Tuesday, October 13, 2026

ਸ੍ਰ. ਕੈਰੋਂ ਦੀ ਅਗਵਾਈ ਹੇਠ ਸੁਰਿੰਦਰ ਕੁਮਾਰ ਸ਼ਿੰਦਾ ਨੂੰ ਨਗਰ ਕੌਂਸਲ ਪੱਟੀ ਦਾ ਪ੍ਰਧਾਨ ਥਾਪਿਆ

PPN0903201512

ਪੱਟੀ, 9 ਮਾਰਚ (ਅਵਤਾਰ ਢਿਲੋਂ / ਰਣਜੀਤ ਮਾਹਲਾ) – ਨਗਰ ਕੌਂਸਲ ਪੱਟੀ ਦੀ ਪ੍ਰਧਾਨਗੀ ਦੀ ਚੋਣ ਸ੍ਰ.ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਹੋਈ ਜਿਸ ਵਿਚ ਵਾਰਡ ਨੰਬਰ 14 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਜੇਤਾ ਸੁਰਿੰਦਰ ਕੁਮਾਰ ਸ਼ਿੰਦਾ ਨੂੰ ਨਗਰ ਕੌਸਲ ਪੱਟੀ ਦਾ ਪ੍ਰਧਾਨ ਥਾਪਿਆ ਗਿਆ।ਦਫਤਰ ਜਿਲ਼੍ਹਾ ਮੈਜਿਸਟ੍ਰੇਟ ਵਿਖੇ ਐਸ.ਡੀ.ਐਮ ਪੱਟੀ ਸ੍ਰ.ਬਖਤਾਵਰ ਸਿੰਘ, ਕਾਰਜ ਸਾਧਕ ਅਫਸਰ ਸ੍ਰ.ਮਨਮੋਹਨ ਸਿੰਘ ਅਤੇ ਸਮੂਹ ਕੌਂਲਸਰਾਂ ਦੀ ਮੀਟਿੰਗ ਹਲਕਾ ਵਿਧਾਇਕ ਸ੍ਰ.ਕੈਰੋਂ ਨੇ ਕੀਤੀ,ਜਿਸ ਵਿਚ ਬਾਬਾ ਜੁਗਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਬੀਬੀ ਹਰਮੀਤ ਕੌਰ ਗਿੱਲ ਨੂੰ ਜੁਨੀਅਰ ਮੀਤ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਗਿਆ।ਇਸ ਮੌਕੇ ਤੇ ਬੋਲਦਿਆਂ ਸ੍ਰ.ਕੈਰੋਂ ਨੇ ਕਿਹਾ ਕਿ ਸ਼ੀਹਰ ਦੇ ਵਿਕਾਸ ਕਾਰਜ ਜੋ ਰਹਿੰਦੇ ਹਨ ਨਗਰ ਕੌਂਸਲ ਸ਼ਿੰਦਾ ਜੀ ਦੀ ਪ੍ਰਧਾਨਗੀ ਹੇਠ ਪੂਰੇ ਕੀਤੇ ਜਾਣਗੇ।ਉਹਨਾਂ ਨੇ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੇਰਿਣੀ ਹਨ ਜਿਹਨਾਂ ਨੇ ਵੱਡੀ ਬਹੁਮਤ ਨਾਲ ਜਿਤਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਹੈ।ਇਸ ਮੌਕ ਤੇ ਨਵ ਨਿਯੁਕਤ ਪ੍ਰਧਾਨ ਸੁਰਿੰਦਰ ਸ਼ਿੰਦਾ ਨੇ ਕਿਹਾ ਕਿ ਪਾਰਟੀ ਨੇ ਜੋ ਜਿਮੇਵਾਰੀ ਉਹਨਾਂ ਨੂੰ ਸੋਪੀ ਹੈ ਉਸਨੁੰ ਪੁਰੀ ਤਨਦੇਹੀ ਨਾਲ ਨਿਭਾਵਾਂਗਾ ਉਹਨਾਂ ਨੇ ਸ਼ਹਿਰ ਦੇ ਸਮੂਹ ਵਰਕਰਾਂ ਅਤੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਤੇ ਅਜੇਪਾਲ ਸਿੰਘ ਮੀਰਾਂਕੋਟ, ਗੁਰਪ੍ਰਤਾਪ ਸਿੰਘ ਗੁੱਡੂ ਕੈਰੋਂ, ਗੁਰਸੰਦੀਪ ਸਿੰਘ ਸੰਨੀ ਕੈਰੋਂ ਅਤੇ ਗੁਰਚਰਨ ਸਿੰਘ ਚੰਨ, ਸਤਪਾਲ ਅਰੋੜਾ, ਰਾਜਪ੍ਰੀਤ ਸਿੰਘ, ਰਣਜੀਤ ਸਿੰਘ ਉਪੱਲ, ਬਲਬੀਰ ਸਿੰਘ ਲੁਹਾਰੀਆ, ਕੁਲਵੰਤ ਸਿੰਘ ਸਰਾਫ, ਅਜੇ ਕੁਮਾਰ, ਹਰਭਜਨ ਸਿੰਘ, ਬੀਬੀ ਬਚਨ ਕੌਰ, ਬੀਬੀ ਗੁਰਪ੍ਰੀਤ ਕੌਰ, (ਸਾਰੇ ਕੌਂਸਲਰ), ਵਿਕਰਮਜੀਤ ਸਿੰਘ ਵਿੱਕੀ, ਰਾਜ ਕੁਮਾਰ ਰਾਜੂ, ਵਿਨੋਦ ਖੰਨਾਂ, ਗੁਰਵੇਲ ਲੁਹਾਰੀਆ, ਰਣਜੀਤ ਸਿੰਘ ਰਾਣਾ, ਮੇਜਰ ਸਿੰਘ, ਰਣਬੀਰ ਸੂਦ, ਆਦਿ ਨੇ ਸਮੂਹ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply