
ਹੁਸ਼ਿਆਰਪੁਰ, 21 ਮਾਰਚ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰ: 42 ਦੇ ਮੁਹੱਲਾ ਕਮਾਲਪੁਰ 8 ਨੰਬਰ ਚੌਕ ਵਿਖੇ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਾਉਣ ਲਈ ਜਲਦ ਹੀ ਇੱਕ ਡੂੰਘਾ ਟਿਊਬਵੈਲ ਲਗਾਇਆ ਜਾ ਰਿਹਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਅੱਜ ਮੁਹੱਲਾ ਕਮਾਲਪੁਰ ਵਿਖੇ 8.97 ਲੱਖ ਰੁਪਏ ਦੀ ਲਾਗਤ ਨਾਲ ਗੱਲੀਆਂ ਵਿੱਚ ਇੰਟਰ ਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਨਗਰ ਕੌਂਸਲ ਦੇ ਮੇਅਰ ਸ੍ਰੀ ਸ਼ਿਵ ਸੂਦ, ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਜ਼ਿਲ੍ਹਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ ਅਤੇ ਸ੍ਰੀਮਤੀ ਰਾਕੇਸ਼ ਸੂਦ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸੂਦ ਨੇ ਕਿਹਾ ਹੁਸ਼ਿਆਰਪੁਰ ਸ਼ਹਿਰ ਵਿੱਚ ਵਿਕਾਸ ਦੇ ਕੰਮਾਂ ਦੀ ਹਨੇਰੀ ਆਉਣ ਵਾਲੀ ਹੈ ਜਿਸ ਦੀ ਸ਼ੁਰੂਆਤ ਅੱਜ ਹੋ ਗਈ ਹੈ। ਵਾਰਡ ਨੰ: 42 ਦੇ ਮਿਉਂਸਪਲ ਕੌਂਸਲਰ ਸ੍ਰੀ ਸੁਰੇਸ਼ ਭਾਟੀਆ (ਬਿਟੂ) ਇੱਕ ਬਹੁਤ ਹੀ ਮਿਹਨਤੀ ਅਤੇ ਸਮਾਜ ਸੇਵਕ ਹਨ। ਉਨ੍ਹਾਂ ਨੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਮੁਹੱਲੇ ਵਿੱਚ ਇੱਕ ਡੂੰਘੇ ਟਿਊਬਵੈਲ ਲਗਾਉਣ ਦੀ ਸਿਫ਼ਾਰਸ਼ ਕੀਤੀ ਹੈ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਬਹੁਤ ਹੀ ਜਲਦ ਇਲਾਕੇ ਵਿੱਚ ਇੱਕ ਟਿਊਬਵੈਲ ਲਗਾਇਆ ਜਾ ਰਿਹਾ ਹੈ ।
ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਜ਼ਿਲ੍ਹਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਸਮਾਗਮ ਵਿੱਚ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਮੁਹੱਲਾ ਵਾਸੀਆਂ ਵੱਲੋਂ ਸਨਮਾਨ ਵੀ ਕੀਤਾ ਗਿਆ।ਮੁਹੱਲੇ ਦੇ ਮਿਉਂਸਪਲ ਕੌਂਸਲਰ ਸ੍ਰੀ ਸੁਰੇਸ਼ ਭਾਟੀਆ (ਬਿੱਟੂ) ਨੇ ਸਮਾਗਮ ਵਿੱਚ ਆਏ ਮੁੱਖ ਮਹਿਮਾਨ ਅਤੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਐਸ ਈ ਨਗਰ ਨਿਗਮ ਪਵਨ ਸ਼ਰਮਾ, ਏ ਐਮ ਈ ਹਰਪ੍ਰੀਤ ਸਿੰਘ, ਵਿਕਾਸ ਸੂਦ, ਅਰਚਨਾ ਜੈਨ, ਬਲਵਿੰਦਰ ਬਿੰਦੀ, ਮੀਨਾ ਮੁਖੀਜਾ, ਕ੍ਰਿਸ਼ਨ ਅਰੋੜਾ, ਯਸ਼ਪਾਲ ਸ਼ਰਮਾ, ਅਰੁਣ ਤਨੇਜਾ, ਸਤੀਸ਼ ਸਰੀਨ, ਅਮਰਜੀਤ ਸ਼ਰਮਾ, ਰਾਜੇਸ਼ ਰਾਜ, ਚਾਚਾ ਜੈ ਦਿਆਲ ਸਰਦਾਨਾ, ਹਰੀਸ਼ ਦੁਆ, ਰਾਮਦੇਵ ਯਾਦਵ, ਪ੍ਰਮੋਦ ਸੂਦ, ਬਿੰਦੂ ਸੂਦ, ਵਿਨੋਦ ਮਲਹੋਤਰਾ, ਕੁਲਦੀਪ ਮਲਹੋਤਰਾ, ਭੀਮ ਸੈਨ, ਕੁਲਵਿੰਦਰ ਬੱਬੂ, ਰਿੱਕੀ ਕਟਾਰੀਆ, ਰਾਜ ਕੁਮਾਰ ਕਟਾਰੀਆ, ਡਾ. ਪ੍ਰਵੀਨ ਰਾਣਾ, ਓਮ ਪ੍ਰਕਾਸ਼ ਸ਼ਰਮਾ, ਹਿੰਮਾਸ਼ੂ ਗਰੋਵਰ, ਨਰੇਸ਼ ਭਾਟੀਆ, ਰਮੇਸ਼ ਭਾਟੀਆ, ਪ੍ਰਵੀਨ ਭਾਟੀਆ, ਅਸ਼ਵਨੀ ਖੰਨਾ, ਰਾਜ ਕੁਮਾਰ ਰਾਜ, ਸ਼ਸ਼ੀ ਵਡੇਰਾ, ਸਤਪਾਲ ਸਿੰਘ, ਕਰਨੈਲ ਸਿੰਘ, ਗਿਆਨ ਸਿੰਘ, ਰਕੇਸ਼ ਮਲਹੋਰਤਾਰ, ਨਵਨੀਤ ਭਾਟੀਆ, ਧਰਮਵੀਰ ਭਾਟੀਆ, ਹਰਪਾਲ ਪੁਰੀ, ਅਨਿਤਾ ਸ਼ਾਰਦਾ, ਸ਼ੰਕੋਤਲਾ ਦੇਵੀ, ਸੁਨੀਤਾ ਭਾਟੀਆ, ਨਰਿੰਦਰ ਬੱਬੂ, ਹਰਜੀਤ ਸਿੰਘ, ਧਰਮਵੀਰ ਭਾਟੀਆ, ਹੋਰ ਪਤਵੰਤੇ ਤੇ ਇਲਾਵਾ ਵਾਸੀ ਹਾਜ਼ਰ ਸਨ।
Punjab Post Daily Online Newspaper & Print Media