Thursday, March 5, 2026

ਗਲੋਕੋਮਾ ਜਾਗਰੂਕਤਾ ਹਫਤੇ ਦੌਰਾਨ ਜਾਗਰੂਕਤਾ ਸੈਮੀਨਾਰ ਤੇ ਸਕਰੀਨਿੰਗ ਕੈਂਪ 9 ਤੋਂ 13 ਮਾਰਚ ਤੱਕ

PPN1203201514ਹੁਸ਼ਿਆਰਪੁਰ, 12 ਮਾਰਚ (ਸਤਵਿੰਦਰ ਸਿੰਘ) – ਗਲੋਕੋਮਾ ਜਾਗਰੂਕਤਾ ਹਫਤੇ ਦੌਰਾਨ ਲਗਾਏ ਜਾ ਰਹੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰਾਂ ਅਤੇ ਸਕਰੀਨਿੰਗ ਕੈਂਪਾਂ ਦਾ ਜਿਲੇ ‘ਚ 9 ਤੋਂ 13 ਮਾਰਚ ਤੱਕ ਆਯੋਜਨ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਗਾਏ ਜਾ ਰਹੇ, ਇਨ੍ਹਾਂ ਜਾਗਰੂਕਤਾ ਕੈਂਪਾ ਦੀ ਲੜੀ ਤਹਿਤ ਜਿਲ੍ਹਾ ਜੇਲ ਹੁਸ਼ਿਆਰੁਪਰ ਵਿਖੇ ਅੱਖਾਂ ਦੇ ਮਾਹਿਰ ਡਾਕਟਰ ਬੀ.ਕੇ.ਡਿਮਾਣਾ ਦੀ ਅਗਵਾਈ ਹੇਠ ਗਲੋਕੋਮਾ ਤੋਂ ਬਚਾਅ ਸਬੰਧੀ ਜਾਗਰੁਕਤਾ ਕੈਂਪ ਲਗਾਇਆ ਗਿਆ।  ਇਸ ਮੌਕੇ ਡਾ.ਬੀ.ਕੇ.ਡਿਮਾਣਾ ਨੇ ਹਾਜਿਰ ਇੱਕਠ ਨੂੰ ਗਲੋਕੋਮਾ ਦੇ ਲੱਛਣਾਂ ਅਤੇ ਇਸ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਲੋਕੋਮਾ ਜਿਸਨੂੰ ਕਾਲਾ ਮੋਤੀਆ ਵੀ ਕਿਹਾ ਜਾਂਦਾ ਹੈ, ਅਕਸਰ ਅੱਖਾਂ ਦਾ ਪ੍ਰੈਸ਼ਰ ਵਧਣ ਨਾਲ ਹੁੰਦਾ ਹੈ।ਇਸ ਨਾਲ ਅੱਖਾਂ ਦੇ ਪਰਦਿਆਂ ਤੇ ਅਸਰ ਪੈਂਦਾ ਹੈ ਤੇ ਸਮੇਂ ਸਿਰ ਜਾਂਚ ਨਾ ਕਰਵਾਉਣ ਤੇ ਨਜ਼ਰ ਘੱਟ ਜਾਂਦੀ ਹੈ ਅਤੇ ਉਸ ਤੋਂ ਬਾਅਦ ਅੰਨਾਪਨ ਹੋ ਸਕਦਾ ਹੈ।ਅੱਖਾਂ ਵਿੱਚ ਦਰਦ ਅਤੇ ਲਾਲੀ, ਅੱਖਾਂ ਵਿੱਚ ਪਾਣੀ ਵਗਣਾ, ਰੌਸ਼ਨੀ ਦੇ ਆਲੇ-ਦੁਆਲੇ ਰੰਗਦਾਰ ਚੱਕਰ ਦਾ ਨਜ਼ਰ ਆਉਣਾ ਅਤੇ ਅੱਖਾਂ ਵਿੱਚ ਅਸਾਧਾਰਣ ਦਰਦ ਗਲੋੋਕੋਮਾ ਦੇ ਲੱਛਣ ਹੋ ਸਕਦੇ ਹਨ। ਜੇਕਰ ਕਿਸੇ ਵਿਅਕਤੀ ਵਿੱਚ ਉਪਰੋਕਤ ਲੱਛਣ ਪ੍ਰਗਟ ਹੋਣ ਤਾਂ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਨਾਲ ਸਪੰਰਕ ਕਰਨਾ ਚਾਹੀਦਾ ਹੈ।ਇਸ ਜਾਗਰੂਕਤਾ ਸੈਮੀਨਾਰ ਦੌਰਾਨ ਵਿਸ਼ੇਸ਼ ਸਕਰੀਨਿੰਗ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਡਾ.ਡਿਮਾਣਾ ਅਤੇ ਅਪਥੈਲਮਿਕ ਅਫਸਰ ਸੰਜੀਵ ਲੂਥਰਾ ਵੱਲੋਂ ਹਾਜ਼ਿਰ ਲੋਕਾਂ ਦੀ ਅੱਖਾਂ ਦੀ ਕਰਨ ਉਪਰੰਤ ਕਾਊਂਸਲਿੰਗ ਕੀਤੀ ਗਈ।ਇਸ ਕੈਂਪ ਦੌਰਾਨ ਜਿਲ੍ਹਾ ਜੇਲ ਸੁਪਰਡੈਂਟ ਅਜਮੇਰ ਸਿੰਘ ਰਾਣਾ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply