
ਸੁਲਤਾਨਵਿੰਡ, 19 ਮਾਰਚ (ਜਗਦੀਪ ਸਿੰਘ ਸੱਗੂ) – ਇਲਾਹਾਬਾਦ ਬੈਂਕ ਦੀ 150 ਵਰ੍ਹੇਗਢ ਦੇ ਮੌਕੇ ‘ਤੇ ਪੂਰੇ ਦੇਸ਼ ਵਿੱਚ ਕੱਢੀ ਜਾ ਰਹੀ ਪ੍ਰਗਤੀ ਰੱਥ ਅਤੇ ਮਸ਼ਾਲ ਯਾਤਰਾ ਅੱਜ ਗੁਰੂ ਨਗਰੀ ਅਮ੍ਰਿਤਸਰ ਵਿੱਚ ਪਹੁਚੀ।ਜਿਸ ਦੀ ਅਗਵਾਈ ਸ੍ਰੀ ਆਰ.ਕੇ. ਢੀਂਗਰਾ ਉਪ ਮਹਾਂ ਪ੍ਰਬਧਕ ਨੇ ਕੀਤੀ।
ਰੱਥ ਅਤੇ ਮਸ਼ਾਲ ਯਾਤਰਾ ਸੁਲਤਾਨਵਿਡ ਰੋਡ ਸ਼ਾਖਾ ਤੋਂ ਚੱਲ ਕੇ ਸ੍ਰੀ ਹਰਿਮੰਦਰ ਸਾਹਿਬ, ਕਟੜਾ ਆਹਲੂਵਾਲੀਆ ਬਰਾਂਚ ਨਗਰ, ਨਿਗਮ ਦਫਤਰ ਤੋਂ ਮਾਲ ਰੋਡ ਬਰਾਂਚ, ਸਧੂ ਟਾਵਰ ਛੇਹਰਟਾ ਬਰਾਂਚ ਅਤੇ ਜੋਨਲ ਦਫਤਰ ਤੋਂ ਹੁਦੀ ਹੋਈ ਰਣਜੀਤ ਐਵਨਿਊ ਬਰਾਂਚ ਸੀ ਬਲਾਕ ਤੱਕ ਪੁਹਚੀ।
ਇਸ ਮੌਕੇ ਸ੍ਰੀ ਆਰ.ਕੇ. ਢੀਂਗਰਾ ਨੇ ਦੱਸਿਆ ਕਿ ਬੈਂਕ ਦੀ ਸਥਾਪਨਾ 24 ਅਪ੍ਰੈਲ 1865 ਵਿੱਚ ਇਲਾਹਾਬਾਦ ਵਿਖੇ ਹੋਈ ਸੀ।ਉਸੇ ਸਬੰਧ ਵਿੱਚ ਇਹ ਰੱਥ ਯਾਤਰਾ 24 ਅਪੈਲ 2014 ਨੂੰ ਕਲਕੱਤਾ ਤੋਂ ਸ਼ੁਰੂ ਹੋਈ ਸੀ, ਜੋ 10,000 ਕਿਲੋਮੀਟਰ ਦਾ ਸਫਰ ਤੈਅ ਕਰਕੇ 17 ਮਾਰਚ ਨੂੰ ਪਜਾਬ ਪਹੁਚੀ ਸੀ ਅਤੇ ਅੱਜ ਅਮ੍ਰਿਤਸਰ ਆਈ ਹੈ, ਜਿਥੋਂ 20 ਮਾਰਚ ਨੂੰ ਇਹ ਰੱਥ ਯਾਤਰਾ ਜਮੂ ਕਸ਼ਮੀਰ ਲਈ ਰਵਾਨਾ ਹੋਵੇਗੀ ਅਤੇ ਜੰਮੂ ਕਸ਼ਮੀਰ ਤੋਂ ਆਪਣੇ ਆਖਰੀ ਪੜਾਅ ਦਿੱਲੀ ਪਹੁੰਚ ਕੇ 24 ਅਪ੍ਰੈਲ ਨੂੰ ਸਮਾਪਤ ਕੀਤੀ ਜਾਵੇਗੀ।
ਰੱਥ ਯਾਤਰਾ ਦੀ ਆਮਦ ‘ਤੇ ਵੱਖ-ਵੱਖ ਬਰਾਂਚਾਂ ਦੇ ਪ੍ਰਬੰਧਕ ਹਾਜਰ ਸਨ ਜਿੰਨਾਂ ਵਿੱਚ ਚੀਫ ਮੈਨੇਜਰ ਸ੍ਰੀ ਸਵਪਨ ਕੁਮਾਰ ਬਰੱਈ ਸੁਲਤਾਨਵਿਡ ਬਰਾਂਚ, ਆਰ.ਕੇ. ਥਪਲੀਆਲ ਕਟੜਾ ਆਹੂਵਾਲੀਆ ਬਰਾਂਚ, ਸਲਿਲ ਸੇਠ ਮਾਲ ਰੋਡ ਬਰਾਂਚ, ਕਸਤੂਰੀ ਲਾਲ ਲਹੋਰੀਆ ਪ੍ਰਬਧਕ ਛੇਹਰਟਾ ਬਰਾਂਚ, ਐਸ.ਕੇ. ਝਾਅ ਮੈਨੇਜਰ ਰਣਜੀਤ ਐਵਨਿਊ ਬਰਾਂਚ, ਮਡਲ ਦਫਤਰ ਦੇ ਚੀਫ ਮੈਨੇਜਰ ਪੀ. ਬਾਰਿਕ ਐਮ.ਬੋਸ, ਅਜੇ ਕੁਮਾਰ ਮੇੜ ਅਤੇ ਹੋਰ ਅਧਿਕਾਰੀਆਂ ਤੇ ਬੈਂਕ ਸਟਾਫ ਨੇ ਢੋਲ ਢਮੱਕਿਆਂ ਨਾਲ ਰੱਥ ਯਾਤਰਾ ਦਾ ਜੋਸ਼ੋ ਖਰੋਸ਼ ਨਾਲ ਜੀ ਆਇਆਂ ਕਿਹਾ। ਨਗਰ ਨਿਗਮ ਦਫਤਰ ਵਿਖੇ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਨੇ ਰੱਥ ਯਾਤਰਾ ਦਾ ਸਵਾਗਤ ਕੀਤਾ ਤੇ ਬੈਂਕ ਦੇ ਬਿਹਤਰ ਭਵਿੱਖ ਲਈ ਕਾਮਨਾ ਕੀਤੀ।ਇਸੇ ਤਰਾਂ ਸੁਲਤਾਨਵਿੰਡ ਬਰਾਂਚ ‘ਚ ਵਿਸ਼ੇਸ਼ ਤੌਰ ‘ਤੇ ਪੁੱਜੇ ਬੈਂਕ ਦੇ ਗ੍ਰਾਹਕਾਂ ਵਿੱਚ ਸੈਂਚੁਰੀ ਮਸ਼ੀਨ ਤੋਂ ਗੁਰਨਾਮ ਸਿੰਘ ਡਡਿਆਲਾ, ਪ੍ਰਕਾਸ਼ ਟੈਕਸਟਾਈਲਜ਼ ਤੋਂ ਗੁਰਸ਼ਰਨ ਸਿੰਘ, ਪ੍ਰਕਾਸ਼ ਮਕੈਨੀਕਲ ਤੋਂ ਰਜਿੰਦਰ ਸਿੰਘ ਸਹਿਮੀ, ਅਜਮੇਰ ਸਿੰਘ ਸੰਧੂ, ਸਤਪਾਲ ਸਿੰਘ ਬਿੱਟੂ, ਅਰਵਿੰਦਰ ਸਿੰਘ ਵਾਲੀਆ, ਹਰਦਿਆਲ ਸਿੰਘ ਆਦਿ ਨੇ ਆਰ. ਕੇ ਢੀਂਗਰਾ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ।
Punjab Post Daily Online Newspaper & Print Media