Sunday, April 26, 2026

ਪੀ.ਟੀ.ਯੂ ਵੱਲੋਂ ਸ਼ਹੀਦ ਭਗਤ ਸਿੰਘ ਫਾਰਮੇਂਸੀ ਕਾਲਜ ਪੱਟੀ ਵਿਖੇ ਪੰਜ ਦਿਨਾ ਸੈਮੀਨਾਰ ਸ਼ੁਰੂ

PPN1003201518ਪੱਟੀ, 10 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਅਧਿਆਪਕਾਂ ਦੇ ਆਤਮ ਵਿਸ਼ਵਾਸ਼ ਨੂੰ ਵਧਾਉਣ ਲਈ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋ ਸ਼ਹੀਦ ਭਗਤ ਸਿੰਘ ਫਾਰਮੇਂਸੀ ਕਾਲਜ ਪੱਟੀ ਵਿਖੇ ਪੰਜ ਰੋਜਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦੀ ਸ਼ੁਰੂਆਤ ਡਾਇਰੈਕਟਰ ਮਰਿਦੁਲਾ ਭਾਰਦਵਾਜ ਨੇ ਰੀਬਨ ਕੱਟ ਕੇ ਕੀਤੀ।ਇਸ ਸੈਮੀਨਾਰ ਦੇ ਮੁੱਖ ਮਹਿਮਾਨ ਯਾਮੀਆ ਹਮਦਰਦ ਯੂਨੀਵਰਸਿਟੀ ਨਵੀ ਦਿੱਲੀ ਦੇ ਫਾਰਮਾਕੋਗਨੋਸੀ ਦੇ ਹੈਡ ਪ੍ਰੋਫੈਸਰ ਡਾਕਟਰ ਐਚ.ਐਸ ਅਨਸਾਰੀ ਅਤੇ ਪ੍ਰੋਫੈਸਰ ਐਸ.ਐਲ ਨਾਸਾ ਰਜਿਸਟਰਾਰ ਦਿੱਲੀ ਫਾਰਮੇਂਸੀ ਕੌਂਸਲ ਵਜੋ ਸ਼ਿਰਕਤ ਕੀਤੀ।ਇਸ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਰਾਮਇਕਬਾਲ ਸ਼ਰਮਾ ਨੇ ਨਿਭਾਈ।ਸਮਾਗਮ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆ ਵਿਚੋ ਪ੍ਰੋਫੈਸਰਾਂ ਨੇ ਭਾਗ ਲਿਆ ਅਤੇ ਸੈਮੀਨਾਰ ਵਿੱਚ ਆਪਣੇ ਵਿਚਾਰ ਪੇਸ਼ ਕੀਤੇ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਡਾ. ਐਚ.ਐਸ ਅਨਸਾਰੀ ਨੇ ਅਧਿਆਪਕਾਂ ਨੂੰ ਆਪਣੇ ਭਾਸ਼ਣ ਰਾਹੀ ਸੰਬੋਧਨ ਕੀਤਾ।ਇਸ ਮੌਕੇ ਐਮ.ਡੀ ਰਾਜੇਸ਼ ਭਾਰਦਵਾਜ ਨੇ ਆਏ ਹੋਏ ਮਹਿਮਾਨਾ ਨੂੰ ਸਨਮਾਨਿਤ ਕੀਤਾ।

ਇਸ ਸੈਮੀਨਾਰ ਵਿੱਚ ਬਤੋਰ ਗੈਸਟ ਲੈਕਚਰ ਦੀ ਭੁਮਿਕਾ ਹਮਦਰਦ ਯੁਨੀਵਰਸਿਟੀ ਨਵੀ ਦਿੱਲੀ ਡਾ. ਫਰਹਾ ਜੇ.ਅਹਿਮਦ, ਡਾ. ਮੋਨਿਕਾ ਗੁਲਾਟੀ, ਡਾ. ਅਮਿਤ ਮਿੱਤਲ, ਡਾ. ਨਵਨੀਤ ਖੁਰਾਣਾ, ਪ੍ਰੋ. ਇੰਦਰ ਕੇ. ਸ਼ਚਦੇਵਾ, ਡਾ. ਅਮਿਤ. ਕੇ. ਗੋਇਲ, ਡਾ. ਐਚ.ਐਸ. ਲਆੰਬਾ, ਡਾ. ਜਸਜੀਤ ਕੌਰ, ਡਾ. ਬਲਬੀਰ ਸਿੰਘ, ਡਾ. ਸਰੀਤਾ ਨਾਰਦ, ਡਾ. ਸੁਖਬੀਤ ਕੌਰ, ਡਾ. ਪੀ.ਐਮ.ਐਸ. ਬੇਦੀ ਤੋ ਇਲਾਵਾ ਕਈ ਹੋਰ ਡਾਕਟਰਾ ਨੇ ਭਾਸ਼ਣ ਦਿੱਤਾ।ਇਸ ਮੌਕੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਪ੍ਰਿੰਸੀਪਲ ਡਾ. ਹੈਆਤ.ਮੋਹੰਮਦ. ਮੁਖਤਾਰ ਨੇ ਕੀਤਾ।ਇਸ ਮੌਕੇ ਪ੍ਰਿੰਸੀਪਲ ਹੀਰਾ ਲਾਲ, ਡਾ. ਐਸ.ਏ. ਖਾਨ, ਆਲਮਬੀਰ ਸਿੰਘ, ਸੁਖਦੇਵ ਜੋਸ਼ੀ, ਕੋਮਲ ਸਿੰਘ ਲਾਡੀ, ਅਰਵਿੰਦ ਸ਼ੋਰੀ ਤੋ ਇਲਾਵਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਿਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply