Thursday, March 5, 2026

ਜ਼ਿਲਾ ਲਾਇਬ੍ਰੇਰੀ ਖੁਲ੍ਹਵਾਉਣ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਸੋਂਪਿਆ ਤੀਸਰਾ ਮੰਗ ਪਤੱਰ – ਧੀਮਾਨ

PPN1203201515ਹੁਸ਼ਿਆਰਪੁਰ, 12 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਵਲੋਂ ਹੁਸ਼ਿਆਰਪੁਰ ਦੀ ਜਿਲ੍ਹਾ ਲਾਇਬ੍ਰੇਰੀ 4 ਮਹੀਨੇ ਤੋ ਬੰਦ ਪਈ ਹੈ ਤੇ ਉਸ ਨੂੰ ਮੁੜ੍ਹ ਖੁਲ੍ਹਵਾਉਣ ਨੂੰ ਲੈ ਕੇ ਡਿਪਟੀ ਕਮਿਸ਼ਨਰ ਹੁਸ਼ਿਆਰ ਪੁਰ ਨੂੰ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਮੰਗ ਪਤੱਰ ਸੋਂਪਿਆ ਗਿਆ।ਇਸ ਮੋਕੇ ਤੇ ਧੀਮਾਨ ਨੇ ਦੱਸਿਆ ਕਿ ਜ਼ਿਲਾ ਲਾਇਬ੍ਰੇਰੀ ਪਿਛੱਲੇ ਲਗਭਗ 10 ਨਵੰਬਰ 2014 ਤੋਂ ਬੰਦ ਪਈ ਹੈ, ਜਿਸ ਵਿਚ 50 ਹਜ਼ਾਰ ਤੋਂ ਵੱਧ ਕੀਮਤੀ ਕਿਤਾਬਾਂ ਹਨ ਅਤੇ ਲਗਾਤਾਰ ਨਾ ਖੁੱਲਣ ਕਰਕੇ ਕਿਤਬਾਂ ਦੀ ਹਾਲਤ ਖਸਤਾ ਹੋ ਰਹੀ ਹੈ, ਲੋਕ ਬੰਦ ਪਈ ਲਾਇਬ੍ਰੇਰੀ ਨੂੰ ਵੇਖ ਵਾਪਿਸ ਘਰਾਂ ਨੂੰ ਚਲੇ ਜਾਂਦੇ ਹਨ। ਧੀਮਾਨ ਨੇ ਦਸਿਆ ਕਿ ਇਸ ਲਾਇਬ੍ਰੇਰੀ ਵਿਚ 1975 ਦੇ ਸਮੇਂ 5 ਸਟਾਫ ਮੈਂਬਰ ਸਨ ਤੇ ਜਿਸ ਦੇ ਮਿਹਨਤੀ ਮੁਲਾਜਮਾਂ ਨੇ ਮੇਹਿਨਤ ਕਰਕੇ ਇਸ ਵਿਚ 3500 ਦੇ ਲਗਭਗ ਲੋਕਾਂ ਨੂੰ ਇਸ ਨਾਲ ਜੋੜਿਆ। ਪਰ ਪੰਜਾਬ ਸਰਕਾਰ ਨੇ ਵਿਕਾਸ ਦੀਆਂ ਹਨੇਰੀਆਂ ਵਿਚ ਐਨੀ ਤੇਜੀ ਲਿਆਂਦੀ ਕੇ ਪੰਜਾਬ ਦੇ ਵਿਕਾਸ ਦਾ ਭੱਠਾ ਬਿੱਠਾ ਦਿਤਾ ਕੇ ਲਾਇਬ੍ਰੇਰੀ ਵਿਚ ਕੰਮ ਕਰਨ ਵਾਲੇ ਮੁਲਾਜਮਾਂ ਦੀ ਗਿਣਤੀ 5 ਤੋਂ ਘਟਾ ਕੇ ਇਕ ਸੇਵਾਦਾਰ ਤੱਕ ਪਹੁੰਚਾ ਦਿਤੀ।