ਕਮਲ ਕਿਸ਼ੋਰ ਦੀ ਪ੍ਰਧਾਨਗੀ ਹੇਠ ਮਾਨਵ ਅਧਿਕਾਰ ਵੈਲਫੇਅਰ ਸੋਸਾਈਟੀ ਦੀ ਮੀਟਿੰਗ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਮਾਨਵ ਅਧਿਕਾਰ ਵੈਲਫੇਅਰ ਸੋਸਾਈਟੀ ਦੀ ਮੀਟਿੰਗ ਸਥਾਨਕ ਹੋਟਲ ਐਮ .ਐਮ ਯੈਲੋਵੁੱਡ ਵਿਖੇ ਪ੍ਰਧਾਨ ਕਮਲ ਕਿਸ਼ੋਰ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਮੌਕੇ ਤੇ ਸੋਸਾਈਟੀ ਵਲੋਂ ਪੰਜਾਬ ਅਤੇ ਜਿਲੇ ਦੇ ਵੱਖ ਵੱਖ ਆਹੁੱਦੇ ਦੀਆਂ ਨਿਯੁਕਤੀਆਂ ਕੀਤੀਅੀਾਂ ਗਈਆਂ।ਵਿਕਰਮ ਸਰਮਾ ਨੂੰ ਸੋਸਾਈਟੀ ਦਾ ਰਾਸ਼ਟਰੀ ਚੇਅਰਮੈਨ, ਰਵਿੰਦਰ ਸੈਖੋ ਪੰਜਾਬ ਚੇਅਰਮੈਨ ਆਰ.ਟੀ.ਆਈ ਸੈਲ, ਸੁਰਿੰਦਰ ਬਿੰਦਰਾ ਪੰਜਾਬ ਪ੍ਰਧਾਨ ਆਰ.ਟੀ.ਆਈ ਸੈਲ, ਇਕਬਾਲ ਸਿੰਘ ਤੁੰਗ ਮੁੱਖ ਬੁਲਾਰਾ ਪੰਜਾਬ, ਦਵਿੰਦਰ ਸਿੰਘ ਮੀਡੀਆਂ ਇੰਚਾਰਜ ਪੰਜਾਬ, ਡਾ. ਸੁਭਾਸ਼ ਸੀਨੀਆਰ ਉਪ ਪ੍ਰਧਾਨ ਪੰਜਾਬ, ਸਾਵਨ ਠਾਕੁਰ ਉਪ ਪ੍ਰਧਾਨ ਪੰਜਾਬ, ਜੁਗਲ ਕਿਸ਼ੋਰ ਜਵਾਈਂਟ ਸਕੱਤਰ ਪੰਜਾਬ, ਵਰੂਣ ਅਰੋੜਾ ਜਿਲਾ ਪ੍ਰਧਾਨ ਸ਼ਹਿਰੀ ਅੰਮ੍ਰਿਤਸਰ, ਯੂਸਫ ਮਲਿਕ ਪ੍ਰਧਾਨ ਮਿਨਉਰਟੀ ਸੈਲ ਜਿਲਾ ਅੰਮ੍ਰਿਤਸਰ, ਦਰਸਨ ਕੁਮਾਰ ਜਿਲਾ ਚੇਅਰਮੈਨ ਦਿਹਾਤੀ, ਕੁਲਦੀਪ ਸਿੰਘ ਨੂੰ ਉਪ ਪ੍ਰਧਾਨ ਜਿਲਾ ਅੰਮ੍ਰਿਤਸਰ ਨਿਯੂਕਤ ਕਰਨ ਤੋ ਬਾਦ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਪ੍ਰਧਾਨ ਕਮਲ ਕਿਸ਼ੋਰ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਾਨਵ ਅਧਿਕਾਰ ਵੈਲਫੇਅਰ ਸੋਸਾਈਟੀ ਬਿਨਾ ਕਿਸ ਭੇਦ ਭਾਉ ਦੇ ਲੋਕਾ ਦੀ ਸੇਵਾ ਕਰਨ ਵਿਚ ਪਿਛੇ ਨਹੀ ਰਹੇਗੀ ਅਤੇ ਸਮਾਜ ਫੈਲ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਹਰ ਵਰਗ ਤੋ ਸਹਿਯੋਗ ਲੈਕੇ ਇਸ ਨੂੰ ਖਤਮ ਕਰਨ ਦੇ ਉਪਰਾਲੇ ਕਰਾਗੇ।
