Saturday, September 12, 2026

ਮੰਡੀ ਦੇ ਅਧਿਕਾਰੀਆਂ ਵਲੋਂ ਸਫਾਈ ਦੇਣ ਦੀ ਥਾਂ ਦਿੱਤਾ ਜਾ ਰਿਹਾ ਹੈ ਗੰਦਗੀ ਭਰਿਆ ਮਾਹੋਲ

PP1903201516

ਹੁਸ਼ਿਆਰਪੁਰ, 18 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਰਾਮ ਆਸਰਾ, ਸੁਰਿੰਦਰ ਕੁਮਾਰ ਸ਼ਰਮਾ ਅਤੇ ਮੀਤ ਪ੍ਰਧਾਨ ਨੇਮੀ ਲਾਲ ਨੇ ਰਹੀਮ ਪੁਰ ਸਬਜ਼ੀ ਮੰਡੀ ਅੰਦਰ ਲਗਦੀ ਰੇਹੜੀ ਮਾਰਕੀਟ ਦਾ ਅਤਿ ਗੰਦਗੀ ਭਰੇ ਮਾਹੋਲ ਵਿਚ ਲਗਣ ਨੂੰ ਮਾਰਕੀਟ ਕਮੇਟੀ ਵਲੋਂ ਨਾ ਸੁਧਾਰਨ ਕਰਨ  ਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਸਾਰਾ ਕੰਮ ਪੈਸੇ ਦੇਣ ਦੇ ਬਾਵਜੂਦ ਹੋ ਰਿਹਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਇਸ ਬਦਬੂ ਮਾਰਦੇ ਗੰਦਗੀ ਭਰੇ ਮਾਹੋਲ ਵਿਚ ਮੰਹਿਗੇ ਭਾਅ ਦੀਆਂ ਸਬਜੀਆਂ ਖ੍ਰੀਦਣੀਆਂ ਪੈ ਰਹੀਆ ਹਨ। ਧੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਕਮਾਈ ਕਰਕੇ ਦੇਣ ਵਾਲੀ ਮੰਡੀ ਦਾ ਇਹ ਹਾਲ ਹੈ ਕਿ ਪੰਜਾਬ ਸਰਕਾਰ ਇਸ ਫੈਲੀ ਗੰਦਗੀ ਨੂੰ ਹੀ ਵਿਕਾਸ ਦੱਸ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੀ ਹੈ। ਦੁਸਰੇ ਪਾਸੇ ਰੇਹੜੀ ਵਾਲਿਆਂ ਤੋਂ ਹਰ ਰੋਜ ਕਿਰਾਇਆ ਲੈ ਕੇ ਬਦਬੂ ਮਾਰਦੀਆਂ ਥਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਕਮੇਟੀ ਦਾ ਹਾਲ ਇਹ ਹੈ ਕਿ ਇਨ੍ਹਾਂ ਨੂੰ ਕਿਰਾਇਆ ਵੀ ਦਿਓ ਅਤੇ ਗੰਦਗੀ ਵਿਚ ਵੀ ਰਹੋ।ਇਹ ਸਾਰਾ ਕੁਝ ਫੂਡ ਸੈਫਟੀ ਐਂਡ ਸਟੈਂਡਰਡ ਐਕਟ 2006 ਦੀ ਘੋਰ ਉਲੰਘਣਾ ਹੈ, ਸਭ ਤੋਂ ਦੁੱਖ ਦੀ ਗੱਲ ਹੈ ਕਿ ਐਕਟ ਵੀ ਸਰਕਾਰ ਨੇ ਬਣਾਇਆ ਹੈ ਪਰ ਉਸ ਦੀ ਉਲੰਘਣਾ ਵੀ ਸਰਕਾਰ ਹੀ ਕਰ ਰਹੀ ਹੈ।
ਧੀਮਾਨ ਨੇ ਕਿਹਾ ਕਿ ਭਾਜਪਾ ਦੇ ਕੇਂਦਰੀ ਮੰਤਰੀ, ਉਨ੍ਹਾਂ ਦੇ ਪੀ ਏ ਵੀ ਸਭ ਕੁੱਝ ਜਾਣਦੇ ਹਨ ਪਰ ਮੰਡੀ ਵੱਲ ਜਾਣਬੁੱਝ ਕੇ ਧਿਆਨ ਨਹੀਂ ਦੇ ਰਹੇ, ਨਗਰ ਨਿਗਮ ਦੇ ਦਫਤਰ ਦੇ ਆਲੇ ਦੁਆਲੇ ਹੀ ਬੈਠ ਕੇ ਵਿਕਾਸ ਦੀ ਰੱਟ ਲਗਾ ਰਹੇ ਹਨ। ਧੀਮਾਨ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰੀ ਡਿਪਟੀ ਕਮਿਸ਼ਨਰ ਨੂੰ ਮੰਗ ਪਤੱਰ ਦੇ ਚੁੱਕੇ ਹਨ।ਇਸ ਮੋਕੇ ਸੁਰਿੰਦਰ ਸਿੰਘ, ਗੁਲਜਾਰ ਸਿੰਘ, ਵਿਵੇਕ ਕੁਮਾਰ, ਗੋਲਡੀ, ਪਰਮਜੀਤ ਆਦਿ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply