Sunday, June 14, 2026

ਇਸਤਰੀ ਅਕਾਲੀ ਦਲ ਆਇਆ ਬੀਬੀ ਜਗੀਰ ਕੌਰ ਦੀ ਹਮਾਇਤ ‘ਤੇ

ਸਵਾਰਥੀ ਲੋਕ ਇਸਤਰੀ ਅਕਾਲੀ ਦਲ ਦੇ ਨਾਮ ਦੀ ਦੁਰਵਰਤੋਂ ਨਾ ਕਰਨ-ਰਾਜਵਿੰਦਰ ਰਾਜ

PP1903201518ਅੰਮ੍ਰਿਤਸਰ, 18 ਮਾਰਚ (ਸਾਜਨ) – ਹਾਲ ਵਿਚ ਹੀ ਹਲਕਾ ਵਿਧਾਇਕ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਇਸਤਰੀ ਵਿੰਗ ਬੀਬੀ ਜਗੀਰ ਕੌਰ ਵਲੋਂ ਕਾਂਗਰਸ ਦੇ ਬੁਲਾਰੇ ਸੁਖਪਾਲ ਖਹਿਰਾ ਤੇ ਨਸ਼ਿਆਂ ਦੇ ਤਸਕਰਾਂ ਦਾ ਸਾਥ ਦੇਣ ਦੇ ਦੋਸ਼ਾਂ ਦੇ ਹੱਕ ਵਿਚ ਅਕਾਲੀ ਦਲ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀ ਬੀਬੀ ਜਗੀਰ ਕੌਰ ਦੇ ਹਮਾਇਤ ਤੇ ਉਤਰ ਆਇਆ ਹੈ। ਅੰਮ੍ਰਿਤਸਰ ਸ਼ਹਿਰੀ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੋਰ ਰਾਜ ਨੇ ਪ੍ਰੈਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਹਰ ਕਿਸੇ ਨੂੰ ਪਤਾ ਹੈ, ਕਿ ਕਾਂਗਰਸ ਸ਼ੁਰੂ ਤੋਂ ਹੀ ਨਸ਼ਾ ਤਸਕਰਾਂ ਦੀ ਹਮਾਇਤ ਕਰਦੀ ਰਹੀ ਹੈ।ਹਾਲ ਵਿਚ ਹੀ ਪੁਲਿਸ ਤਫਤੀਸ਼ ਦੌਰਾਨ ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਦੇ ਖਿਲਾਫ਼ ਨਸ਼ਾ ਤਸਕਰਾਂ ਦਾ ਸਾਥ ਦੇਣ ਦੇ ਦੋਸ਼ਾ ਨਾਲ ਇਸ ਸਚਾਈ ਦਾ ਪਰਦਾਫਾਸ਼ ਹੋਇਆ ਹੈ ਅਤੇ ਆਪਣੇ ਇਨ੍ਹਾਂ ਆਦਮੀਆਂ ਨੂੰ ਬਚਾਉਂਣ ਵਿਚ, ਕਾਂਗਰਸੀ ਆਗੂ ਆਪਣੀਆਂ ਰਾਜਸੀ ਰੋਟੀਆ ਸੇਕਣ ਲਈ, ਅਕਾਲੀ ਆਗੂਆਂ ਤੇ ਮਨਘੜ੍ਹਤ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿਸੇ ਵੀ ਕਾਂਗਰਸ ਆਗੂ ਦੀ ਜਾਇਦਾਦ ਦੀ ਪੜਤਾਲ ਕਰਵਾਈ ਜਾਵੇ ਤਾਂ ਪਤਾ ਚੱਲੇਗਾ ਕਿ ਹਰ ਕਾਗਰਸੀ ਕੁੱਝ ਸਾਲਾਂ ਵਿਚ ਹੀ ਮਾਲਾ ਮਾਲ ਹੋਇਆ ਹੈ।ਉਨ੍ਹਾਂ ਕਿਹਾ ਕਿ ਪਿਛਲੀਆਂ ਜਿੱਤਾਂ ਵਾਂਗ ਅਕਾਲੀ ਦਲ ਇਸ ਵਾਰ ਵੀ ਧੂਰੀ ਜਿਮਨੀ ਚੋਣ ਵਿਚ ਭਾਰੀ ਬਹੁੱਮਤ ਨਾਲ ਜਿੱਤੇਗਾ ਅਤੇ ਕਾਂਗਰਸ ਉਮੀਦਵਾਰ ਨੂੰ ਆਪਣੀ ਜਮਾਨਤ ਬਚਾਉਂਣੀ ਮੁਸ਼ਕਲ ਹੋ ਜਾਵੇਗੀ।
ਬੀਬੀ ਰਾਜਵਿੰਦਰ ਕੌਰ ਨੇ ਕਿਹਾ ਕੁੱਝ ਸਵਾਰਥੀ ਲੋਕ ਅਕਾਲੀ ਦਲ ਬਾਦਲ ਇਸਤਰੀ ਵਿੰਗ ਦੇ ਨਾਮ ਤੇ ਕੁੱਝ ਬੀਬੀਆਂ ਨੂੰ ਗੁਮਰਾਹ ਕਰਕੇ ਆਪਣੀ ਚੌਧਰ ਨੂੰ ਚਲਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਅਫ਼ਸਰਾਂ ਨੂੰ ਗੁਮਰਾਹ ਕਰ ਰਹੇ ਹਨ।ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰੀ ਵਿਚ ਇਕ ਉਨ੍ਹਾਂ ਦਾ ਹੀ ਅਧਿਕਾਰਤ ਜਥਾ ਹੈ ਜਿਸ ਦੀ ਉਹ ਪ੍ਰਧਾਨ ਹੈ। ਬੀਬੀ ਰਾਜਵਿੰਦਰ ਕੌਰ ਰਾਜ ਨੇ ਕਿਹਾ ਸ਼ਹਿਰ ਵਿਚ ਅਕਾਲੀ ਦਲ ਇਸਤਰੀ ਵਿੰਗ ਦੀ ਭਰਤੀ ਜੋਰਾਂ ਤੇ ਚੱਲ ਰਹੀ ਹੈ ਅਤੇ ਬੀਬੀਆਂ ਵਿਚ ਅਕਾਲੀ ਦਲ ਇਸਤਰੀ ਵਿੰਗ ਵਿਚ ਸ਼ਾਮਿਲ ਹੋਣ ਲਈ ਭਾਰੀ ਉਤਸ਼ਾਹ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਾਰਚ ਨੂੰ ਪੰਜਾਬ ਵਿਚ ਆ ਰਹੇ ਹਨ ਇਸਤਰੀ ਵਿੰਗ ਵਲੋਂ ਉਨ੍ਹਾਂ ਦਾ ਭਾਰੀ ਸਵਾਗਤ ਕੀਤਾ ਜਾਵੇਗਾ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply