ ਆਮ ਲੋਕਾਂ ਵਿੱਚ ਇਹ ਗੱਲ ਸੁਣਨ ਨੂੰ ਮਿਲੀ ਕਿ ਇਹ ਹੈ ਪਾਣੀ ਵਿੱਚ ਡੁੱਬਿਆ ਨਗਰ ਨਿਗਮ ਹੁਸ਼ਿਆਰਪੁਰ ਪ੍ਰਸ਼ਾਸ਼ਨ ਨੇ ਹਾਉਸ ਟੈਕਸ ਤੇ ਹੋਰ ਟੈਕਸਾਂ ਤੋ ਕਰੋੜਾਂ ਰੁਪਏ ਕਮਾਏ ਹਨ, ਪਰ ਫਿਰ ਵੀ ਪ੍ਰਸ਼ਾਸ਼ਨ ਪਾਣੀ ਦੀ ਸਹੀ ਢੰਗ ਨਾਲ ਨਿਕਾਸੀ ਨਾ ਕਰ ਪਾਉਣ ਵਿੱਚ ਪੂਰੀ ਤਰ੍ਹਾ ਨਾਲ ਨਾਕਾਮ ਰਿਹਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …