
ਅੰਮ੍ਰਿਤਸਰ, 14 ਮਾਰਚ (ਪ੍ਰੀਤਮ ਸਿੰਘ) – ਖਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਸਾਲਾਨਾ ਸਪੋਰਟਸ ਦਿਵਸ ਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਐਥਲੈਟਿਕਸ ਨਾਲ ਸਬੰਧਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਸਮਾਰੋਹ ਵਿੱਚ ਪਦਮਸ਼੍ਰੀ ਅਤੇ ਦਰੋਣਚਾਰੀਆ ਐਵਾਰਡ ਜੇਤੂ ਬਹਾਦੁਰ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਹਾਜਰ ਹੋਏ।
ਇਸ ਮੌਕੇ ਐਥਲੈਟਿਕਸ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ 100 ਮੀਟਰ ਦੌੜ, 200 ਮੀਟਰ ਦੌੜ, ਤਿੰਨ ਲੱਤ ਦੌੜ, ਸ਼ਾਟ ਪੁੱਟ, ਲਾਂਗ ਜੰਪ, ਸਲੋਅ ਸਾਇਕਲ ਰੇਸ, ਮਾਰਬਲ ਰੇਸ, ਮਿਊਜਕਲ ਚੈਅਰ ਰੇਸ, ਰੱਸਾ ਕੱਸੀ , ਸੈਕ ਰੇਸ ਆਦਿ ਮੁੱਖ ਸਨ। ਇਸ ਮੌਕੇ ਤੇ ਸਟਾਫ ਦੀ 100 ਮੀਟਰ ਦੀ ਰੇਸ ਵੀ ਕਰਵਾਈ ਗਈ ਅਤੇ ਮਿਊਜੀਕਲ ਚੇਅਰ ਵੀ ਕਰਵਾਈ ਗਈ।
ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਖਾਲਸਾ ਕਾਲਜ ਦਾ ਆਪਣਾ ਸ਼ਾਨਦਾਰ ਇਤਿਹਾਸ ਹੈ, ਕਿਉਂਕਿ ਇਸ ਕਾਲਜ ਦੀ ਗਰਾਊਂਡ ਵਿੱਚ ਖੇਡਣ ਉਪਰੰਤ ਕਈ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਨੇ ਨਾਮਣਾ ਖੱਟ ਕੇ ਕਾਲਜ ਦੇ ਨਾਂ ਨੂੰ ਸੋਨ ਸੁਨਹਿਰੀ ਕੀਤਾ ਹੈ।
ਇਸ ਮੌਕੇ ਉਲੰਪੀਅਨ ਐਥਲੀਟ ਪਦਮਸ੍ਰੀ ਬਹਾਦੁਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਾਸਤੇ ਇਹ ਬੇਹੱਦ ਮਾਣ ਦੀ ਗੱਲ ਹੈ ਜਿਸ ਗਰਾਊਡ ਵਿੱਚ ਉਹ ਖੇਡਦੇ ਰਹੇ ਹਨ,ਅੱਜ ਉਸੇ ਗਰਾਊਡ ਵਿੱਚ ਉਹ ਖਿਡਾਰੀਆਂ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਉਹ ਜੋ ਵੀ ਅੱਜ ਜਿਸ ਮੁਕਾਮ ਤੇ ਹਨ ਉਹ ਖਾਲਸਾ ਕਾਲਜ ਦੀ ਬਦੌਲਤ ਹੀ ਹਨ। ਇਸ ਮੌਕੇ ਕਾਲਜ ਦੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਖੇਡਾਂ ਦੇ ਖੇਤਰ ਵਿੱਚ ਆਪਣਾ ਨਾਂ ਕਮਾ ਚੁੱਕੇ ਕਈ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ: ਛੀਨਾ ਨੇ ਪ੍ਰਿੰ: ਡਾ. ਮਹਿਲ ਸਿੰਘ ਨਾਲ ਮਿਲਕੇ ਸ: ਬਹਾਦੁਰ ਸਿੰਘ ਨੂੰ ਕਾਲਜ ਦੀ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਮੂਹ ਖਿਡਾਰੀਆਂ ਨੂੰ ਪੂਰਨ ਖੇਡ ਭਾਵਨਾ ਨਾਲ ਖੇਡਣ ਦਾ ਸੱਦਾ ਦਿੰਦੇ ਸਮਾਗਮ ਨੂੰ ਆਯੋਜਿਤ ਕਰਨ ਵਾਸਤੇ ਸਪੋਰਟਸ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਾਰੇ ਪਾਸੇ ਨਸ਼ਿਆਂ ਦਾ ਪ੍ਰਕੋਪ ਫੈਲ ਰਿਹਾ ਹੈ, ਕੇਵਲ ਖੇਡਾਂ ਹੀ ਇਸ ਤੋਂ ਬਚਾਅ ਸਕਦੀਆਂ ਹਨ। ਇਸ ਲਈ ਵੱਧ ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐੱਸ. ਐੱਸ. ਰੰਧਾਵਾ, ਡਾ. ਸੁਖਦੇਵ ਸਿੰਘ, ਸ੍ਰੀਮਤੀ ਹਰਪਾਲਜੀਤ ਕੌਰ ਜ਼ਿਲ੍ਹਾ ਖੇਡ ਅਧਿਕਾਰੀ, ਸ: ਦਵਿੰਦਰ ਸਿੰਘ, ਪ੍ਰੋ: ਜੇ. ਐੱਸ. ਅਰੋੜਾ, ਪ੍ਰੋ: ਸੁਖਦੇਵ ਸਿੰਘ, ਡਾ. ਅਵਤਾਰ ਸਿੰਘ, ਪ੍ਰੋ: ਨਵਨੀਨ ਬਾਵਾ ਤੋਂ ਇਲਾਵਾ ਸਟਾਫ਼ ਅਤੇ ਵਿਦਿਆਰਥੀ ਮੌਜ਼ੂਦ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media