ਬੈਲਜੀਅਮ, 11 ਮਾਰਚ (ਹਰਚਰਨ ਸਿੰਘ ਢਿੱਲ੍ਹੋਂ) – ਮੀਡੀਆ ਪ੍ਰੈਸ ਨਾਲ ਵਿਚਾਰ ਸਾਂਝੇ ਕਰਦੇ ਹੋਏ ਮਾਲੂਕ ਸਿੰਘ, ਗੁਰਦਿਆਲ ਸਿੰਘ ਹੌਪਰਟਿੰਗਿਨ ਅਤੇ ਸੁਖਵਿੰਦਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਿੱਖ ਕੈਦੀ ਜਿਹਨਾ ਦੀਆਂ ਸਜਾਵਾ ਕਈ ਸਾਲਾਂ ਤੋ ਪੂਰੀਆਂ ਹੋ ਚੁੱਕੀਆਂ ਹਨ, ਉਹਨਾ ਸਾਰਿਆਂ ਦੇ ਹਿਉਮਨ ਰਾਈਟਸ ਨੂੰ ਮੁੱਖ ਰੱਖ ਕੇ ਬਾਪੂ ਸੂਰਤ ਸਿੰਘ ਖਾਲਸਾ ਨੇ 16 ਜਨਵਰੀ ਤੋਂ ਭੁੱਖ ਹੜਤਾਲ ਰੱਖੀ ਹੋਈ ਹੈ, ਜੋ ਅੱਜ ਤੱਕ ਨਿਰੰਤਰ ਚੱਲ ਰਹੀ ਹੈ। ਖਾਲਸਾ ਦੀ ਭੁੱਖ ਹੜਤਾਲ ਨੂੰ ਵੇਖਦੇ ਹੋਏ ਸਰਕਾਰਾਂ ਨੇ ਨਰਮ ਤਾਂ ਕੀ ਹੋਣਾ ਸਗੋਂ ਉਹਨਾ ਨੂੰ ਜਬਰੀ ਚੁੱਕ ਕੇ ਹਸਪਤਾਲ ਵਿਚ ਭਰਤੀ ਕਰਵਾ ਕੇ ਗਲੂਕੋਜ ਲਗਵਾਉਣ ਦੀਆਂ ਕੋਸ਼ਿਸ਼ਾ ਕਰਦੇ ਰਹਿੰਦੇ ਹਨ ਅਤੇ ਬਾਪੂ ਦਾ ਸਾਥ ਦੇਣ ਪਤਾ ਲੈਣ ਆਏ ਪ੍ਰਵਾਰਿਕ ਮੈਬਰਾਂ ਜਥੇਬੰਦੀਆਂ ਦੇ ਮੈਬਰਾਂ ਅਤੇ ਪੱਤਰਕਾਰ ਸੁਰਿੰਦਰ ਸਿੰਘ ਅਤੇ ਜਸਪਾਲ ਸਿੰਘ ਹੇਰਾਂ ਨੂੰ ਗ੍ਰਿਫਤਾਰ ਕਰਨਾ ਮਨੁੱਖੀ ਅਧਿਕਾਰ ਦੀ ਘੋਰ ਉਲੰਘਣਾ ਹੈ।
ਉਨਾਂ ਕਿਹਾ ਕਿ ਜਿਹਨਾ ਬੇਕਸੂਰੇ ਸਿੱਖ ਕੈਦੀਆਂ ਦੀ ਸਜਾਵਾ ਪੂਰੀਆਂ ਹੋ ਚੁੱਕੀਆਂ ਹਨ ਉਹਨਾ ਵਿਚੋ ਕੁੱਝ ਦੀ ਉਸ ਸਮੇ ਉਮਰ 14 ਸਾਲ ਦੀ ਸੀ, ਜੋ ਆਪਣੀ ਸਾਰੀ ਜਿੰਦਗੀ ਜੇਹਲਾਂ ਵਿਚ ਨਜਾਇਜ ਸਜਾ ਭੁੱਗਤ ਚੁੱਕੇ ਪਰ ਕੋਈ ਪਰੋਲ ਨਹੀ, ਕੋਈ ਮੁਆਫੀ ਨਹੀ ਭਾਰਤ ਵਿਚ ਸਿੱਖਾ ਲਈ ਵੱਖਰਾਂ ਕਾਨੂੰਨ ਕਿਉ? ਸਿੱਖਾਂ ਨਾਲ ਵਿਤਕਰਾ ਕਿਉ? ਸੰਸਾਰ ਭਰ ਵਿਚ ਸਿੱਖਾਂ ਦੀ ਗਿਣਤੀ ਦੋ ਕਰੋੜ ਤੋ ਉਪਰ ਹੈ ਪਰ ਹੱਕ ਸੱਚ ਬਾਪੂ ਸੂਰਤ ਸਿੰਘ ਦੀ ਹਮਾਇਤ ਵਾਸਤੇ ਸਿਰਫ ਗਿਣਤੀ ਦੇ ਹੀ ਸਿੱਖ ਅਵਾਜ ਉਠਾਂ ਰਹੇ ਹਨ, ਬਾਕੀ ਦੁਨੀਆਂ ਨੂੰ ਹਮਦਰਦੀ ਕਿਉ ਨਹੀ।ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸਿੱਖਾਂ ਅਤੇ ਦੇਸ਼ ਦੀ ਅਜਾਦੀ ਲਈ ੯੨ ਫੀਸਦ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨਾਲ ਭਾਰਤ ਸਰਕਾਰ ਨੂੰ ਹਮਦਰਦੀ ਦਿਖਾ ਕੇ ਜਲਦੀ ਤੋ ਜਲਦੀ ਰਿਹਾ ਕਰ ਦੇਣਾ ਚਾਹੀਦਾ ਹੈ।ਬੈਲਜੀਅਮ ਤੋ ਸਿੱਖ ਕਂੌਸਲ ਬੈਲਜੀਅਮ ਅਤੇ ਸਿੱਖ ਵੈਲਫੇਅਰ ਸੋਸਾਇਟੀ ਬੈਲਜੀਅਮ ਬਾਪੂ ਸੂਰਤ ਸਿੰਘ ਦੀ ਅਵਾਜ ਦਾ ਦਿਲੋਂ ਸਾਥ ਦਿੰਦੇ ਹੋਏ ਸਾਰੀ ਅਮਨ ਪਸੰਦ ਸਿੱਖ ਕੌਮ ਨੂੰ ਸਾਥ ਦੇਣ ਦੀ ਅਪੀਲ ਕਰਦੇ ਹੋਏ ਭਾਰਤ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਬੇਨਤੀ ਕਰਦੇ ਹਨ ਅਤੇ ਬਾਪੂ ਸੂਰਤ ਸਿੰਘ ਖਾਲਸਾ ਜੀ ਲਈ ਚੜਦੀ ਕਲਾ ਦੀ ਅਰਦਾਸ ਕਰਦੇ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media