
ਹੁਸ਼ਿਆਰਪੁਰ, 16 ਮਾਰਚ (ਸਤਵਿੰਦਰ ਸਿੰਘ) -ਭਾਰਤ ਜਗਾਓ ਅੰਦੋਲਨ ਵਲੋਂ ਰਾਮ ਆਸਰਾ ਦੀ ਪ੍ਰਧਾਨਗੀ ਹੇਠ ਸਰਕਾਰੀ ਕਾਲਜਾਂ ਪਿਛੱਲੇ 17 ਸਾਲਾਂ ਤੋਂ ਲੈਕਚਰਾਰਾਂ, ਨਾਲ ਟੀਚਿੰਗ ਸਟਾਫ ਅਤੇ ਲਗਭਗ 20 ਕਾਲਜਾਂ ਦੇ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਅਸਾਮੀਆਂ ਆਦਿ ਭਰਨ ਨੂੰ ਲੈ ਕੇ ਵਧੀਕ ਵਿਕਾਸ ਡਿਪਟੀ ਕਮਿਸ਼ਨਰ ਜਨਰਲ ਦੁਆਰਾ ਮੁੱਖ ਮੰਤਰੀ ਪੰਜਾਬ ਨੂੰ ਮੰਗ ਪਤੱਰ ਭੇਜਿਆ ਅਤੇ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਮੋਕੇ ਤੇ ਦੱਸਿਆ ਕਿ ਅਜਿਹਾ ਹੋਣ ਨਾਲ ਬੱਚਿਆਂ ਦੇ ਭਵਿੱਖ ਲਈ ਵੱਡੀਆਂ ਉਣਤਾੲਂਆਂ ਖੜੀਆਂ ਹੋ ਰਹੀਆਂ ਹਨ ਅਤੇ ਖਾਲੀ ਪੋਸਟਾਂ ਕਰਕੇ ਬੱਚਿਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ਹੋ ਰਿਹਾ ਹੈ, ਜਿਸ ਨੂੰ ਰੋਕਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਮਨੁੱਖ ਨੂੰ ਵਿਕਾਸ ਦਾ ਰਸਤਾ ਵਿਖਾਉਣ, ਸਮਾਜ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ, ਦੇਸ਼ ਅੰਦਰ ਅਨੁਸਾਸ਼ਨ ਕਾਇਮ ਕਰਨ ਲਈ, ਵਿਦਿਆਰਥੀਆਂ ਦਾ ਰੁਝਾਨ ਖੋਜ਼ ਵੱਲ ਲਗਾਉਣ ਲਈ ਵਿਦਿਆ ਹੀ ਅਹਿਮ ਰੋਲ ਅਦਾ ਕਰਦੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਕਾਲਜਾਂ ਵਿਚ 20 ਕਾਲਜਾਂ ਦੇ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਰੱਖਣੀਆਂ ਕਿਹੜੇ ਵਿਕਾਸ ਦੀ ਪ੍ਰੀਭਾਸ਼ਾ ਹੈ ਅਤੇ ਇਸ ਨਾਲ 40 ਕਾਲਜਾਂ ਦਾ ਕੰਮ ਕਾਜ ਪ੍ਰਭਾਵਿਤ ਹੋ ਰਿਹਾ ਹੈ, ਜਿਹੜੀ ਮੇਨੇਜਮੈਂਟ ਪ੍ਰਿੰਸੀਪਲ ਨੇ ਦੇਣੀ ਹੁੰਦੀ ਹੇ ਉਹ ਹੋਰ ਕੋਈ ਨਹਂੀਂ ਕਰ ਸਕਦਾ । ਇਸ ਤਰਾਂ ਬੱਚਿਆਂ ਨੂੰ ਵੱਡੀਆਂ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਕ ਇੱਕ ਪ੍ਰਿੰਸੀਪਲ ਕੋਲ ਦੋ ਦੋ, ਤਿੰਨ ਤਿੰਨ ਕਾਲਜਾਂ ਦਾ ਵਾਧੂ ਭਾਰ ਵੀ ਹੈ।
ਧੀਮਾਨ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਕਾਲਜਾਂ ਵਿਚ ਲੈਕਚਰਾਰਾਂ, ਨਾਲ ਟੀਚਿੰਗ ਸਟਾਫ ਅਤੇ ਪ੍ਰਿੰਸੀਪਲਾਂ ਦੀਆਂ ਦੀ ਖਾਲੀ ਪੋਸਟਾਂ ਰੱਖ ਕੇ ਜੋ ਨੁਕਸਾਨ ਕੀਤਾ ਜਾ ਰਿਹਾ ਏ ਉਸ ਵਿਰੁਧ ਲਾਮਬੰਦ ਹੋਣ। ਇਸ ਮੋਕੇ ਐਡਵੋਕੇਟ ਹਨੀ ਅਜ਼ਾਦ, ਦਵਿੰਦਰ ਸਿੰਘ ਥਿੰਦ, ਬੂਟੀ ਪ੍ਰਸ਼ਾਨ, ਰਾਕੇਸ਼ ਕੁਮਾਰ ਮਿਸ਼ਰਾ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media