Tuesday, September 15, 2026

ਸੰਤ ਕਬੀਰ ਨੇ ਪੀ.ਟੀ.ਆਈ.ਐਸ ਅਥਲੈਟਿਕ ਮੀਟ 2015 ਵਿੱਚ ਜਿੱਤੇ 6 ਤਮਗੇ

ਸ਼ਹੀਦ ਊਧਮ ਸਿੰਘ ਬਹੁਤਕਨੀਕੀ ਕਾਲਜ ਵਿੱਚ ਹੋ ਰਹੀ ਹੈ ਸਮੂਹ ਕਾਲਜਾਂ ਦੀ ਅਥਲੈਟਿਕ ਮੀਟ

ਕੈਪਸ਼ਨ -  ਟੰਗੋਰੀ ਸਥਿਤ ਸ਼ਹੀਦ ਊਧਮ ਸਿੰਘ ਕਾਲਜ ਵਿਚ ਅਥਲੈਟਿਕ ਮੀਟ ਵਿਚ ਭਾਗ ਲੈਣ ਗਏ ਸੰਤ ਕਬੀਰ ਕਾਲਜ ਦੇ ਲੜਕੇ ਤੇ ਲੜਕੀਆਂ ਟੀਮ ਕੋਚ ਨਾਲ।
ਕੈਪਸ਼ਨ – ਟੰਗੋਰੀ ਸਥਿਤ ਸ਼ਹੀਦ ਊਧਮ ਸਿੰਘ ਕਾਲਜ ਵਿਚ ਅਥਲੈਟਿਕ ਮੀਟ ਵਿਚ ਭਾਗ ਲੈਣ ਗਏ ਸੰਤ ਕਬੀਰ ਕਾਲਜ ਦੇ ਲੜਕੇ ਤੇ ਲੜਕੀਆਂ ਟੀਮ ਕੋਚ ਨਾਲ।

ਫਾਜਿਲਕਾ, 21 ਮਾਰਚ (ਵਿਨੀਤ ਅਰੋੜਾ) -ਪੰਜਾਬ ਭਰ ਦੇ ਬਹੁਤਕਨੀਕੀ ਕਾਲਜਾਂ ਦੀ ਪੀਟੀਆਈਐਸ ਅਥਲੈਟਿਕ ਮੀਟ 2015 ਟੰਗੋਰੀ ਸਥਿਤ ਸ਼ਹੀਦ ਊਧਮ ਸਿੰਘ ਬਹੁਤਕਨੀਕੀ ਕਾਲਜ ਵਿਖੇ ਕਰਵਾਈ ਗਈ।ਜਿਸ ਵਿਚ ਪੰਜਾਬ ਭਰ ਦੇ ਕਰੀਬ 2 ਦਰਜ਼ਨ ਤੋਂ ਵੱਧ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿਚ ਫਾਜ਼ਿਲਕਾ ਦੇ ਸੰਤ ਕਬੀਰ ਬਹੁਤਕਨੀਕੀ ਕਾਲਜ ਦੇ ਵਿਦਿਆਰਥੀਆਂ ਨੇ ਮੱਲਾਂ ਮਾਰਦਿਆਂ 6 ਤਮਗਿਆਂ ਤੇ ਕਬਜ਼ਾ ਕੀਤਾ।
ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਾਜੈਕਟ ਅਫਸਰ ਗੁਰਮੀਤ ਸਿੰਘ ਤੇ ਪ੍ਰਿੰਸੀਪਲ ਰਜਨੀਸ਼ ਛੋਕਰਾ ਨੇ ਦੱਸਿਆ ਕਿ 20 ਤੇ 21 ਮਾਰਚ ਨੂੰ ਹੋਈ ਅਥਲੈਟਿਕ ਮੀਟ ਵਿਚ ਕਾਲਜ ਦੇ 9 ਲੜਕਿਆਂ ਤੇ 8 ਲੜਕੀਆਂ ਨੇ ਭਾਗ ਲਿਆ।ਜਿਸ ਵਿਚ ਕਾਲਜ ਦੇ ਵਿਦਿਆਰਥੀ ਪਰਕਾਸ਼ ਸਿੰਘ ਨੇ ਟ੍ਰਿਪਲ ਜੰਪ ਤੇ ਲਾਂਗ ਜੰਪ ਦੋਨਾਂ ਵਿਚ ਵਧੀਆਂ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਮਗਾ ਜਿਤਿਆ, ਇਸ ਤੋਂ ਇਲਾਵਾ ਕਾਲਜ ਦੀ ਮਨਜੀਤ ਕੌਰ ਨੇ ਹਾਈ ਜੰਪ ਵਿਚ ਸੋਨੇ ਦਾ ਤਮਗਾ ਜਿਤਿਆ ਅਤੇ ਲਾਂਗ ਜੰਪ ਵਿਚ ਸਿਲਵਰ ਮੈਡਲ ਜਿਤਿਆ, ਸੁਖਵਿੰਦਰ ਸਿੰਘ ਨੇ ਛਾਟਪੁੱਟ ਵਿਚ ਕਾਂਸੇ ਦਾ ਤਮਗਾ ਜਿਤਿਆ ਤੇ ਸੁਨੀਤਾ ਰਾਣੀ ਨੇ ਚਾਰ ਸੋ ਮੀਟਰ ਰੇਸ ਵਿਚ ਕਾਂਸੇ ਦਾ ਤਮਗਾ ਜਿੱਤਿਆ।ਵਿਦਿਆਰਥੀਆਂ ਦੇ ਵਧੀਆਂ ਪ੍ਰਦਰਸ਼ਨ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜੇਐਸ ਸਿੱਧੂ, ਵਾਈਸ ਚੇਅਰਮੈਨ ਸੁਖਰਾਜ ਸਿੰਘ, ਸਕੱਤਰ ਅਮਰਜੀਤ ਖਾਂਬੜਾ ਤੋਂ ਇਲਾਵਾ ਹੋਰ ਆਹੁਦੇਦਾਰਾਂ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਅਮਰਜੀਤ ਸਿੰਘ, ਰਵਿੰਦਰ ਕੌਰ, ਕਰਨਜੀਤ ਕੌਰ ਅਤੇ ਦਲਜੀਤ ਕੌਰ ਨੂੰ ਵਧਾਈ ਦਿਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੁਨਿਹਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਵੀ ਦਿਤੀਆਂ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply