Sunday, September 13, 2026

ਐਨ.ਆਰ.ਐਚ.ਐਮ. ਕਰਮਚਾਰੀਆਂ ਦੀ ਕਲਮ ਛੱਡ ਹੜਤਾਲ ਜਾਰੀ

PPN1703201503

ਫਾਜ਼ਿਲਕਾ 17 ਮਾਰਚ ( ਵਿਨੀਤ ਅਰੌੜਾ ) ਪੰਜਾਬ ਦੇ ਸਿਹਤ ਵਿਭਾਗ ਵਿੱਚ ਐਨ.ਆਰ.ਐਚ.ਐਮ. ਅਧੀਨ ਕੰਮ ਕਰਦੇ ਸਮੂਹ ਕਰਮਚਾਰੀਆਂ (ਮੈਡੀਕਲ, ਪੈਰਾ-ਮੈਡੀਕਲ, ਕਲੈਰੀਕਲ) ਵੱਲੋਂ ਮਿਤੀ 16/03/2015 ਤੋਂ ਅਣਮਿੱਥੇ ਸਮੇਂ ਲਈ ਸੁਰੂ ਕੀਤੀ ਕੰਮ ਛੱਡੋ ਹੜਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ । ਜਿਲ੍ਹਾ ਫਾਜਿਲਕਾ ਵਿੱਚ ਐਨ.ਆਰ.ਐਚ.ਐਮ. ਕਰਮਚਾਰੀਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਕਿ: ਓ.ਪੀ.ਡੀ., ਇੰਨ ਡੋਰ ਮਰੀਜ ਦੇਖਣੇ, ਟੀਕਾਕਰਣ ਸੇਵਾਵਾਂ, ੨੪ਘ੭ ਡਲਿਵਰੀ ਦੀਆਂ ਸੇਵਾਵਾਂ, ਟੀ.ਬੀ. ਨਾਲ ਸਬੰਧਤ ਸੇਵਾਵਾਂ ਅਤੇ ਹੋਰ ਤਰ੍ਹਾਂ ਦੀਆਂ ਮੈਡੀਕਲ ਸਿਹਤ ਸਬੰਧਤ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹੀਆਂ, ਜਿਸ ਕਾਰਨ ਆਮ ਲੋਕਾਂ ਅਤੇ ਮਰੀਜਾਂ ਨੂੰ ਭਾਰੀ ਮੁਸਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਐਨ.ਐਚ.ਐਮ. ਇੰਮਪਲਾਈਜ ਯੂਨੀਅਨ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜਦੋਂ ਤੱਕ ਸਰਕਾਰ ਰੈਗੂਲਰ ਪੇ-ਸਕੇਲ ਲਾਗੂ ਨਹੀ ਕਰਦੀ ਉਦੋਂ ਤੱਕ ਕਲਮ ਛੱਡ ਹੜਤਾਲ ਜਾਰੀ ਰਹੇਗੀ ਅਤੇ ਇਹ ਸਰਕਾਰ ਵੱਲੋਂ ਬਣਾਇਆਂ ਜਾ ਰਹੀਆਂ ਮੁਲਾਜਮ ਵਿਰੋਧੀ ਨੀਤੀਆਂ ਦੇ ਸਿੱਟੇ ਵਜੋਂ ਹੋ ਰਿਹਾ ਹੈ ।  ਯੂਨੀਅਨ ਆਗੂਆਂ ਵੱਲੋਂ ਦੱਸਿਆ ਗਿਆ ਕਿ ਕੱਲ ਫਾਜਿਲਕਾ ਸਹਿਰ ਅੰਦਰ ਜਿਲ੍ਹੇ ਦੇ ਸਮੂਹ ਐਨ.ਐਚ.ਐਮ. ਦੇ ਕਰਮਚਾਰੀਆਂ ਵਲੋਂ ਭਾਰੀ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਸਹਿਯੋਗੀ ਜਥੇਬੰਦੀਆਂ ਤਾਲਮੇਲ ਪੈਰਾ-ਮੈਡੀਕਲ ਕਮੇਟੀ, ਫਾਜਿਲਕਾ, ਫਾਰਮਾਸਿਸਟ ਆਸੋਸੀੲ੍ਹੇਨ, ਫਾਜਿਲਕਾ ਅਤੇ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਦੇ ਆਗੂਆ ਵੱਲੋਂ ਐਨ.ਆਰ.ਐਚ.ਐਮ. ਯੂਨੀਅਨ ਦਾ ਸਹਿਯੋਗ ਕੀਤਾ ਜਾਵੇਗਾ । ਇਸ ਮੌਕੇ ਕੇ.ਕੇ. ਮਲਿਕ, ਡਾ. ਯੁਵਰਾਜ ਨਾਰੰਗ, ਰਵਿੰਦਰ ਕੁਮਾਰ, ਬਲਜੀਤ ਸਿੰਘ, ਪੁਸਪਿੰਦਰ ਸਿੰਘ, ਰੀਟਾ ਰਾਣੀ, ਜਸਪਿੰਦਰ ਕੌਰ, ਪ੍ਰਭਜੋਤ ਕੌਰ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply