Sunday, June 14, 2026

ਪੱਤਰਕਾਰ ਭਾਈਚਾਰਾ ਲੋਕ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਪ੍ਰਕਾਸ਼ਿਤ ਕਰੇ – ਪ੍ਰਧਾਨ ਮਲਹੋਤਰਾ

PP1903201519

ਜੰਡਿਆਲਾ ਗੁਰੂ, 18 ਮਾਰਚ (ਹਰਿੰਦਰਪਾਲ ਸਿੰਘ) – ਅੱਜ ਦਾ ਮੀਡੀਆ ਭਾਵੇਂ ਆਜ਼ਾਦ ਤੇ ਨਿਰਪੱਖ ਹੋਣ ਦਾ ਦਾਅਵਾ ਕਰਦਾ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਇਸ ਦੇ ਪੱਖਪਾਤੀ ਅਤੇ ਗੁਲਾਮੀ ਵਾਲੇ ਲੱਛਣ ਸਾਹਮਣੇ ਆਉਂਦੇ ਹਨ।ਉਕਤ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਵਰਿੰਦਰ ਸਿੰਘ ਮਲਹੋਤਰਾ ਨੇ ਪੱਤਰਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨਾਂ ਕਿਹਾ ਕਿ ਮੀਡੀਆ ਆਮ ਲੋਕਾਂ ਦੀ ਆਵਾਜ਼ ਦਾ ਜਰੀਆ ਸਮਝਿਆ ਜਾਦਾ ਹੈ ਅਤੇ ਸਮਾਜ ਵਿੱਚ ਵਾਪਰ ਰਹੀਆ ਘਟਨਾਵਾ ਦਾ ਸ਼ੀਸ਼ਾ ਲੋਕਾ ਨੂੰ ਵਿਖਾਉਂਦਾ ਹੈ, ਸਮਾਜਿਕ ਮਸਲਿਆਂ ਨੂੰ ਸਰਕਾਰੇ-ਦਰਬਾਰੇ ਪੇਸ਼ ਕਰਦਾ ਹੈ ਅਤੇ ਇਹਨਾ ਦੇ ਠੋਸ ਹੱਲ ਲਈ ਸਾਰਥਿਕ ਯਤਨ ਵੀ ਕਰਦਾ ਹੈ।
ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਕੁੰਭਕਰਨੀ ਨੀਂਦ ਵਿੱਚ ਜਗਾਉਣ ਲਈ ਵੀ ਮੀਡੀਆ ਡੰਕੇ ਤੇ ਚੋਟ ਲਗਾਉਂਦਾ ਹੈ ਅਤੇ ਉਹਨਾ ਨੂੰ ਨੀਂਦ ਤੋਂ ਜਾਗਣ ਅਤੇ ਲੋਕਾਂ ਦੇ ਮਸਲਿਆ ਉੱਤੇ ਗੋਰ ਕਰਨ ਲਈ ਮਜ਼ਬੂਰ ਕਰ ਦਿੰਦਾ ਹੈ।ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ, ਭਰਿਸ਼ਟਾਚਾਰ, ਬੇਰੋਜ਼ਗਾਰੀ ਅਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਮੀਡੀਆ ਹਮੇਸ਼ਾ ਆਵਾਜ਼ ਬੁਲੰਦ ਕਰਦਾ ਹੈ।ਕਈ ਵਾਰ ਮੀਡੀਆ ਕਰਮੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਖਤਰਨਾਕ ਥਾਵਾ ‘ਤੇ ਕਵਰੇਜ਼ ਕਰਦੇ ਹਨ।
ਮਲਹੋਤਰਾ ਨੇ ਕਿਹਾ ਕਿ ਇਲੈਕਟ੍ਰਾਨਿਕ ਅਤੇ ਪਿ੍ਰੰਟ ਮੀਡੀਆ ਦੀ ਭਰਮਾਰ ਨੇ ਲੋਕਾਂ ਨੂੰ ਦੁਵਿੱਧਾ ਵਿੱਚ ਪਾ ਦਿੱਤਾ ਹੈ ਕਿ ਇਹ ਕਿਸ ਉੱਤੇ ਯਕੀਨ ਕਰਨ।ਉਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਰਮਾਏਦਾਰਾਂ ਦੇ ਕੁੱਤੇ ਨੂੰ ਬੁਖਾਰ ਜਾਂ ਗੁੰਮ ਹੋ ਗਿਆ ਹੋਵੇ ਤਾਂ ਖਬਰ ਜ਼ਰੂਰ ਛਪਦੀ ਹੈ।ਕਿਸੇ ਫਿਲਮੀ ਹਸਤੀ ਨੂੰ ਜ਼ੁਕਾਮ ਵੀ ਹੋ ਗਿਆ ਹੋਵੇ ਤਾਂ ਖਬਰ ਪ੍ਰਸਾਰਤ ਹੁੰਦੀ ਹੈ, ਪਰ ਆਮ ਲੋਕਾਂ ਦੇ ਮੁੱਦੇ ਦੀ ਖਬਰ ਲਈ ਸੌ ਸਵਾਲ ਕੀਤੇ ਜਾਦੇ ਹਨ।ਉਨਾਂ ਨੇ ਪੱਤਰਕਾਰਾਂ ਨੂੰ ਹੈਂਕੜ ਛੱਡ ਕੇ ਸਾਫ ਸੁਥਰੀ ਸੋਚ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਗੱਲ ਨੂੰ ਸਮਝਿਆ ਜਾਵੇ ਕਿ ਸਾਡਾ ਵਜੂਦ ਲੋਕਾਂ ਕਰਕੇ ਹੀ ਹੈ।
ਮੀਟਿੰਗ ਵਿੱਚ ਸ਼ਾਮਿਲ ਸੁਨੀਲ ਦੇਵਗਨ ਪੀ ਟੀ ਸੀ ਵਾਲੇ ਨੇ ਕਿਹਾ ਇਸ ਕਲਮ ਦੀ ਤਾਕਤ ਦਾ ਉਪਯੋਗ ਕੇਵਲ ਸਾਰਥਿਕ ਪੱਖ ‘ਤੇ ਹੀ ਕੀਤਾ ਜਾਣਾ ਚਾਹੀਦਾ ਹੈ।ਨਸ਼ਰ ਕਰਨ ਤੋਂ ਪਹਿਲਾਂ ਹਰ ਖਬਰ ਦੀ ਘੋਖ ਪੜਤਾਲ ਹੋਵੇ ਅਤੇ ਲੋਕਾਂ ਨੂੰ ਸਨਸਨੀ ਦਾ ਸ਼ਿਕਾਰ ਨਾ ਬਣਾਇਆ ਜਾਵੇ, ਬਲਕਿ ਆਮ ਲੋਕਾਂ ਨਾਲ ਸਬੰਧਿਤ ਮਸਲਿਆਂ ਦੀ ਪੇਸ਼ਕਾਰੀ ਪ੍ਰਭਾਵਸ਼ਾਲੀ ਤੇ ਵਧੀਆ ਤਰੀਕੇ ਨਾਲ ਹੋਵੇ ਤਾਂ ਜੋ ਆਮ ਲੋਕਾ ਅਤੇ ਮੀਡੀਆ ਵਿਚਕਾਰ ਇੱਕ ਦੂਜੇ ਪ੍ਰਤੀ ਵਿਸ਼ਵਾਸ ਦੀ ਭਾਵਨਾ ਵੱਧੇ ਜੋ ਬੇਹੱਦ ਜ਼ਰੂਰੀ ਹੈ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply