Thursday, April 16, 2026

ਖਾਲਸਾ ਕਾਲਜ ਵਿੱਚ ਅੰਤਰ-ਕਾਲਜ ਭਾਸ਼ਣ ਮੁਕਾਬਲਾ

PPN0303201514

ਅੰਮ੍ਰਿਤਸਰ, 3 ਮਾਰਚ (ਪ੍ਰੀਤਮ ਸਿੰਘ) -ਖਾਲਸਾ ਕਾਲਜ ਦੇ ਅੰਗਰੇਜੀ ਵਿਭਾਗ ਵੱਲੋਂ ਅੰਤਰ-ਕਾਲਜ ਭਾਸ਼ਣ ਮੁਕਾਬਲਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਤੋਂ 10 ਟੀਮਾਂ ਨੇ ਭਾਗ ਲਿਆ। ਮੁਕਾਬਲੇ ਵਿੱਚ ਖਾਲਸਾ ਕਾਲਜ ਫਾਰ-ਵਮੈਨ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦ ਕਿ ਸ਼ਹਿਜਾਦਾਨੰਦ ਕਾਲਜ ਨੇ ਦੂਸਰਾ ਸਥਾਨ ਅਤੇ ਫੋਰ-ਐੱਸ ਕਾਲਜ ਆਫ ਕਾਮਰਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਮਾਹਿਲ ਸਿੰਘ ਸੰਬੋਧਨ ਕਰਦਿਆਂ ਕਿਹਾ ਕਿ ਇਹ ਭਾਸ਼ਣ ਆਧਿਆਤਮਿਕ, ਦਾਰਸ਼ਨਿਕ, ਸਮਾਜਿਕ ਵਿਸ਼ਿਆ ‘ਤੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਭਾਸ਼ਣ ਪ੍ਰਤੀਯੋਗਤਾ ਵਿਅਕਤੀਤਵ ਵਿਕਾਸ ਲਈ ਬਹੁਤ ਜਰੂਰੀ ਹੈ। ਉਨ੍ਹਾਂ ਉਕਤ ਵਿਭਾਗ ਦੁਆਰਾ ਕਰਵਾਏ ਗਏ ਮੁਕਾਬਲੇ ਦੀ ਪ੍ਰਸੰਸਾ ਕਰਦਿਆਂ ਭਵਿੱਖ ਵਿੱਚ ਅਜਿਹੇ ਮੁਕਾਬਲੇ ਕਰਵਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਮੁਕਾਬਲੇ ਵਿੱਚ ਉਕਤ ਤੋਂ ਇਲਾਵਾ ਸਰਬੋਤਮ ਸਪੀਕਰ ਦਾ ਇਨਾਮ ਖ਼ਾਲਸਾ ਕਾਲਜ ਦੇ ਰਿਸ਼ਭ ਸੋਢੀ ਅਤੇ ਸ਼ਹਿਜਾਦਾ ਨੰਦ ਕਾਲਜ ਦੇ ਲਵਪ੍ਰੀਤ ਸਿੰਘ ਨੂੰ ਵੀ ਦਿੱਤਾ ਗਿਆ। ਸਮਾਗਮ ਦੌਰਾਨ ਪ੍ਰਿੰ: ਡਾ. ਮਹਿਲ ਸਿੰਘ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ।
ਸਮਾਗਮ ਵਿੱਚ ਡਾ ਜੇ. ਐੱਸ. ਅਰੋੜਾ, ਡਾ. ਅਵਤਾਰ ਸਿੰਘ, ਪ੍ਰੋ ਸੁਖਮੀਨ ਬੇਦੀ, ਪ੍ਰੋ ਅਨੁਪਮ ਸੰਧੂ, ਪ੍ਰੋ ਸੁਪਨਿੰਦਰ ਕੋਰ, ਪ੍ਰੋ ਮਲਕਿੰਦਰ ਸਿੰਘ, ਅਤੇ ਪ੍ਰੋ ਲੱਖਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਹੋਏ। ਇਸ ਮੌਕੇ ਪ੍ਰੋ: ਸੀ. ਐੱਲ. ਜਨੇਜਾ ਅਤੇ ਪ੍ਰੋ: ਮੋਹਨ ਸਿੰਘ ਜੱਜ ਦੀ ਭੂਮਿਕਾ ਨਿਭਾਈ। ਸਟੇਜ ਦਾ ਸੰਚਾਲਣ ਪ੍ਰੋ ਸਾਂਵੰਤ ਸਿੰਘ ਮਾਂਟੋ ਦੁਆਰਾ ਕੀਤਾ ਗਿਆ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply