ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ) – ਤਰਨਤਾਰਨ ਰੋਡ ‘ਤੇ ਇੱਕ ਮੋਟਰ ਸਾਈਕਲ ਉਪਰ ਟਰੱਕ ਚੜਾ ਦੇਣ ਨਾਲ ਇੱਕ 7 ਸਾਲਾ ਬੱਚੇ ਦੀ ਮੌਤ ਅਤੇ ਤੁਸ ਦੇ ਮਾਤਾ ਪਿਤਾ ਦੇ ਜਖਮੀ ਹੋ ਗਏ ਹਨ।ਮਿਲੀ ਜਾਣਕਾਰੀ ਅਨੁਸਾਰ ਇਸ ਭਿਆਨਕ ਸੜਕ ਹਾਦਸੇ ਦੌਰਾਨ ਤਰਨ ਤਾਰਨ ਦੇ ਮੁਹੱਲਾ ਜਸਵੰਤ ਸਿੰਘ ਨਿਵਾਸੀ 38 ਸਾਲਾ ਲਾਲ ਚੰਦ ਆਪਣੇ ਪਲੈਟੀਨਾ ਮੋਟਰ ਸਾਈਕਲ ਨੰਬਰ ਪੀ.ਬੀ.ਏ 6 ਐਫ 4627 ‘ਤੇ ਸਵਾਰ ਹੋ ਕੇ ਆਪਣੀ ਪਤਨੀ ਸਾਲਾ ਜਗਦੀਸ਼ ਕੌਰ ਤੇ ਬੇਟੇ ਦਮਨ ਨਾਲ ਅੰਮ੍ਰਿਤਸਰ ਵੱਲ ਆ ਰਿਹਾ ਸੀ ਤਾਂ ਗੁ: ਸ਼ਹੀਦ ਬਾਬਾ ਨੋਧ ਸਿੰਘ ਅੱਡਾ ਚੱਬਾ ਦੇ ਨਜਦੀਕ ਨਾਲੇ ਦੇ ਪੁੱਲ ‘ਤੇ ਪਿਛੋਂ ਆ ਰਿਹਾ ਇੱਕ ਤੇਜ ਰਫਤਾਰ ਟਰਾਲਾ ਨੰਬਰ ਆਰ.ਜੇ 31 ਜੀ.ਏ 7621 ਨੇ ਪਿਛੋਂ ਟੱਕਰ ਮਾਰ ਦਿੱਤੀ।ਜਿਸ ਨਾਲ 7 ਸਲਾ ਬੱਚੇ ਦਮਨ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਲਾਲ ਚੰਦ ਦੀ ਲੱਤ ਟੁੱਟ ਗਈ ਤੇ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ।ਇਹ ਹਾਦਸਾ ਇੰਨਾਂ ਦਰਦਨਾਕ ਸੀ ਕਿ ਟਰਾਲੇ ਹੇਠ ਆਏ ਬੱਚੇ ਦਾ ਸਿਰ ਧੜ ਨਾਲੋਂ ਅਲੱਗ ਹੋ ਕੇ ਬੁਰੀ ਤਰਾਂ ਕੁਚਲਿਆ ਗਿਆ।ਮੌਕੇ ‘ਤੇ ਪੁੱਜੇ ਥਾਣਾ ਚਾਟੀਵਿੰਡ ਪੁਲਿਸ ਦੇ ਏ.ਐਸ. ਆਈ ਨਰਿੰਦਰ ਸਿੰਘ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਜਖਮੀਆਂ ਨੂੰ ਇਲਾਜ਼ ਲਈ ਗੁਰੂ ਨਾਨਕ ਹਸਪਤਾਲ ਦਾਖਲ ਕਰਵਾ ਦਿੱਤਾ।ਸੂਚਨਾ ਹੈ ਕਿ ਪੁਲਿਸ ਨੇ ਟਰੱਕ ਨੂੰ ਆਪਣੇ ਕਬਜੇ ਵਿੱਚ ਲੈ ਕੇ ਅਣਪਛਾਤੇ ਡਰਾਇਵਰ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media