ਇਸ ਮੌਕੇ ਤੇ ਮੁੱਖ ਬੁਲਾਰੇ ਇਕਬਾਲ ਸਿੰਘ ਤੁੰਗ ਵਲੋਂ ਸੋਸਾਈਟੀ ਦੇ ਅਹਿਮ 8 ਮਤੇ ਪੜਕੇ ਸਾਰੇ ਪਾਸੋ ਪ੍ਰਵਾਨਗੀ ਲਈ ।ਮਾਨਵ ਅਧਿਕਾਰ ਵੈਲਫੇਅਰ ਸੋਸਾਈਟੀ ਵਲੋਂ ਪ੍ਰਣ ਕੀਤਾ ਜਾਦਾ ਹੈ ਕਿ ਜਾਤੀ ਵਾਦ ਤੋ ਉਪਰ ਉਠਕੇ ਹਰ ਵਰਗ ਦੇ ਲੋਕਾ ਲਈ ਬਿਨਾ ਭੇਦ ਭਾਉ ਕੰਮ ਕਰਨਾ ਮੁੱਖ ਮੰਤਵ ਹੋਵੇਗਾ।ਸੋਸਾਈਟੀ ਗਰੀਬ ਬੱਚਿਆ ਦੀ ਪੜਾਈ ਵਾਸਤੇ ਸਕੂਲਾ ਕਾਲਜਾ ਵਿਚ ਦਲਿਤ ਪਰਿਵਾਰ ਦੇ ਬੱਚਿਆਂ ਨੂੰ ਸਰਕਾਰ ਵਲੋਂ ਮੁਫਤ ਦਿੱਤੀ ਜਾ ਸਿੱਖਿਆ ਦੀ ਸਹੁਲਤ ਲਈ ਮਦਦ ਕਰੇਗੀ। ਪੜੇ ਲਿਖੇ ਬੇਰੁਜਗਾਰ ਨੌਜਵਾਨ ਲੜਕੇ ਲੜਕਿਆਂ ਲਈ ਰੋਜਗਾਰ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਵਿਚ ਸਹਾਈਤਾ ਕਰੇਗੀ।ਪੜੇ ਲਿਖੇ ਨੌਜਵਾਨ ਜੋ ਬੇਰੋਜਗਾਰੀ ਦੇ ਕਾਰਨ ਨਸ਼ਿਆ ਦੇ ਆਦੀ ਹੋ ਰਹੇ ਨੇ ਉਸ ਨੂੰ ਰੋਕਣ ਲਈ ਉਪਰਾਲਾ ਕਰੇਗੀ।ਹਰ ਗਰੀਬ ਗਰਵ ਦੇ ਲੋਕਾ ਲਈ ਵੀ ਸੋਸਾਈਟੀ ਕੰਮ ਕਰੇਗੀ। ਸਮੇ ਸਮੇ ਸਿਰ ਜਨਤਾ ਵਲੋਂ ਚੁਣੇ ਗਏ ਸਿਆਸੀ ਨੁਮਾਇੰਦਿਆਂ ਨਾਲ ਸੋਸਾਈਟੀ ਵਲੋਂ ਸੰਪਰਕ ਕਰਕੇ ਲੋਕ ਮਸਲੇ ਹੱਲ ਕਰਵਾਉਣ ਲਈ ਉਪਰਾਲੇ ਕੀਤੇ ਜਾਣਗੇੇ। ਸੋਸਾਈਟੀ ਵਲੋਂ ਲੋੜ ਵੰਦਾ ਲਈ ਫ੍ਰੀ ਮੈਡੀਕਲ ਕੈਂਪਾ ਦਾ ਆਯੋਜਨ ਕੀਤਾ ਜਾਵੇਗਾ।ਮਾਨਵ ਅਧਿਕਾਰ ਵੈਲਫੇਅਰ ਸੋਸਾਈਟੀ ਪੁਲਸ ਦੀਆ ਗੈਰ ਕਾਨੂੰਨੀ ਵਧਿਕਿਆਂ ਦੇ ਖਿਲਾਫ ਜਨਤਾ ਦੀ ਮਦਦ ਕਰੇਗੀ ਅਤੇ ਗੈਰ ਕਾਨੂੰਨੀ ਵਧਿਕਿਆਂ ਦੇ ਖਿਲਾਫ ਲੋਕਾ ਦੇ ਹੱਕਾ ਦੀ ਅਵਾਜ ਬੁਲੰਦ ਕਰੇਗੀ। ਇਸ ਮੌਕੇ ਤੇ ਸੰਜੀਵ ਕੁਮਾਰ, ਰਵੀ ਕੁਮਾਰ ਰਾਣਾ, ਰਿੰਕੂ ਸਰਮਾ ਸੁਖਵਿੰਦਰ ਬੋਬੀ, ਦਲਬੀਰ ਸਿੰਘ ਅਲਗੋ ਕੋਠੀ,ਕੁਸ਼ਲ ਠਾਕੁਰ ਆਦਿ ਹਾਜਰ ਸਨ।
Punjab Post Daily Online Newspaper & Print Media