Wednesday, April 29, 2026

14 ਮਾਰਚ ਨੂੰ ਲੱਗਣ ਵਾਲੀ ਰਾਸ਼ਟਰੀ ਲੋਕ ਅਦਾਲਤ ਲਈ ਬੈਂਚਾਂ ਦਾ ਗਠਨ -ਵਧੀਕ ਡਿਪਟੀ ਕਮਿਸ਼ਨਰ

Charndev Maan FZLਫਾਜ਼ਿਲਕਾ, 11 ਮਾਰਚ (ਵਨੀਤ ਅਰੋੜਾ) – ਵਧੀਕ ਜਿਲ੍ਹਾ ਮੈਜਿਸਟ੍ਰੇਟ ਫਾਜਿਲਕਾ-ਕਮ-ਵਧੀਕ ਡਿਪਟੀ ਕਮਿਸ਼ਨਰ ਸ.ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ 14 ਮਾਰਚ ਨੂੰ ਡੀ.ਸੀ. ਦਫਤਰ ਅਤੇ ਸਬ ਡਵੀਜਨਲ ਪੱਧਰ ਤੇ ਲਗਾਈ ਜਾਣ ਵਾਲੀਆਂ ਲੋਕ ਅਦਾਲਤਾਂ ਲਈ ਵੱਖ-ਵੱਖ ਕਿਸਮ ਦੇ ਕੇਸਾਂ ਲਈ 16 ਬੈਂਚਾਂ ਦੀ ਸਥਾਪਨਾਂ ਕੀਤੀ ਹੈ। ਇਸ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜਨ) ਸਟੈਂਪ ਐਕਟ ਦੇ ਕੇਸਾਂ, ਮਨਰੇਗਾ, ਉਪ ਮੰਡਲ ਮੈਜਿਸਟ੍ਰੇਟ ਫਾਜ਼ਿਲਕਾ, ਅਬੋਹਰ, ਜਲਾਲਾਬਾਦ, ਅਰਨੀਵਾਲਾ, ਖੂਈਆਂ ਸਰਵਰ, ਸੀਤੋ ਗੁਨੋ ਵੱਲੋਂ ਮਾਲ ਅਦਾਲਤੀ ਕੇਸਾਂ, ਭੌਂ-ਪ੍ਰਾਪਤੀ ਕੇਸਾਂ ਆਦਿ, ਜਿਲ੍ਹਾ ਮਾਲ ਅਫਸਰ ਵੱਲੋਂ ਐਨ.ਆਰ.ਆਈ, ਮਾਲ ਅਦਾਲਤੀ ਕੇਸਾਂ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਬੀ.ਪੀ.ਐਲ ਕਾਰਡ, ਬੀ.ਪੀ.ਐਲ ਕਾਰਡ ਦੇ ਝਗੜੇ ਸਬੰਧੀ ਕੇਸਾਂ, ਕਾਮਨ ਲੈਂਡ ਆਦਿ ਕੇਸਾਂ, ਡੀ.ਆਰ. ਕੋਅਪਰੇਟਿਵ ਸੁਸਾਇਟੀ ਵੱਲੋਂ ਸਹਿਕਾਰਤਾ ਸਬੰਧੀ ਕੇਸਾਂ, ਸਿਵਲ ਸਰਜਨ/ਕਾਰਜ ਸਾਧਕ ਅਫਸਰ ਵੱਲੋਂ ਜਨਮ ਤੇ ਮੌਤ ਨਾਲ ਸਬੰਧਿਤ ਕੇਸਾਂ, ਡੀ.ਐਸ.ਐਫ.ਸੀ ਫਾਜ਼ਿਲਕਾ ਵੱਲੋਂ ਆਧਾਰ ਕਾਰਡ ਦੇ ਮਾਮਲਿਆਂ ਸਬੰਧੀ, ਤਹਿਸੀਲਦਾਰ ਫਾਜ਼ਿਲਕਾ, ਅਬੋਹਰ, ਜਲਾਲਾਬਾਦ ਵੱਲੋਂ ਮਾਲ ਅਦਾਲਤੀ ਕੇਸਾਂ ਆਦਿ ਦੀ ਸੁਣਵਾਈ ਕੀਤੀ ਜਾਵੇਗੀ। ਸਕੱਤਰ ਮੁੱਫਤ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਵੀ ਇਨ੍ਹਾਂ ਅਦਾਲਤਾਂ ਵਿਚ ਸ਼ਿਰਕਤ ਕਰਨਗੇ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 14 ਮਾਰਚ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਦੇ ਪ੍ਰਧਾਨਗੀ ਅਫਸਰ ਵਜੋਂ ਆਪਣੇ-ਆਪਣੇ ਦਫਤਰਾਂ ਵਿਚ ਆਪਣੇ ਸਬੰਧਤ ਸਟਾਫ ਸਮੇਤ ਸਵੇਰੇ 9:30 ਵਜੇ ਤੋ ਸ਼ਾਮ 4:30 ਵਜੇ ਤੱਕ ਬੈਠ ਕੇ ਉਨ੍ਹਾਂ ਦੇ ਨਾਲ ਸਬੰਧਤ ਕੇਸਾਂ ਦਾ ਨਿਪਟਾਰਾਂ ਕਰਨਗੇ, ਇਸ ਤੋ ਇਲਾਵਾ ਉਹ ਆਪਣੇ ਨਾਲ ਇੱਕ ਸ਼ੋਸ਼ਲ ਵਰਕਰ ਨੂੰ ਵੀ ਬਤੌਰ ਮੈਂਬਰ ਆਪਣੇ ਨਾਲ ਰੱਖਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਪਰੋਕਤ ਕੇਸਾਂ ਸਬੰਧੀ ਲੱਗਣ ਵਾਲੀ ਰਾਸ਼ਟਰੀ ਲੋਕ ਅਦਾਲਤ ਕੋਲ ਆਪਣੇ ਕੇਸ ਰੱਖਣ ਤਾਂ ਜੋ ਉਨ੍ਹਾਂ ਦਾ ਜਲਦੀ ਨਿਪਟਾਰਾ ਹੋ ਸਕੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply