
ਫਾਜਿਲਕਾ, 18 ਮਾਰਚ (ਵਿਨੀਤ ਅਰੋੜਾ) – ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਅਗਰਵਾਲ ਡਿਪਟੀ ਮੈਨੇਜਰ ਆਈ. ਈ. ਡੀ ਕੰਪੋਨੈਂਟ ਮੈਡਮ ਸਲੋਨੀ ਕੌਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਜ਼ਿਲਾ ਸਿੱਖਿਆ ਅਧਿਕਾਰੀ ਸੰਕੈਡਰੀ ਸੁਖਬੀਰ ਸਿੰਘ ਬੱਲ ਅਤੇ ਐਲੀਮੈਂਟਰੀ ਸਿੱਖਿਆ ਹਰੀ ਚੰਦ ਕੰਬੋਜ ਦੀ ਅਗਵਾਈ ਹੇਠ ਜ਼ਿਲੇ ਵਿੱਚ ਆਈ. ਈ. ਡੀ/ਆਈ. ਈ. ਡੀ ਐਸ ਐਸ ਕੰਪੋਨੈਂਟ ਅਧੀਨ ਜ਼ਿਲਖ਼ਾ ਸਪੈਸ਼ਲ ਰਿਸੋਰਸ ਸੈਂਟਰ ਵਿਖੇ ਸਮੂਹ ਇੰਨਕਲੂਸਿਵ ਐਜੁਕੇਸ਼ਨ ਰਿਸੋਰਸ ਟੀਚਰ ਦੀ ਜ਼ਿਲਖ਼ਾ ਪੱਧਰੀ ਮੀਟਿੰਗ ਜ਼ਿਲਾ ਕੁਆਰਡੀਨੇਟਰ (ਆਈ. ਈ. ਡੀ) ਨਿਸ਼ਾਂਤ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਬਾਰੇ ਚੱਲ ਰਹੀਆਂ ਸਮੂਹ ਜ਼ਿਲੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦੇ ਜ਼ਿਲਾ ਕੁਆਰਡੀਨੇਟਰ ਨਿਸ਼ਾਂਤ ਅਗਰਵਾਲ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਅਤੇ ਸਰਵ ਸਿੱਖਿਆ ਅਭਿਆਨ ਅਥਾਰਟੀ/ ਰਮਸਾ ਅਧੀਨ ਪ੍ਰਾਪਤ ਸਾਰੀਆਂ ਗ੍ਰਾਂਟਾ ਨੂੰ ਜ਼ਰੂਰਤਮੰਦ ਬੱਚਿਆਂ ਤੱਕ ਪਹੁੰਚਾਉਣਾ ਆਈ ਈ ਡੀ ਕੰਪੋਨੈਂਟ ਅਧੀਨ ਸਾਡੀ ਨਿੱਜੀ ਜਿੰਮੇਵਾਰੀ ਹੈ।ਉਨਾਂ ਸਮੂਹ ਆਈਈਆਰਟੀ ਸੈਸ਼ਨ 2015-16 ਦੌਰਾਨ ਸਾਰੇ ਜ਼ਿਲੇ ਦੇ 1 ਤੋਂ 12 ਕਲਾਸਾਂ ਵਿਚ ਪੜ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਡਾਟਾ ਹੋਰ ਸੁੱਚਜੇ ਢੰਗ ਨਾਲ ਇੱਕਠਾ ਕਰਨ ਲਈ ਕਿਹਾ ਤੇ ਉਨਾਂ ਕਿਹਾ ਕਿ ਮੁੱਖ ਦਫ਼ਤਰ ਤੇ ਜ਼ਿਲਾ ਸਿੱਖਿਆ ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਫਾਜ਼ਿਲਕਾ ਵਿਚ ਚੱਲ ਰਹੇ 4 ਕੇ ਜੀ ਬੀ ਵੀ ਹੋਸਟਲਾਂ ਵਿਚ ਵੱਧ ਤੋਂ ਵੱਧ ਵਿਸ਼ੇਸ਼ ਲੋੜਾਂ ਵਾਲੀਆਂ ਲੜਕੀਆਂ ਨੂੰ ਦਾਖਿਲ ਕਰਵਾਇਆ ਜਾਵੇ ਤਾਂ ਜੋ ਸਾਰੀਆਂ ਸਹੂਲਤਾਂ ਲੋੜਵੰਦ ਵਿਦਿਆਰਥਣਾਂ ਨੂੰ ਮਿਲ ਸਕਣ।
ਇਸ ਤੋਂ ਇਲਾਵਾ ਮੀਟਿੰਗ ਵਿਚ ਜ਼ਿਲਾ ਫਾਜ਼ਿਲਕਾ ਵਿਚ ਇਸ ਕੰਪਨੈਂਟ ਅਧੀਨ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੱਧ ਤੋਂ ਵੱਧ ਆਮ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਸਕੂਲੋਂ ਵਿਰਵੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਬਾਰੇ ਜ਼ਿਲਖ਼ਾ ਕੁਆਰਡੀਨੇਟਰ ਨੇ ਹਦਾਇਤਾਂ ਜਾਰੀ ਕੀਤੀਆਂ।ਮੀਟਿੰਗ ਵਿਚ ਆਈਈਆਰਟੀਜ਼ ਅਮਨ ਗੁਬੰਰ, ਗੁਰਮੀਤ ਸਿੰਘ, ਰੂਪ ਸਿੰਘ, ਰਮੇਸ਼ ਕੁਮਾਰ, ਘਣਸ਼ਾਮ ਕੋਸ਼ਿਕ, ਪ੍ਰਸ਼ੋਤਮ ਲਾਲ, ਸੁਮਨ ਬਾਲਾ, ਰਾਜ, ਹਰਪਾਲ, ਹਰੀਸ਼, ਵਿਸ਼ਾਲ ਵਿੱਜ, ਨੀਸ਼ਾ ਬਜਾਜ, ਬਲਵਿੰਦਰ ਕੌਰ, ਸੁਮੀਤ ਦਵਿੰਦਰ ਪਾਲ, ਗੀਤਾ, ਜੋਤੀ, ਸੁਸ਼ਮਾ, ਸੁਭਾਸ਼ , ਅਮੀ ਲਾਲ ਆਦਿ ਹਾਜ਼ਰ ਸਨ।
Punjab Post Daily Online Newspaper & Print Media