ਲਾਇਬ੍ਰੇਰੀਆਂ ਦੇਸ਼ ਦੇ ਵਿਕਾਸ ਦਾ ਅਧਾਰ ਹਨ ਪਰ ਜੇ ਸਰਕਾਰਾਂ ਹੀ ਅਧਾਰ ਖਤਮ ਕਰਨ ਲੱਗ ਪੈਣ ਤਾਂ ਫਿਰ ਬਾਕੀ ਰਹਿ ਜਾਵੇਗਾ। ਧੀਮਾਨ ਨੇ ਇਹ ਵੀ ਦਸਿਆ ਕਿ ਉਹ ਲਗਾਤਾਰ ਡੀ ਪੀ ਆਈ ਪੰਜਾਬ ਦੇ ਦਫਤਰ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹਨ ਤੇ ਤਾਂ ਕਿ ਜ਼ਿਲੇ ਬੰਦ ਪਈ ਲਾਇਬ੍ਰੇਰੀ ਅੰਦਰ ਕੀਮਤਾਂ ਕਿਤਾਬਾਂ ਨੂੰ ਬਚਾਇਆ ਜਾ ਸਕੇ ਤੇ ਲੋਕਾਂ ਦਾ ਰੁਝਾਨ ਲਾਇਬ੍ਰੇਰੀਆਂ ਵੱਲ ਵੱਧੇ, ਪਰ ਸਬੰਧਤ ਅਧਿਕਾਰੀਆਂ ਨੇ ਵੀ ਰਾਜਨੀਤੀਵਾਨਾਂ ਵਾਂਗ ਲਾਰੇ ਲਗਾਉਾਂਦਿਆਂ ਦੇ 4 ਮਹੀਨੇ ਲੰਘਾ ਦਿਤੇ ਤੇ ਸਟਾਫ ਦੀ ਪੂਰਤੀ ਫਿਰ ਵੀ ਨਹੀਂ ਹੋ ਰਹੀ। ਸਗੋਂ ਇਹ ਕਹਿ ਰਹੇ ਹਨ ਕਿ ਸਾਡੇ ਕੋਨ ਸਟਾਫ ਹੀ ਨਹੀਂ ਹੈ ਪੰਜਾਬ ਦੀਆਂ ਲਾਇਬ੍ਰਰੀਆਂ ਵਿਚ 80 ਪ੍ਰਤੀਸ਼ਤ ਪੋਸਟਾਂ ਨੂੰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀ ਗ੍ਰਹਿਣ ਲੱਗ ਗਿਆ ਹੈ।
ਉਨ੍ਹਾਂ ਇਹ ਵੀ ਦਸਿਆ ਕਿ ਪੰਜਾਬ ਅੰਦਰ ਲਗਭਗ 15 ਪਬਲਿਕ ਲਾਇਬ੍ਰੇਰੀਆਂ ਵਿਚ ਕੁਲ 28 ਪੋਸਟਾਂ ਹਨ ਅਤੇ ਜਿਨ੍ਹਾਂ ਵਿਚੋਂ ਸਿਰਫ 07 ਪੋਸਟਾਂ ਹੀ ਰਹਿ ਗਈਆਂ ਹਨ ਤੇ ਬਾਕੀ ਹਵਾਈ ਵਿਕਾਸ ਵਿਚ ਫੁਰ ਹੋ ਗਈਆਂ ਹਨ ਭਾਵ ਖਾਲੀ ਪਈਆਂ ਹਨ, ਪੰਜਾਬ ਦੀਆਂ 9 ਲਾਇਬ੍ਰੇਰੀਆਂ ਬਿਨ੍ਹਾਂ ਸਟਾਫ ਤੋਂ ਬੰਦ ਪਈਆਂ ਹਨ। ਇਸੇ ਤਰ੍ਹਾਂ ਲਾਇਬ੍ਰੇਰੀ ਰਿਸਟੋਰਰਾਂ ਦੀਆਂ ਕੁਲ 22 ਪੋਸਟਾਂ ਹਨ ਤੇ ਉਨ੍ਹਾਂ ਵਿਚੋਂ 12 ਖਾਲੀ ਪਈਆਂ ਹਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਮਿਤੀ 24 ਦਸੰਬਰ 2014 ਨੂੰ ਡਾਇਰੇਕਟਰ ਸਿੱਖਿਆ ਵਿਭਾਗ ਕਾਲਜਾਂ ਪੰਜਾਬ ਵਲੋਂ ਸ਼੍ਰੀ ਬੀਰ ਬਹਾਦਰ ਖੜਕਾਂ ਲਾਇਬਰ੍ਰੇਰੀ ਰਿਸਟੋਰਰ, ਸਰਕਾਰੀ ਕਾਲਜ ਆਫ ਐਜੂਕੇਸ਼ਨ ਜਲੰਧਰ ਦੀ ਬਦਲੀ ਕਰਕੇ ਹੁਸ਼ਿਆਰਪੁਰ ਜੁਆਇਨ ਕਰਨ ਲਈ ਕਿਹਾ, ਪਰ ਵਿਭਾਗਾਂ ਵਿਚ ਐਨੀ ਨਿਪੁੰਨਤਾ ਆ ਗਈ ਕਿ ਉਨ੍ਹਾਂ ਨੇ ਰਿਸਟੋਰਰ ਦਾ ਨਾਮ ਹੀ ਗਲਤ ਲਿੱਖ ਦਿਤਾ ਜਦੋਂ ਕਿ ਅਸਲ ਨਾਮ ਦੇਵੀ ਬਹਾਦਰ ਖੜਕਾ ਹੈ ਤੇ ਉਨ੍ਹਾਂ ਨੇ ਇਸੇ ਕਰਕੇ ਹੁਸ਼ਿਆਰਪੁਰ ਜੁਆਇਨ ਹੀ ਨਹੀਂ ਕੀਤਾ।ਧੀਮਾਨ ਨੇ ਕਿਹਾ ਕਿ ਕੀ ਵਿਕਾਸ ਦੀ ਪ੍ਰਰੀਭਾਸ਼ਾਂ ਵਿਚ ਦੇਸ਼ ਅੰਦਰ ਲੋਕਾਂ ਨੂੰ ਅਨਪੜz ਬਣਾ ਕੇ ਰਾਜਨੀਤੀ ਹੀ ਕਰਨਾ ਰਹਿ ਗਿਆ ਹੈ, ਅਜਿਹਾ ਕਰਨਾ ਧੋਖੇਧੜੀ ਹੈ ਨਾ ਕਿ ਰਾਜਨੀਤੀ।ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਿਦੇਸ਼ਾਂ ਵਿਚ ਜਾ ਕੇ ਵਿਕਾਸ ਦੇ ਸਪਨੇ ਵਿਖਾ ਰਹੇ ਹਨ ਤੇ ਅਪਣੇ ਦੇਸ਼ ਅੰਦਰ ਜਮੀਨੀ ਹਕੀਕਤਾਂ ਨੂੰ ਛੱਡ ਤਕੇ ਲੋਕਾਂ ਨੂੰ ਬਿਨ੍ਹਾਂ ਕੁੱਝ ਦਿਤਿਆਂ ਹੀ ਝੂਠ ਦੇ ਸਹਾਰੇ ਮੈਕ ਇੰਨ ਇੰਡੀਆਂ ਬਣਾ ਰਹੇ ਹਨ। ਜਦੋਂ ਤਕ ਦੇਸ਼ ਵਿਚੋਂ ਅਨਪੜ੍ਹਤਾ ਖਤਮ ਨਹੀਂ ਹੁੰਦੀ ਮੈਕ ਇੰਨ ਇੰਡੀਆਂ ਦਾ ਸਵਾਲ ਹੀ ਪੈਦਾ ਨਹੀਂ ਹੁੰਦੀ ਅਤੇ ਲਾਇਬ੍ਰੇਰੀਆਂ ਦੇਸ਼ ਵਿਚੋਂ ਅਨਪੜ੍ਹਤਾ ਖਤਮ ਕਰਨ ਲਈ ਸਭ ਤੋਂ ਵੱਡਾ ਗਿਆਨ ਦਾ ਭੰਡਾਰ ਹਨ।
ਇਥੋਂ ਸਾਫ ਪੱਤਾ ਲਗਦਾ ਹੈ ਕਿ ਸਰਕਾਰ ਲਾਇਬ੍ਰੇਰੀਆਂ ਵਿਚ ਬੰਦ ਪਿਆ ਦੁਨੀਆ ਦੇ ਗਿਆਨ ਨੂੰ ਆਪੇ ਹੀ ਤਬਾਹ ਕਰ ਰਹੀ ਹੈ ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਤਾਂ ਪਹੁੰਚਾ ਰਹੀ ਹੈ ਤੇ ਨਾਲ ਲੋਕਾ ਦੇ ਭਵਿੱਖ ਨੂੰ ਵੀ ਅੰਧਕਾਰ ਵਿਚ ਡੱਬੋ ਰਹੀ ਹੈ, ਜੇ ਲੋਕ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਾਂਦੇ ਨ ਤਾਂ ਉਨ੍ਹਾਂ ਵਿਰੁਧ ਐਫ ਆਈ ਆਰ ਦਰਜ਼ ਹੁੰਦੀ ਹੈ ਜੇ ਸਰਕਾਰ ਕਰੇ ਤਾਂ ਫਿਰ ਕਾਨੂੰਨ ਚੁੱਪ।ਬਾਦਲ ਲੋਕਾਂ ਨੂੰ ਦਸੋ ਤਾਂ ਸਹੀ ਲਾਇਬ੍ਰੇਰੀਆਂ ਨੂੰ ਤਾਲੇ ਲਗਵਾ ਕੇ ਕਿਹੜਾ ਇਤੀਹਾਸ ਸਿਰਜਣ ਜਾ ਰਹੇ ਹੋ।ਹੁਸ਼ਿਆਰਪੁਰ ਜ਼ਿਲੇ ਅੰਦਰ ਕੇਂਦਰ ਸਰਕਾਰ ਦੇ ਲੀਡਰਾਂ ਤੇ ਪੰਜਾਬ ਸਰਕਾਰ ਦੇ ਮੁੱਖ ਸਲਾਹਕਾਰ ਨੂੰ ਵੀ ਲਾਇਬ੍ਰੇਰੀਆਂ ਨਾਲ ਨਫਰਤ ਹੋ ਗਈ ਲਗਦੀ ਹੈ ਜੋ ਇਨ੍ਰ੍ਹਾਂ ਨੂੰ ਪ੍ਰਧਾਨਗੀਆਂ ਤੋਂ ਸਿਵਾ ਕੁਝ ਨਜ਼ਰ ਹੀ ਨਹੀਂ ਆ ਰਿਹਾ।ਇਸ ਮੌਕੇ ਪਾਰਟੀ ਆਗੂ ਰਾਮ ਆਸਰਾ, ਦਵਿੰਦਰ ਸਿੰਘ ਥਿੰਦ, ਹਰਜਿੰਦਰ ਸਿੰਘ, ਦਵਿੰਦਰ ਸਿੰਘ ਗਿੱਲ, ਸੁਰਿਦੰਰ ਕੁਮਾਰ ਸ਼ਰਮਾ, ਪ੍ਰੇਮ ਕੁਮਾਰ ਆਦਿ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply