Wednesday, October 14, 2026

ਜਿਲੇ ‘ਚ ਤੰਬਾਕੂ ਤੇ ਨਿਕੋਟੀਨ ਕੰਟਰੋਲ ਕਰਨ ਲਈ ਡੀ.ਸੀ ਵਲੋਂ ਟਾਸਕ ਫੋਰਸ ਦਾ ਗਠਨ

ਫਾਜ਼ਿਲਕਾ 19 ਮਾਰਚ (ਵਿਨੀਤ ਅਰੋੜਾ)- ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਚਰਨਦੇਵ ਸਿੰਘ ਮਾਨ ਨੇ ਜ਼ਿਲ੍ਹਾ ਫ਼ਾਜ਼ਿਲਕਾ ‘ਚ ਤੰਬਾਕੂ ਤੇ ਨਿਕੋਟੀਨ ਕੰਟਰੋਲ ਕਰਨ ਲਈ ਜ਼ਿਲ੍ਹਾ ਪੱਧਰੀ ਜਾਗਰੂਕਤਾ ਮੁਹਿੰਮ 19 ਮਾਰਚ ਤੋਂ ਅੱਜ 20 ਮਾਰਚ 2015 ਤਕ ਚਲਾਈ ਜਾ ਰਹੀ ਹੈ।ਜਿਸ ਲਈ ਡਾ. ਲਾਲ ਚੰਦ ਠਕਰਾਲ ਜ਼ਿਲ੍ਹਾ ਸਿਹਤ ਅਫ਼ਸਰ ਫ਼ਾਜ਼ਿਲਕਾ ਦੀ ਅਗਵਾਈ ਹੇਠ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ।ਜਿਸ ‘ਚ ਸ੍ਰੀਮਤੀ ਸ਼ੁਕੰਲਾ ਦੇਵੀ ਬੀ.ਡੀ.ਪੀ.ਓ. ਫ਼ਾਜ਼ਿਲਕਾ, ਰਮਨਦੀਪ ਗੁਪਤਾ ਡਰੱਗ ਇੰਸਪੈਕਟਰ, ਮਿਸ ਗਗਨਦੀਪ ਕੌਰ ਫੂਡ ਸੇਫ਼ਟੀ ਅਫ਼ਸਰ ਫ਼ਾਜ਼ਿਲਕਾ, ਕੁਲਦੀਪ ਸਿੰਘ ਸੈਨੇਟਰੀ ਇੰਸਪੈਕਟਰ ਸ਼ਾਮਿਲ ਕੀਤੇ ਗਏ ਹਨ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ. ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੀ ਟਾਸਕ ਫੋਰਸ ਦੇ ਮੈਂਬਰਾਂ ਨੂੰ ਤੰਬਾਕੂ ਤੇ ਨਿਕੋਟੀਨ ਕੰਟਰੋਲ ਕਰਨ ਸੰਬੰਧੀ ਜਾਰੀ ਕੀਤੀਆਂ ਨੋਟੀਫਿਕੇਸ਼ਨਾਂ ਤੇ ਹੋਰ ਜਾਣਕਾਰੀਆਂ ਦਿੱਤੀਆਂ ਗਈਆਂ ਹਨ ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply