ਨਵੀਂ ਦਿੱਲੀ, 20 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਪਰਮਜੀਤ ਸਿੰਘ ਰਾਣਾ ਸੀਨੀਅਰ ਨੇ ਇਥੇ ਜਾਰੀ ਇਕ ਬਿਆਨ ਵਿੱਚ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵਲੋਂ 21 ਅਤੇ 22 ਮਾਰਚ ਨੂੰ ‘ਦਿੱਲੀ ਫਤਹ ਦਿਵਸ’ ਸੰਬੰਧੀ ਆਯੋਜਿਤ ਕੀਤੇ ਜਾ ਰਹੇ ਦੋ-ਦਿਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਜਿਥੇ ਦਿੱਲੀ ਦੀਆਂ ਸਿੱਖ ਸੰਗਤਾਂ ਵਲੋਂ ਅਥਾਹ ਉਤਸ਼ਾਹ ਪ੍ਰਗਟ ਕੀਤਾ ਜਾ ਰਿਹਾ ਹੈ, ਉਥੇ ਹੀ ਇਨ੍ਹਾਂ ਪ੍ਰੋਗਰਾਮਾਂ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਉਣ ਪ੍ਰਤੀ ਪੰਥ ਦੀਆਂ ਸਮੂਹ ਜੱਥੇਬੰਦੀਆਂ ਦੇ ਮੁੱਖੀਆਂ ਅਤੇ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਵਸ ਰਹੇ ਸਿੱਖਾਂ ਵਲੋਂ ਵੀ ਉਤਸਾਹ-ਪੂਰਣ ਹੁੰਗਾਰਾ ਮਿਲਿਆ ਹੈ।
ਸ. ਪਰਮਜੀਤ ਸਿੰਘ ਰਾਣਾ ਨੇ ਆਪਣੇ ਬਿਆਨ ਵਿੱਚ ਇਸ ਸੰਬੰਧੀ ਵੇਰਵੇ ਦਿੰਦਿਆਂ ਦੱਸਿਆ ਕਿ ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਇਸ ਮੌਕੇ ਤੇ ਹੋ ਰਹੇ ‘ਦਿੱਲੀ ਫਤਹ ਮਾਰਚ’ ਦੀ ਅਗਵਾਈ ਕਰਨ ਤੋਂ ਇਲਾਵਾ ਹੋਰ ਸਮਗਮਾਂ ਵਿੱਚ ਵੀ ਸ਼ਾਮਲ ਹੋਣਗੇ।ਉਨ੍ਹਾਂ ਹੋਰ ਦੱਸਿਆ ਕਿ ਪੰਜਾਂ ਸਿੰਘ ਸਾਹਿਬਾਨ ਤੋਂ ਇਲਾਵਾ ਬਾਬਾ ਬਲਬੀਰ ਸਿੰਘ, ਮੁੱਖੀ ਬਾਬਾ ਬੁੱਢਾ ਦਲ (ਪਟਿਆਲਾ), ਬਾਬਾ ਅਵਤਾਰ ਸਿੰਘ ਮੁੱਖੀ ਬਾਬਾ ਬਿਧੀ ਚੰਦ ਦਲ (ਝਬਾਲ), ਬਾਬਾ ਮਾਨ ਸਿੰਘ ਗੁਰੂ ਨਾਨਕ ਦਲ ਮੜੀਆਂ (ਬਟਾਲਾ), ਬਾਬਾ ਮੱਖਣ ਸਿੰਘ ਤਰਨਾ ਦਲ (ਬਾਬਾ ਬਕਾਲਾ), ਬਾਬਾ ਨਿਹਾਲ ਸਿੰਘ ਤੇ ਬਾਬਾ ਨਾਗਰ ਸਿੰਘ (ਹਰੀਆਂਵੇਲਾਂ), ਬਾਬਾ ਮਨਮੋਹਨ ਸਿੰਘ (ਪਟਿਆਲਾ) ਸਹਿਤ 15 ਨਿਹੰਗ ਸਿੰਘ ਜਥੇਬੰਦੀਆਂ; ਬਾਬਾ ਕਾਨ੍ਹ ਸਿੰਘ (ਗੁਨਿਆਣਾ ਮੰਡੀ), ਬਾਬਾ ਪਰਮਜੀਤ ਸਿੰਘ (ਰੋਹਤਕ) ਸਹਿਤ 16 ਸੇਵਾ ਪੰਥੀ ਜਥੇਬੰਦੀਆਂ; ਸੰਤ ਬਾਬਾ ਭਾਗ ਸਿੰਘ (ਬੰਗੇ ਵਾਲੇ) ਪ੍ਰਧਾਨ ਨਿਰਮਲਾ ਸਮਾਜ, ਮਨੀਕਰਨ ਵਾਲੇ ਸੰਤ ਸ੍ਰੀ ਰਾਮ ਜੀ, ਬਾਬਾ ਜੋਧ ਸਿੰਘ (ਰਿਸ਼ੀਕੇਸ਼) ਸਹਿਤ ਨਿਰਮਲਿਆਂ ਦੀਆਂ ਪੰਜ ਜਥੇਬੰਦੀਆਂ ਅਤੇ ਬਾਬਾ ਹਰਨਾਮ ਸਿੰਘ ਮੁੱਖੀ ਦਮਦਮੀ ਟਕਸਾਲ, ਬਾਬਾ ਸੁਖਚੈਨ ਸਿੰਘ (ਧਰਮਪੁਰਾ), ਜਨਰਲ ਸਕਤੱਰ ਸੰਤ ਸਮਾਜ (ਮਾਨਸਾ) ਸਹਿਤ ਸੰਤ ਸਮਾਜ ਦੀਆਂ 20 ਜਥੇਬੰਦੀਆਂ ‘ਦਿੱਲੀ ਫਤਹ ਮਾਰਚ’ ਸਹਿਤ ਹੋਰ ਸਮਾਗਮਾਂ ਵਿੱਚ ਸ਼ਾਮਲ ਹੋ ਗੁਰੁੂ ਮਹਾਰਾਜ ਦੀਆ ਖੁਸ਼ੀਆਂ ਪ੍ਰਾਪਤ ਕਰਨ ਲਈ ਪੁਜ ਰਹੀਆਂ ਹਨ। ਸ. ਰਾਣਾ ਨੇ ਦਸਿਆ ਕਿ ਇਨ੍ਹਾਂ ਪੰਥਕ ਜਥੇਬੰਦੀਆਂ ਤੋ ਇਲਾਵਾ ਦੇਸ਼-ਵਿਦੇਸ਼ ਦੀਆਂ ਕਈ ਹੋਰ ਜਥੇਬੰਦੀਆਂ ਦੇ ਮੁੱਖੀ ਵੀ ਆਪੋ-ਆਪਣੇ ਇਲਾਕਿਆਂ ਦੇ ਪਤਵੰਤੇ ਸਜਣਾਂ ਦੇ ਨਾਲ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪੁਜ ਰਹੇ ਹਨ। ਸ. ਰਾਣਾ ਨੇ ਦਸਿਆ ਕਿ ਨਿਰਮਲਿਆਂ ਦੀਆਂ ਜਥੇਬੰਦੀਆਂ ਪਹਿਲੀ ਵਾਰ ਇਨ੍ਹਾਂ ਸਮਾਗਮਾਂ ਵਿੱਚ ਪੁਜ ਰਹੀਆਂ ਹਨ। ਉਨ੍ਹਾਂ ਦਸਿਆ ਕਿ ਇਸ ਮੌਕੇ ਤੇ ਹੋ ਰਹੇ ਦੋਹਾਂ ਦਿਨਾਂ ਦੇ ਸਮਾਗਮਾਂ ਦੀ ਸਿੱਧਾ ਪ੍ਰਸਾਰਣ ਪੀਟੀਸੀ ਨਿਊਜ਼, ਚੜ੍ਹਦੀਕਲਾ ਟਾਈਮ ਟੀਵੀ ਅਤੇ ਗੁਰਦੁਆਰਾ ਕਮੇਟੀ ਦੀ ਵੈੱਬਸਾਈਟ www.dsgmc.in ਅਤੇ www.baani.net ਪੁਰ ਹੋਵੇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media