Monday, June 15, 2026

ਨੈਸ਼ਨਲ ਡਿਜ਼ਾਸਟਰ ਰਿਸਪੋਂਸ ਫਾਰਮ ਵਲੋਂ ਅੰਤਿਮ ਅਭਿਆਸ ਦਾ ਸੰਚਾਲਨ ਕੀਤਾ ਗਿਆ

PPN1903201503

ਅੰਮ੍ਰਿਤਸਰ, 19 ਮਾਰਚ (ਜਗਦੀਪ ਸਿੰਘ ਸੱਗੂ) – ਭਾਰਤ ਸਰਕਾਰ ਦੇ ਨਿਰਦੇਸ਼ਾਂ ਅਧੀਨ ਡਾਇਰੈਕਟਰ ਜਨਰਲ ਨੈਸ਼ਨਲ ਡਿਜਾਸਟਰ ਰਿਸਪੋਂਸ ਫਾਰਮ, ਮਨਿਸਟਰੀ ਆਫ਼ ਹੋਮ ਅਫੇਅਰ ਦੁਆਰਾ ਅੰਮ੍ਰਿਤਸਰ ਜ਼ਿਲੇ ਵਿਚ ਅੰਤਿਮ ਅਭਿਆਸ ਦਾ ਸੰਚਾਲਨ ਕੀਤਾ ਗਿਆ।ਇਸ ਅਭਿਆਸ ਦੌਰਾਨ ਐਸ. ਡੀ. ਆਰ. ਐਫ ਦੇ ਬਚਾਅ ਦਲ (ਐਸ. ਏ. ਆਰ) ਜਿਸ ਵਿਚ 28 ਵਿਅਕਤੀਆਂ ਦੀ ਟੀਮ ਵਿਚ ਇੰਸਪੈਕਰ-01 ਅਤੇ ਐਸ. ਆਈ ਤੇ ਏ.ਐਸ.ਆਈ -03 ਨੇ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿਖੇ ਇਕ ਜਾਗਰੂਕ ਪ੍ਰੋਗਰਾਮ ਦਾ ਸੰਚਾਲਨ ਕੀਤਾ।ਇਸ ਜਾਗਰਿਤ ਅਤੇ ਅਭਿਆਸ ਪ੍ਰੋਗਰਾਮ ਵਿਚ ਐਨ. ਸੀ. ਸੀ., ਐਨ. ਐਸ. ਐਸ ਅਤੇ ਰੈੱਡ ਕਰਾਸ ਟੀਮਾਂ ਨੇ ਭਾਗ ਲਿਆ। ਇਸ ਅਭਿਆਸ ਦੌਰਾਨ ਵਿਦਿਆਰਥੀਆਂ ਨੂੰ ਕਿਸੇ ਵੀ ਤਬਾਹੀ ਵਿਚ ਵਰਤੇ ਜਾਣ ਵਾਲੇ ਯੰਤਰਾਂ ਤੇ ਉਹਨਾਂ ਦੀ ਵਰਤੋਂ ਤੋਂ ਜਾਣੂ ਕਰਵਾਇਆ ਗਿਆ।
ਪ੍ਰਿੰਸੀਪਲ ਡਾ. ਮਿਸਿਜ਼ ਨੀਲਮ ਕਾਮਰਾ ਤੇ ਹੋਰ ਸਟਾਫ ਮੈਂਬਰਾਂ ਨੇ ਇਸ ਅਭਿਆਸ ਪ੍ਰੋਗਰਾਮ ਵਿਚ ਭਾਗ ਲਿਆ ਤੇ ਇਸ ਟ੍ਰੇਨਿੰਗ ਦੀ ਜ਼ਰੂਰਤ ਤੇ ਜ਼ੋਰ ਦਿੱਤਾ।ਡਾ. ਨੀਟਾ ਮਹਿੰਦਰਾ ਨੇ ਤਬਾਹੀ ਦੌਰਾਨ ਆਮ ਆਦਮੀ ਦੀ ਭੂਮਿਕਾ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।ਮਿਸਟਰ ਨਰੇਸ਼ ਕੁਮਾਰ (ਭੂਗੋਲ ਵਿਭਾਗ ਦੇ ਮੁਖੀ) ਨੇ ਭੂਚਾਲ ਸੰਬੰਧੀ ਖੇਤਰਾਂ ਦੇ ਨਕਸ਼ੇ ਬਾਰੇ ਚਰਚਾ ਕੀਤੀ।ਬਿਲਡਿੰਗ ਮਟੀਰੀਅਲ ਤੇ ਟੈਕਨਾਲੋਜੀ ਪ੍ਰਮੋਸ਼ਨ ਕੌਂਸਲ ਦੁਆਰਾ ਤਿਆਰ ਕੀਤੇ ਐਟਲਸ ਮੁਤਾਬਿਕ ਅੰਮ੍ਰਿਤਸਰ-4 ਜੋਨ ਭੂਚਾਲ ਦਾ ਸਭ ਤੋਂ ਵੱਧ ਖਤਰਨਾਕ ਖੇਤਰ ਹੈ।

Check Also

ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ

ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …

Leave a Reply