ਫਾਜਿਲਕਾ, 31 ਮਾਰਚ (ਵਿਨੀਤ ਅਰੋੜਾ)- ਪੰਜਾਬ ਸਰਕਾਰ ਦਾ ਖਜ਼ਾਨਾ ਆਪਣੇ ਮੁਲਾਜ਼ਮਾਂ ਨੂੰ ਭੱਤੇ ਅਤੇ ਤਨਖਾਹ ਦੇਣ ਲਈ ਤਾਂ ਖਾਲੀ ਹੈ, ਪਰ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਆਪਣੇ ਲਈ ਭਰਿਆ ਹੋਇਆ ਹੈ। ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਵਿਚੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਭ ਤੋਂ ਜਿਆਦਾ ਤਨਖਾਹ ਹੈ। ਇਸ ਦੇ ਨਾਲ ਹੀ ਉਸਦੇ ਮੰਤਰੀ ਮੰਡਲ ਨੂੰ ਵੀ ਖੂਬ ਗੱਫੇ ਦਿੱਤੇ ਜਾਂਦੇ ਹਨ। ਇਹ ਸ਼ਬਦ ਗੌਰਮਿੰਟ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਚੰਦਰ ਕਾਲੜਾ ਨੇ 31 ਮਾਰਚ ਨੂੰ ਮਿੰਨੀ ਸਕੱਤਰੇਤ ਵਿਚ ਪੈਨਸ਼ਨਰ ਹਾਊਸ ਵਿਚ ਪੈਨਸ਼ਨਰਾਂ ਦੀ ਮਹੀਨੇਵਾਰ ਮੀਟਿੰਗ ਵਿਚ ਕਹੇ। ਉਨਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲਿਆਂ ਦੇ ਮੁਲ਼ਾਜ਼ਮਾਂ ਦੀਆਂ ਫਰਵਰੀ 2014 ਦੀਆਂ ਤਨਖਾਹਾਂ ਲਗਭਗ 24 ਕਰੋੜ ਦੀਆਂ ਪੈਡਿੰਗ ਪਈਆਂ ਹਨ। ਇੱਕਲੇ ਫਾਜ਼ਿਲਕਾ ਜ਼ਿਲੇ ਦੇ ਖਜਾਨੇ ਵਿਚ ਹੀ ਮੁਲਾਜ਼ਮਾਂ ਦੇ ਮੈਡੀਕਲ ਬਿੱਲ, ਪੈਨਸ਼ਨਾਂ ਦੇ ਬਕਾਏ ਅਤੇ ਦੂਜੇ ਬਕਾਇਆਂ ਦਾ ਲਗਭਗ ੧੫ ਕਰੋੜ ਦਾ ਬਕਾਇਆ ਰਹਿੰਦਾ ਹੈ।ਵਿੱਤੀ ਸਾਲ ਦੇ ਅਖਰੀਲੇ ਦਿਨ ਦੁਪਹਿਰ ਦੇ 12 ਵਜ਼ੇ ਤੱਕ ਖਜਾਨਾ ਅਫ਼ਸਰ ਕੋਲੋਂ ਪੁੱਛਣ ਤੇ ਪਤਾ ਲੱਗਿਆ ਕਿ ਅਜੇ ਤੱਕ ਪੈਡਿੰਗ ਬਿੱਲਾਂ ਦਾ ਭੁਗਤਾਨ ਕਰਨ ਦਾ ਆਦੇਸ਼ ਨਹੀਂ ਹੋਇਆ ਹੈ। ਦਫ਼ਤਰ ਰਾਤ ਦੇ 12 ਵਜ਼ੇ ਤੱਕ ਖੁੱਲਾ ਰਹੇਗਾ ਹੋ ਸਕਦਾ ਹੈ ਕਿ ਸਰਕਾਰ ਵਲੋਂ ਬਿੱਲ ਪਾਸ ਕਰਨ ਦੀ ਮਨਜ਼ੂਰੀ ਆ ਜਾਵੇ।
ਸ਼ਰਮਾ ਨੇ ਦੱਸਿਆ ਕਿ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੇ ਮਤਰੇਈ ਮਾਂ ਵਾਲੇ ਵਤੀਰੇ ਤੋਂ ਤੰਗ ਆ ਕੇ 18 ਅਪ੍ਰੈਲ ਨੂੰ ਬਠਿੰਡਾ ਅਤੇ 24 ਅਪ੍ਰੈਲ ਨੂੰ ਸੰਗਰੂਰ ਵਿਖੇ ਇਕ ਵਿਸ਼ਾਲ ਰੈਲੀ ਪੰਜਾਬ ਸਰਕਾਰ ਦੇ ਖਿਲਾਫ਼ ਕੀਤੀ ਜਾਵੇਗੀ। ਐਸੋਸੀਏਸ਼ਨ ਦੇ ਬੁਲਾਰੇ ਡਾ. ਅਮਰ ਲਾਲ ਬਾਘਲਾ ਨੇ ਦੱਸਿਆ ਕਿ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਵਿਚ ਜੁਲਾਈ 2013 ਤੋਂ ਮਹਿੰਗਾਈ ਭੱਤੇ ਦੀ ਦਰ 80 ਵਧਾ ਕੇ 90 ਫੀਸਦੀ ਦੀ ਕਿਸ਼ਤ ਦਾ ਬਕਾਇਆ ਨਗਦ ਦੇਣਾ, ਜਨਵਰੀ 2006 ਤੋਂ ਪਹਿਲਾਂ ਅਤੇ ਬਾਅਦ ਵਿਚ ਸੇਵਾ ਮੁਕਤ ਹੋਏ ਕਰਮਚਾਰੀਆਂ ਦੀ ਪੇਅ ਵਿਚ ਪਏ ਹੋਏ ਪਾੜੇ ਨੂੰ ਦੂਰ ਕਰਨਾ, ਮਹਿੰਗਾਈ ਭੱਤੇ ਦਾ 50 ਫੀਸਦੀ ਬੇਸਿਕ ਪੈਨਸ਼ਨ ਵਿਚ ਜੋੜਨਾ, ਅਪੰਗ ਪੈਨਸ਼ਨਰਾਂ ਨੂੰ ਭੱਤਾ ਦੇਣਾ, ਮੈਡੀਕਲ ਭੱਤਾ 500 ਰੁਪਏ ਮਹੀਨੇ ਤੋਂ ਵਧਾ ਕੇ 1000 ਕਰਨਾ, ਜਨਵਰੀ 2006 ਤੋਂ ਲੈ ਕੇ ਜੁਲਾਈ 2009 ਤੱਕ ਦੀ ਸੋਧੇ ਹੋਏ ਗ੍ਰੇਡ ਅਨੁਸਾਰ ਮੁਲਾਜਮਾਂ ਨੂੰ ਯਾਤਰੀ ਭੱਤਾ ਦੇਣਾ, ਐਲਟੀਸੀ ਪਤੀ ਅਤੇ ਪਤਨੀ ਦੋਨਾਂ ਨੂੰ ਦੇਣਾ, ਕੇਂਦਰ ਸਰਕਾਰ ਦੀ ਤਰਾਂ ਛੇਵੇਂ ਪੇਅ ਕਮਿਸ਼ਨ ਦਾ ਗਠਨ ਕਰਨਾ ਅਤੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਤੱਕ ਐਟਰਨਮ ਰਿਲੀਫ ਦੇਣਾ ਆਦਿ ਸ਼ਾਮਲ ਹੈ। ਮੀਟਿੰਗ ਵਿਚ ਪ੍ਰਿੰਸੀਪਲ ਪ੍ਰੀਤਮ ਕੌਰ, ਪ੍ਰਿੰਸੀਪਲ ਗਿਰਧਾਰੀ ਲਾਲ ਅਗਰਵਾਲ, ਪ੍ਰੌਫੈਸਰ ਰਾਮ ਕ੍ਰਿਸ਼ਨ, ਸਤੀਸ਼ ਚੰਦਰ ਖੁੰਗਰ, ਪ੍ਰੋਸ਼ਤਮ ਜੁਨੇਜਾ, ਜਗਦੀਸ਼ ਚੰਦਰ ਕਟਾਰੀਆ, ਸੁਬੇਗ ਸਿੰਘ, ਹਰਬੰਸ ਲਾਲ ਕਟਾਰੀਆ, ਰਾਜਪਾਲ ਗੁੰਬਰ, ਆਰਡੀ ਮਲੋਹਤਰਾ, ਕੇਸਵਾ ਨੰਦ, ਆਸ਼ਾ ਨਾਗਪਾਲ, ਗਿਰਧਾਰੀ ਲਾਲ ਮੋਂਗਾ, ਸੁਰੈਣ ਲਾਲ ਕਟਾਰੀਆ, ਮੋਹਨ ਸਿੰਘ, ਦੇਸ਼ ਰਾਜ ਗਰੋਵਰ, ਬੂਟਾ ਸਿੰਘ, ਪ੍ਰੇਮ ਚੰਦ ਖੁੰਗਰ, ਇਕਬਾਲ ਸਿੰਘ, ਮਿਲਖ ਰਾਜ ਸੇਠੀ ਆਦਿ ਸ਼ਾਮਲ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …