ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ ਬਿਊਰੋ) – ਅੱਜ 1 ਚੇਤ ਨਾਨਕਸ਼ਾਹੀ ਸੰਮਤ 547 ਦੇ ਆਰੰਭ ਸਮੇਂ ਜਾਰੀ ਕੀਤਾ ਗਿਆ ਕੈਲੰਡਰ ਪੂਰੀ ਤਰਾਂ ਬਿਕਰਮੀ ਕੈਲੰਡਰਹੈ।ਇਸ ਨੂੰ ਨਾਨਕਸ਼ਾਹੀ ਕਿਸੇ ਵੀ ਤਰਾਂ੍ਹ ਨਹੀਂ ਆਖਿਆ ਜਾ ਸਕਦਾ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਇਹ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਹੁਤ ਅਫਸੋਸ ਹੈ ਕਿ ਜਦੋਂ ਕੌਮ ਦੀ ਜਿੰਮੇਵਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਕਰਮੀ ਕੈਲੰਡਰ ਦਾ ਨਾਮ ਨਾਨਕਸ਼ਾਹੀ ਰੱਖ ਕੇ ਪੰਥਕ ਜ਼ਾਬਤੇ ਦੀ ਕਾਤਲ ਬਣ ਗਈ ਹੈ।ਇਸ ਨੇ ਪੰਥਕ ਜਥੇਬੰਦੀਆਂ ਅਤੇ ਆਪ ਸੋਚ ਸਮਝ ਕੇ ਫੈਸਲਾ ਲੈ ਕੇ ਬਣਾਏ ਗਏ ਨਾਨਕਸ਼ਾਹੀ ਕੈਲੰਡਰ ਨੂੰ ਪਹਿਲਾਂ 1999 ਵਿਚ ਗਿਆਨੀ ਪੁਰਨ ਸਿਘ ਦੇ ਵੇਲੇ, ਫਿਰ 2003 ਨੂੰ ਖੁਦ ਪਾਸ ਕੀਤੇ ਕੈਲੰਡਰ ਦਾ ਕਤਲ 2010 ਵਿਚ ਡੇਰੇਦਾਰਾਂ ਦੇ ਕਹਿਣ ‘ਤੇ ਇਸ ਦਾ ਕਤਲ ਕਰਨ ਦਾ ਅਪਰਾਧ ਕੀਤਾ ਅਤੇ ਇਸ ਨੂੰ ਖਿਚੜੀ ਬਣਾ ਕੇ ਰੱਖ ਦਿੱਤਾ।
ਉਨਾਂ ਕਿਹਾ ਕਿ ਪੰਥਕ ਤਾਲਮੇਲ ਸੰਗਠਨ ਇਸ ਕਾਰਵਾਈ ਨੂੰ ਗੁਰੂ ਖਾਲਸਾ ਪੰਥ ਨਾਲ ਧੋਖਾ ਕਰਾਰ ਦੇਂਦਾ ਹੈ। ਦੇਸ਼ ਵਿਦੇਸ਼ ਦੀਆਂ ਗੁਰਸਿੱਖ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਨੂੰ ਸੰਗਠਨ ਬੇਨਤੀ ਕਰਦਾ ਹੈ ਕਿ ਅੱਜ ਸ੍ਰੀ ਅਕਾਲ ਤਖਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਰਾਹੀਂ ਜਾਰੀ ਕੀਤੇ ਬਿਕਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਵਜੋਂ ਮਾਨਤਾ ਨਾ ਦਿੱਤੀ ਜਾਵੇ, ਸਗੋਂ ਪੂਰੀ ਤਰਾਂ੍ਹ ਰੱਦ ਕਰਕੇ ਸੰਨ 2003 ਨੂੰ ਗੁਰੂ ਪੰਥ ਵਲੋਂ ਜਾਰੀ ਕੀਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਗੁਰਪੁਰਬ, ਹੋਰ ਇਤਿਹਾਸਕ ਦਿਹਾੜੇ ਮਨਾ ਕੇ ਆਪਣੇ ਪੰਥਕ ਹੋਣ ਦਾ ਸਬੂਤ ਦਿੱਤਾ ਜਾਵੇ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media