
ਫਾਜਿਲਕਾ, 31 ਮਾਰਚ (ਵਿਨੀਤ ਅਰੋੜਾ): ਲਾਇਨਜ਼ ਕਲੱਬ ਫਾਜਿਲਕਾ ਵੱਲੋਂ 28ਵਾਂ ਮੁਫ਼ਤ ਅੱਖਾਂ ਦਾ ਆਪਰੇਸ਼ਨ ਕੈਂਪ ਸਵ. ਸੇਠ ਭੰਵਰ ਲਾਲ ਸਾਵਨਸੁਖਾ ਦੀ ਯਾਦ ਵਿੱਚ ਉਨਾਂ ਦੇ ਪਰਵਾਰ ਵੱਲੋਂ ਰਾਮ ਸ਼ਰਣਮ ਆਸ਼ਰਮ ਵਿਖੇ ਲਗਾਇਆ ਗਿਆ । ਜਾਣਕਾਰੀ ਦਿੰਦੇ ਕੈਂਪ ਦੇ ਖ਼ਜ਼ਾਨਚੀ ਨਵੀਨ ਕਵਾਤੜਾ ਨੇ ਦੱਸਿਆ ਕਿ ਕੈਂਪ ਵਿੱਚ ਜੈਤੋ ਦੇ ਲਾਇਨ ਹਸਪਤਾਲ ਦੇ ਡਾ. ਨਿਧੀ ਗਰਗ ਅਤੇ ਡਾਕਟਰਾਂ ਦੀ ਟੀਮ ਵੱਲੋਂ 988 ਮਰੀਜਾਂ ਦੇ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਆਪ੍ਰੇਸ਼ਨ 200 ਲਾਇਕ ਮਰੀਜਾਂ ਦੇ ਆਪ੍ਰੇਸ਼ਨ ਫੈਕੋ ਢੰਗ ਨਾਲ ਕਲੱਬ ਵੱਲੋਂ ਜੈਤੋਂ ਵਿੱਚ ਕਰਵਾਏ ਜਾਣ ਅਤੇ ਆਪ੍ਰੇਸ਼ਨ ਅਤੇ ਆਉਣ ਜਾਣ ਦਾ ਸਾਰਾ ਖਰਚ ਕਲੱਬ ਵਲੋਂ ਕੀਤਾ ਜਾਵੇਗਾ।ਆਈ ਕੈਂਪ ਦੇ ਦੌਰਾਨ ਮਰੀਜਾਂ ਨੂੰ ਐਨਕਾਂ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।ਆਯੋਜਨ ਨੂੰ ਸਫਲ ਬਨਾਉਣ ਵਿੱਚ ਚੇਅਰਮੈਨ ਅਜੈ ਸਿੰਘ ਸਾਵਨਸੁੱਖਾ ਨੂੰ ਚੇਅਰਮੈਨ ਸੁਨੀਲ ਕਾਮਰਾ, ਪ੍ਰਧਾਨ ਘੁਮੰਡ ਸਿੰਘ ਅਹੂਜਾ, ਖਜ਼ਾਨਚੀ ਦਯਾ ਕ੍ਰਿਸ਼ਨ ਬੱਬਰ, ਸਾਬਕਾ ਪ੍ਰਧਾਨ ਮਨਜੀਤ ਗਾਂਧੀ ਸਾਬਕਾ ਪ੍ਰਧਾਨ ਸੁਸ਼ੀਲ ਜੈਰਥ, ਸਾਬਕਾ ਪ੍ਰਧਾਨ ਸੁਭਾਸ਼ ਧੂੜੀਆ, ਪੀਆਰਓ ਨਰੇਸ਼ ਸਚਦੇਵਾ, ਗੁਰਜਿੰਦਰ ਸਿੰਘ ਬੰਟੀ, ਵਰਿੰਦਰ ਨਾਰੰਗ, ਸੁਨੀਲ ਗਾਂਧੀ, ਆਸ਼ੂ ਗਾਂਧੀ, ਮਨਦੀਪ ਬਜਾਜ਼, ਅਵਿਨਾਸ਼ ਤਨੇਜਾ, ਅਸ਼ੋਕ ਗਗਨੇਜਾ, ਨਿਰੇਸ਼ ਰਾਜਦੇਵ, ਗੌਤਮ ਸੈਨ ਨੇ ਵਿਸ਼ੇਸ਼ ਸਹਿਯੋਗ ਦਿੱਤਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media