
ਖੁਜਾਲਾ, 18 ਮਾਰਚ (ਸਿਕੰਦਰ ਸਿੰਘ ਖਾਲਸਾ) – ਪੰਜਾਬ ਤੇ ਪੂਰੇ ਦੇਸ਼ ਅੰਦਰ ਹਰ ਰੋਜ਼ ਕੋਈ ਨਾ ਕੋਈ ਜਿੰਦਗੀ ਤੇਜ਼ਾਬੀ ਹਮਲੇ ਦੀ ਸ਼ਿਕਾਰ ਹੋ ਕੇ ਕਰੂਪ ਹੋ ਜਾਂਦੀ ਹੈ ਤੇ ਦੋਸ਼ੀ ਮਾਮੂਲੀ ਕਾਨੂੰਨੀ ਕਾਰਵਾਈ ਤੋਂ ਬਾਅਦ ਜ਼ਮਾਨਤ ਲੈ ਕੇ ਅਰਾਮਦਾਇਕ ਜਿੰਦਗੀ ਜਿਉਂਦਾ ਹੈ। ਪਰ ਪੀੜ੍ਹਤ ਹਰ ਰੋਜ਼ ਮਰਦਾ ਹੈ।ਇਸ ਲਈ ਤੇਜ਼ਾਮੀ ਹਮਲੇ ਕਰਨ ਵਾਲੇ ‘ਤੇ ਆਈ.ਪੀ.ਸੀ. ਐਕਟ ਤਹਿਤ ਧਾਰਾ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।ਇਹ ਸ਼ਬਦ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਇੱਕ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਹੇ।ਉਨਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸਮਾਜ ਵਿਰ.ੋਧੀ ਅਨਸਰਾਂ ਨੇ ਆਪਣੇ ਨਾਪਾਕ ਇਰਾਦਿਆਂ ਨੂੰ ਪੂਰਾ ਕਰਨ ਲਈ ਬਹੁਤ ਸਾਰੀਆਂ ਹੱਸਦੀਆਂ ਵੱਸਦੀਆਂ ਜਿੰਦਗੀਆਂ ਨੂੰ ਤੇਜ਼ਾਬੀ ਹਮਲਿਆਂ ਰਾਹੀਂ ਬਰਬਾਦ ਕਰ ਦਿੱਤਾ ਹੈ ਤੇ ਇਹ ਸਿਲਸਿਲਾ ਅੱਜ ਵੀ ਲਗਾਤਾਰ ਜਾਰੀ ਹੈ। ਇਸ ਦਾ ਮੁੱਖ ਕਾਰਨ ਤੇਜ਼ਾਬੀ ਹਮਲਾ ਕਰਨ ਵਾਲੇ ਤੇ ਬਹੁਤ ਸਧਾਰਨ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤਾ ਜਾਣਾ ਹੈ।ਇਸ ਲਈ ਅਜਿਹੀ ਕਾਰਵਾਈ ਕਰਨ ਵਾਲੇ ‘ਤੇ ਸਪੈਸ਼ਲ ਅਦਾਲਤਾਂ ਵਿੱਚ ਕੇਸ ਚੱਲਣੇ ਚਾਹੀਦੇ ਹਨ ਤੇ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਉਹ ਮਾੜੇ ਕੰਮ ਦਾ ਅਹਿਸਾਸ ਕਰਕੇ ਜਿੰਦਗੀ ਭਰ ਜੇਲ੍ਹ ਵਿੱਚ ਕੈਦ ਰਹਿ ਕੇ ਪਲ-ਪਲ ਮਰਦੇ ਰਹਿਣ ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media