Friday, March 6, 2026

ਕਿਸਾਨ ਬਚੇਗਾ ਤਾਂ ਦੇਸ਼ ਬਚੇਗਾ – ਪ੍ਰੋ: ਚੰਦੂਮਾਜਰਾ

ਨਵੀਂ ਦਿੱਲੀ, 20 ਮਾਰਚ (ਅੰਮ੍ਰਿਤ ਲਾਲ ਮੰਨਣ) – ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਸਾਨਾਂ ਦੇ ਕਰਜ਼ੇ ‘ਤੇ ਲਕੀਰ ਮਾਰ ਕੇ ਡਾ: ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਅਨਾਜ ਦੇ ਭਾਅ ਤੈਅ ਕੀਤੇ ਜਾਣ ਦੀ ਮੰਗ ਕੀਤੀ ਹੈ।
ਕੱਲ ਸ਼ਾਮ ਸਦਨ ਵਿੱਚ ਸਿਫਰ ਕਾਲ ਦੌਰਾਨ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਬੁਲੰਦ ਕਰਦਿਆਂ ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਜੇ ਦੇਸ਼ ਬਚਾਉਣਾ ਹੈ ਤਾਂ ਕਿਸਾਨੀ ਬਚਾਉਣੀ ਪਵੇਗੀ, ਜੋ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਜੇ ਰੀੜ੍ਹ ਦੀ ਹੱਡੀ ਹੀ ਟੁੱਟ ਗਈ ਤਾਂ ਦੇਸ਼ ਕਿਵੇਂ ਬਚ ਸਕੇਗਾ।
ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਖੇਤੀ ਦਾ ਉਤਪਾਦਨ ਵਧਾਉਣ ਦੀ ਥਾਂ ਖੇਤੀ ਦੀ ਉਤਪਾਦਕਤਾ ਵਧਾਉਣ ‘ਤੇ ਜੋਰ ਦੇਣ ਦੀ ਲੋੜ ਹੈ, ਪ੍ਰਤੀ ਏਕੜ ਪੈਦਾਵਰ ਚੀਨ, ਕੈਨੇਡਾ ਤੇ ਅਮਰੀਕਾ ਵਰਗੇ ਮੁਲਕਾਂ ਵਿੱਚ ਭਾਰਤ ਤੋਂ ਚਾਰ ਗੁਣਾ ਹੈ। ਉਨ੍ਹਾਂ ਕਿਹਾ ਕਿ ਖੇਤੀ ਦੀ ਖੋਜ ਲਈ ਵੱਧ ਪੈਸੇ ਰੱਖੇ ਜਾਣ ਤੇ ਖੇਤੀ ਮਾਹਿਰਾਂ ਦੀ ਰਾਏ ਕਿਸਾਨਾਂ ਤੱਕ ਪਹੁੰਚਾਉਣ ਲਈ ਕਿਸਾਨਾਂ ਲਈ ਕਿਸਾਨ ਗੋਸ਼ਟੀਆਂ ਦਾ ਪ੍ਰਬੰਧ ਹੋਵੇ। ਖੇਤੀ ਨੂੰ ਪ੍ਰਮੁੱਖਤਾ ਦੇਣ ਲਈ ਰੇਲਵੇ ਬਜਟ ਦੀ ਤਰਜ ‘ਤੇ ਵੱਖਰਾ ਖੇਤੀ ਬਜਟ ਰੱਖਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ”ਉਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ” ਦੇ ਹਾਲਾਤ ਤੋਂ ਬਦਲ ਕੇ ਅੱਜ ਖੇਤੀ ਘਾਟੇ ਵਿੱਚ ਚਲੀ ਗਈ ਹੈ। ਕਿਸਾਨ ਕੰਗਾਲ ਹੋ ਗਿਆ ਹੈ, ਖੁਦਕਸ਼ੀਆਂ ਦੇ ਰਾਹ ਪੈ ਗਿਆ ਹੈ। ਜੀ.ਡੀ.ਪੀ. ਵਿੱਚ ਹਿੱਸਾ 51& ਤੋਂ ਘਟ ਕੇ 12& ਰਹਿ ਗਿਆ। ਦੁੱਖ ਇਸ ਗਲ ਦਾ ਕਿ ਸਾਡੇ ਦੇਸ਼ ਦੇ ਵਿਕਾਸ ਮਾਡਲ ਨੇ ਅਮੀਰ ਕਰ ਦਿੱਤਾ ਤੇ ਗਰੀਬ, ਗਰੀਬ ਹੋ ਗਿਆ ਤੇ ਦੋਨ੍ਹਾਂ ਵਿੱਚ ਪਾੜਾ ਵਧਦਾ ਹੀ ਗਿਆ। ਅਰਬਪਤੀਆਂ ਦੀ ਸੂਚੀ ਵਿੱਚ ਭਾਰਤ ਸਤਵੇਂ ਨੰਬਰ ‘ਤੇ ਹੈ ਜਦੋਂ ਕਿ ਮਨੁੱਖੀ ਵਸੀਲਿਆਂ ਦੇ ਵਿਕਾਸ ਲਈ ਭਾਰਤ ਦਾ ਨੰਬਰ 186 ਦੇਸ਼ਾਂ ਵਿੱਚੋਂ 136ਵੇਂ ਨੰਬਰ ‘ਤੇ ਹੈ। ਇਸੇ ਕਾਰਨ ਬੇਰੁਜ਼ਗਾਰੀ ਵਧੀ ਹੈ।
ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਲੋੜ ਖੇਤੀ ਦੀਆਂ ਲਾਗਤਾਂ ਘਟਾਉਣ, ਕਰਜ਼ਾ ਸਸਤੇ ਵਿਆਜ ‘ਤੇ ਸਰਲ ਤਰੀਕੇ ਨਾਲ ਮੁਹੱਈਆ ਕਰਾਉਣ। ਵਿਆਪਕ ਫਸਲ ਬੀਮਾ ਸਕੀਮ ਲਾਗੂ ਹੋਵੇ, ਮੁਆਵਜੇ ਦੇ ਮਾਪ ਦੰਡ ਬਦਲੇ ਜਾਂ ਘਟੋ ਘਟ ਦਸ ਹਜਾਰ ਰੁਪਏ ਪ੍ਰਤੀ ਏਕੜ ਖਰਾਬੇ ਦਾ ਮਿਲੇ। ਬੰਜਰ ਜਮੀਨਾਂ ਵਿਚ ਰੁੱਖ ਲੱਗਣ, ਖੇਤੀ ਦੇ ਸਹਾਇਕ ਧੰਦਿਆਂ ਨੂੰ ਉਤਸ਼ਾਹਤ ਕੀਤਾ ਜਾਵੇ ਤੇ ਲਾਭਕਾਰੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਾਰਪੋਰੇਟ ਸੈਕਟਰ ਨੂੰ ਛੇ ਲੱਖ ਕਰੋੜ ਦੇ ਕੁਨੈਕਸ਼ਨ ਦਿੱਤੇ ਜਾ ਰਹੇ ਹਨ ਜਿਸ ਵਿੱਚ ਕੇਵਲ 10& ਲੋਕ ਹਨ। ਜੇ 60& ਲੋਕ ਜੋ ਖੇਤੀ ‘ਤੇ ਨਿਰਭਰ ਹਨ, ਨੂੰ ਚਾਰ ਲੱਖ ਕਰੋੜ ਦੀਆਂ ਰਿਆਇਤਾਂ ਦੇ ਦਿੱਤੀਆਂ ਜਾਣ ਤਾਂ ਦੇਸ਼ ਦੇ ਵਿਕਾਸ ਦਾ 10& ਤੱਕ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਭ ਤੋਂ ਜਰੂਰੀ ਸਚਾਈ ‘ਤੇ ਜੋਰ ਦੇਣ ਦੀ ਲੋੜ ਹੈ। ਸੰਚਾਈ ਹਰ ਖੇਤ ਨੂੰ ਹੋਵੇ ਤੇ ਸਸਤੀ ਹੋਵੇ। ਧਰਤੀ ਹੇਠੋਂ ਪਾਣੀ ਕੱਢਣਾ ਮਹਿੰਗਾ ਪੈਂਦਾ ਹੈ। ਇਸ ਲਈ ਬਾਰਸ਼ ਦੇ ਪਾਣੀ ਨੂੰ ਵੀ ਸੰਭਾਲ ਕੇ ਸੰਚਾਈ ਲਈ ਵਰਤਣ ਨਾਲ ਖੇਤੀ ਦੀ ਉਪਜ ਵੱਧ ਸਕਦੀ ਹੈ। ਇਸ 70x ਬਿਨਾਂ ਵਰਤੇ ਪਾਣੀ ਲਈ ਪ੍ਰਧਾਨ ਗ੍ਰਾਮ ਸੰਚਾਈ ਯੋਜਨਾ (ਵਨ ਡਰਾਪ, ਵਨ ਕਰਾਪ) ਆਦਿ ਸਕੀਮਾਂ ‘ਤੇ ਵਧ ਰਾਸ਼ੀ ਖਰਚਣੀ ਚਾਹੀਦੀ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਰਕਾਰ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਕਮਿਸ਼ਨ ਨੂੰ ਲਾਗਤ ਮੁੱਲ ਤੋਂ ਕੇਵਲ 50x ਵੱਧ ਮੁਨਾਫਾ ਦੇਣ ਲਈ ਤਿਆਰ ਨਹੀਂ ਜਦੋਂ ਕਿ ਖੇਤੀ ‘ਤੇ ਲਾਗਤ ਕੀੜੇ ਮਾਰ ਦਵਾਈਆਂ, ਖਾਦਾਂ, ਬੀਜ ‘ਤੇ ਤੇਲ ਕੰਪਨੀਆਂ 500x ਤੱਕ ਮੁਨਾਫਾ ਕਮਾਉਂਦੀਆਂ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply