
ਫਾਜਿਲਕਾ, 21 ਮਾਰਚ (ਵਿਨੀਤ ਅਰੋੜਾ) – ਸਰਕਾਰੀ ਸੇਂਟਰਲ ਪ੍ਰਾਇਮਰੀ ਸਕੂਲ ਨੰਬਰ 1ਦੇ ਪ੍ਰਾਂਗਣ ਵਿੱਚ ਅੱਜ 6 ਸਕੂਲਾਂ ਦੇ ਅਧਿਆਪਕਾਂ, ਪ੍ਰਬੰਧਕ ਕਮੇਟੀ ਦੇ ਮੈਬਰਾਂ ਅਤੇ ਵਿਦਿਆਰਥੀਆਂ ਦਾ ਇੱਕ ਸੈਮਿਨਾਰ ਆਯੋਜਿਤ ਕੀਤਾ ਗਿਆ।ਸੈਮਿਨਾਰ ਦੇ ਮੁੱਖ ਮਹਿਮਾਨ ਸ਼ਿਕਸ਼ਾ ਸ਼ਾਸਤਰੀ ਰਾਜ ਕਿਸ਼ੋਰ ਕਾਲੜਾ ਸਨ।ਇਸ ਤੋ ਇਲਾਵਾ ਸਕੂਲ ਦੀ ਸੇਂਟਰਲ ਹੈਡ ਟੀਚਰ ਸ਼੍ਰੀਮਤੀ ਨਿਰਮਲ ਕਾਂਤਾ, ਆਈਆਰਟੀ ਦੇ ਐਕਸਲੂਸਿਵ ਰਿਸੋਰਸ ਪਰਸਨ ਗੁਰਮੀਤ ਸਿੰਘ, ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਅਤੇ ਹੋਰ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।ਸੈਮਿਨਾਰ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਕਾਲੜਾ ਨੇ ਕਿਹਾ ਕਿ ਬਣਾਏ ਗਏ ਸਰਕਾਰ ਸਿੱਖਿਆ ਅਧਿਕਾਰ ਅੇਕਟ ਦੇ ਅਨੁਸਾਰ 6 ਤੋ 14 ਸਾਲ ਦੇ ਸਾਰੇ ਵਰਗਾਂ ਦੇ ਬੱਚੀਆਂ ਨੂੰ ਸਕੂਲਾਂ ਵਿੱਚ ਦਾਖਲਾ ਦਿਵਾਉਣਾ ਇਸ ਅੇਕਟ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਕਰੋੜਾਂ ਰੁਪਏ ਖ਼ਰਚ ਕਰਕੇ ਜਿੱਥੇ ਮੁਫਤ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।ਇਸ ਦੇ ਇਲਾਵਾ ਵਿਦਿਆਰਥੀਆਂ ਨੂੰ ਹਰ ਇੱਕ ਸਾਲ ਮੁਫਤ ਯੂਨੀਫਾਰਮ ਵੀ ਵੰਡੀ ਜਾਂਦੀ ਹੈ, ਮੁਫਤ ਕਿਤਾਬਾਂ ਅਤੇ ਹੋਰ ਮੁਲਭੂਤ ਸੁਵਿਧਾਵਾਂ ਵੀ ਉਪਲੱਬਧ ਕਰਵਾਈਆ ਜਾਂਦੀਆ ਹਨ।ਉਨ੍ਹਾਂ ਨੇ ਸਾਰੇ ਅਧਿਆਪਕਾਂ ਅਤੇ ਕਮੇਟੀ ਮੈਬਰਾਂ ਨੂੰ ਐਲਾਨ ਕੀਤਾ ਕਿ ਉਹ ਸਾਰੇ ਸਿੱਖਿਆ ਦਾ ਪੱਧਰ ਉਂਚਾ ਕਰਣ, ਬੱਚੇਆਂ ਨੂੰ ਦੇਸ ਦਾ ਚੰਗਾ ਨਾਗਰਿਕ ਬਣਾਉਣ ਲਈ ਅੱਗੇ ਆੳਣ।
ਸ਼੍ਰੀ ਕਾਲੜਾ ਨੇ ਅਪਣਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਧਨੀ ਲੋਕ ਗਰੀਬ ਵਿਦਿਆਰਥੀਆਂ ਨੂੰ ਅਪਣਾਓਣ, ਕੋਈ ਬੱਚਾ ਭੀਖ ਨਹੀਂ ਮੰਗੇ, ਮਜਦੂਰੀ ਨਹੀਂ ਕਰ ।ਸਰਕਾਰ ਇਹਨਾਂ ਬੱਚੇਆਂ ਨੂੰ ਸਿਹਤ ਸੁਵਿਧਾਵਾਂ ਉਪਲੱਬਧ ਕਰਵਾਵੇ।ਸਿਖਿਆ ਸ਼ਾਸਤਰੀ ਨੇ ਅਧਿਆਪਕਾਂ ਨੂੰ ਕੀਹਾਕਿ ਉਹ ਸਕੂਲਾਂ ਨੂੰ ਮੰਦਰ ਸੱਮਝਣ ਅਤੇ ਇਨਾਂ ਵਿੱਚ ਆਉਣ ਵਾਲੇ ਬੱਚੇਆਂ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਨਾਂ ਛੱਡਣ।ਇਸ ਦੋਰਾਨ ਬੱਚੇਆਂ ਨੇ ਸੱਭਿਆਚਾਰਕ ਪਰੋਗਰਾਮ ਵੀ ਪੇਸ਼ ਕੀਤਾ ।
Punjab Post Daily Online Newspaper & Print Media