Wednesday, July 22, 2026

ਐਸ.ਡੀ ਐਮ ਅਦਾਲਤ ਦਾ ਨਾਇਬ ਕੋਰਟ ਰਿਸ਼ਵਤ ਲੈਂਦਾ ਕਾਬੂ

Corruption
ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਐਸ.ਡੀ.ਐਮ ਕੋਰਟ ਗੁਰਦਾਸਪੁਰ ਦੇ ਨਾਇਬ ਕੋਰਟ ਜਗਬੀਰ ਸਿੰਘ ਨੂੰ ਰਿਸ਼ਵਤ ਲੈਦਂੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਕੁਲਯਸ਼ ਰਾਏ ਪੁੱਤਰ ਰਾਮ ਰੱਖਾ ਵਾਸੀ ਵਾਰਡ ਨੰਬਰ 1 ਧਾਰੀਵਾਲ ਜਿਲ੍ਹਾ ਗੁਰਦਾਸਪੁਰ ਦਾ 107/151 ਸੀ ਅਧੀਨ ਕੇਸ ਅਦਾਲਤ ਐਸ ਵਿਖੇ ਚੱਲ ਰਿਹਾ ਹੈ। ਮਿਤੀ 27-2-15 ਨੂੰ ਸੁਣਵਾਈ ਪਰ, ਦੂਜੀ ਧਿਰ ਦੇ ਵਿਆਕਤੀਆ ਦੇ ਵਰੰਟ ਐਸ ਕੋਰਟ ਨੇ ਮਿਤੀ 6-3-15 ਲਈ ਜਾਰੀ ਕੀਤੇ ਸਨ, ਜੋ ਨਾਇਬ ਕੋਰਟ ਮੁੱਖ ਸਿਪਾਹੀ ਜਗਬੀਰ ਸਿੰਘ ਪਾਸ ਸਨ।ਨਾਇਬਕੋਰਟ ਮੁੱਖ ਸਿਪਾਹੀ ਜਗਬੀਰ ਸਿੰਘ ਨੇ ਵਰੰਟ ਤਮੀਲ ਲਈ ਭੇਜਣ ਬਦਲੇ 1000/- ਰੁਪਏ ਕੁਲਜਸ਼ ਰਾਏ ਪਾਸੋ ਬਤੌਰ ਰਿਸ਼ਵਤ ਮੰਗੇ ਅਤੇ ਕਿਹਾ ਕਿ ਮਿਤੀ 4-3-15 ਨੂੰ 1000/- ਰੁਪਏ ਰਿਸ਼ਵਤ ਲੈ ਕੇ ਆ ਜਾਵੇ, ਭੇਜ ਦੇਵੇਗਾ।ਕੁਲਯਸ਼ ਰਾਏ ਰਿਸ਼ਵਤ ਦੇ ਵਰੰਟ ਤਮੀਲ ਲਈ ਭਜਣਾਉਣਾ ਨਹੀ ਚਾਹੁੰਦਾ ਸੀ ਅਤੇ ਰਿਸ਼ਵਤ ਦੇਣ ਦਾ ਝੂਠਾ ਵਾਅਦਾ ਕਰਕੇ ਆ ਗਿਆ।ਕੁਲਜ਼ਸ ਰਾਏ ਨੇ ਇੰਸਪੈਕਟਰ ਪੁਲਿਸ ਗੁਰਪਾਲ ਸਿੰਘ, ਵਿਜੀਲੈਸ ਬਿਉਰੋ, ਯੂਨਿਟ, ਗੁਰਦਾਸਪੁਰ ਪਾਸ ਨਾਇਬ ਕੋਰਟ ਮੁੱਖ ਸਿਪਾਹੀ ਜਗਬੀਰ ਸਿੰਘ ਵਲੋ ਰਿਸ਼ਵਤ ਦੀ ਮੰਗ ਸਬੰਧੀ ਸ਼ਿਕਾਇਤ ਕੀਤੀ।ਇੰਸਪੈਕਟਰ ਗੁਰਪਾਲ ਸਿੰਘ ਵਿਜੀਲੈਸ ਬਿਉਰੋ ਯੂਨਿਟ, ਗੁਰਦਾਸਪੁਰ ਨੇ ਕੁਲਜਸ਼ ਰਾਏ ਦੇ ਬਿਆਨ ਤੇ ਮੁੱਕਦਮਾ ਨੰ: 4 ਮਿਤੀ 4-3-2015 ਅ/ਧ 7, 13 (2) ਪੀਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ, ਰੇਜ਼ ਅਮ੍ਰਿਤਸਰ ਦਰਜ਼ ਕਰਵਾਇਆ ।
ਇੰਸਪੈਕਟਰ ਗੁਰਪਾਲ ਸਿੰਘ ਵਿਜੀਲੈਸ ਬਿਉਰੋ ਯੂਨਿਟ, ਗੁਰਦਾਸਪੁਰ ਨੇ ਸਮੇਤ ਪੁਲਿਸ ਪਾਰਟੀ ਏਐਸਆਈ ਖੁਸ਼ਪਾਲ ਸਿੰਘ, ਏ ਬਲਵਿੰਦਰ ਸਿੰਘ, ਮੁੱਖਸਿ: ਰਵਿੰਦਰ ਕੁਮਾਰ, ਸੀ-2 ਭੁਪਿੰਦਰ ਸਿੰਘ ਨੂੰ ਨਾਲ ਲੈ ਕੇ ਨਾਇਬ ਕੋਰਟ ਮੁੱਖ ਸਿਪਾਹੀ ਜਗਬੀਰ ਸਿੰਘ ਨੂੰ ਕੁਲਜਸ਼ ਰਾਏ ਤੋ 1000/- ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਰੰਗੇ ਹੱਥੀ ਸਰਕਾਰੀ ਗਵਾਹ ਸ੍ਰੀ ਦਲਜੀਤ ਸਿੰਘ ਖੇਤੀਬਾੜ੍ਹੀ ਵਿਸਥਾਰ ਅਫਸਰ, ਬਲਾਕ ਧਾਰੀਵਾਲ ਜਿਲ੍ਹਾ ਗੁਰਦਾਸਪੁਰ ਅਤੇ ਸ੍ਰੀ ਅਮਨਦੀਪ ਕੁਮਾਰ ਖੇਤੀਬਾੜ੍ਹੀ ਉਪ ਨਿਰੀਖਕ ਬਲਾਕ ਧਾਰੀਵਾਲ ਜਿਲ੍ਹਾ ਗੁਰਦਾਸਪੁਰ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ।ਸ਼੍ਰੀ ਸੁਖਮਿੰਦਰ ਸਿੰਘ ਮਾਨ ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕ੍ਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਂਣ ਲਈ ਸਹਿਯੋਗ ਮੰਗਿਆ ਹੈ ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply