
ਹੁਸ਼ਿਆਰਪੁਰ, 21 ਮਾਰਚ (ਸਤਵਿੰਦਰ ਸਿੰਘ) – ਔਰਤ ਸੰਸਾਰ ਦੀ ਸਮੂਚੀ ਆਬਾਦੀ ਦਾ ਅੱਧਾ ਹਿੱਸਾ ਹੈ। ਵੱਖ-ਵਖੱ ਖੇਤਰਾਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਮੌਜੂਦ ਹਨ ਜਿੱਥੇ ਔਰਤਾਂ ਨੇ ਅਣੋਖੀ ਮਿਸਾਲ ਕਾਇਮ ਕੀਤੀ ਹੈ। ਵਿਕਾਸਵਾਦੀ ਸਮਾਜ ਵਿੱਚ ਕੰਨਿਆ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਖਤਮ ਕਰਨ ਲਈ ਸਾਂਝੇ ਸਮਾਜਿਕ ਸਹਿਯੋਗ ਅਤੇ ਯਤਨਾਂ ਦੀ ਲੋੜ ਹੈ ਤਾਂ ਜੋ ਇਸ ਬੁਰਾਈ ਨੂੰ ਸਮਾਜ ਵਿੱਚੋਂ ਹਮੇਸ਼ਾ ਲਈ ਦੂਰ ਕੀਤਾ ਜਾ ਸਕੇ।ਇਹ ਵਿਚਾਰ ਮਾਨਯੋਗ ਸ਼੍ਰੀ ਕਰਮਜੀਤ ਸਿੰਘ ਬਬਲੂ ਚੇਅਰਮੈਨ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਵੱਲੋਂ ਪੀ.ਐਚ.ਸੀ. ਚੱਕੋਵਾਲ ਵਿਖੇ ਬੇਟੀ ਬਚਾਓ ਸਬੰਧੀ ਕਰਵਾਈ ਜਾ ਰਹੀ ਬਲਾਕ ਪੱਧਰੀ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਸਾਂਝੇ ਕੀਤੇ ਗਏ। ਉਹਨਾਂ ਵੱਲੋਂ ਇਸ ਮੌਕੇ ਲਗਾਏ ਗਏ ਖੂਨਦਾਨ ਕੈਂਪ ਦਾ ਵੀ ਉਦਘਾਟਨ ਕੀਤਾ ਗਿਆ।ਵਰਕਸ਼ਾਪ ਆਪਣੇ ਭਾਸ਼ਣ ਦੌਰਾਨ ਸੰਬੋਧਨ ਕਰਦਿਆਂ ਸ਼੍ਰੀ ਬਬਲੂ ਨੇ ਮਾਦਾ ਭਰੂਣ ਹੱਤਿਆ ਬਾਰੇ ਚਾਨਣਾ ਪਾਉਂਦੇ ਕਿਹਾ ਕਿ ਆਂਕੜਿਆਂ ਵਿੱਚ ਜਰੂਰ ਸੁਧਾਰ ਹੋ ਰਿਹਾ ਹੈ, ਪਰ ਅਜੇ ਵੀ ਸਾਡੇ ਸਮਾਜ ਵਿੱਚ ਲੜਕੀਆਂ ਪ੍ਰਤੀ ਸੋਚ ਬਦਲਣ ਦੀ ਜਰੂਰਤ ਹੈ। ਅਨਪੜ੍ਹ ਹੋਣ ਜਾਂ ਪੜ੍ਹੇ ਲਿਖੇ ਦੋਵੇ ਵਰਗ ਲੜਕੀਆਂ ਨੂੰ ਆਪਣੀ ਜਿੰਮੇਵਾਰੀ ਜਾਂ ਬੋਝ ਹੀ ਸਮਝਦੇ ਹਨ। ਲੜਕੀ ਦੇ ਵਿਆਹ ਮੌਕੇ ਲੜਕੇ ਦੇ ਪਰਿਵਾਰ ਨੂੰ ਦਹੇਜ ਦੇਣਾ, ਅਨ੍ਹਪੜ੍ਹਤਾ, ਗਰੀਬੀ ਅਤੇ ਲੜਕੀ ਨੂੰ ਸਮਝਿਆਂ ਜਾਂਦਾ ਬੋਝ ਇੱਕ ਲੜਕੇ ਦੀ ਪ੍ਰਾਪਤੀ ਦੀ ਚਾਹਤ ਨੂੰ ਹੋਰ ਵੀ ਮਜਬੂਦ ਕਰ ਦਿੰਦੇ ਹਨ।
ਡਾ. ਅਜੇ ਬੱਗਾ ਨੇ ਇਸ ਮੌਕੇ ਆਖਿਆ ਕਿ ਮਾਦਾ ਭਰੂਣ ਹੱਤਿਆ ਦੇ ਨਾਲ ਹੋਰ ਕਈ ਸਮਾਜਿਕ ਬੁਰਾਈਆਂ ਪੈਦਾ ਹੁੰਦੀਆਂ ਹਨ, ਜਿਵੇਂ ਕਿ ਲੜਕੀਆਂ ਨੂੰ ਅਗਵਾ ਕੀਤੇ ਜਾਣਾ, ਲੜਕੀਆਂ ਤੇ ਹਮਲੇ ਅਤੇ ਰੇਪ ਕੇਸਾਂ ਵਿੱਚ ਵਾਧਾ ਆਦਿ। ਡਾ. ਸਰਦੂਲ ਸਿੰਘ ਨੇ ਕਿਹਾ ਕਿ ਲੜਕੇ ਲੜਕੀਆਂ ਦੇ ਅਨੁਪਾਤ ਵਿੱਚ ਹੋਰ ਜਿਆਦਾ ਸੁਧਾਰ ਕਰਨ ਲਈ ਪੀ.ਐਨ.ਡੀ.ਟੀ. ਐਕਟ ਨੂੰ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤੇ ਜਾਣ ਦੀ ਲੋੜ ਹੈ। ਜਿਸ ਨੂੰ ਲਾਗੂ ਕਰਨ ਲਈ ਸਮਾਜ ਦੇ ਹਰ ਵਰਗ ਅਤੇ ਸਰਕਾਰੀ ਸਮੂਹ ਵਿਭਾਗਾਂ ਦਾ ਯੋਗਦਾਨ ਅਤੀ ਜਰੂਰੀ ਹੈ।ਵਰਕਸ਼ਾਪ ਦੌਰਾਨ ਕੁੜੀਆਂ ਦੇ ਵੱਧ ਅਨੁਪਾਤ ਵਾਲੇ ਪਿੰਡਾਂ ਨਾਲ ਸਬੰਧਿਤ ਸਰੰਪਚਾਂ ਨੂੰ, ਸਾਲ 2014 ਦੌਰਾਨ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਏ.ਐਨ.ਐਮਜ਼ ਅਤੇ ਆਸ਼ਾ ਵਰਕਰਾਂ ਨੂੰ ਭੇਟਾ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੇਟੀ ਬਚਾਓ ਪ੍ਰਤੀ ਜਾਗਰੂਕਤਾ ਭਰਪੂਰ ਲਿਟਰੇਚ ਵੰਡਿਆ ਗਿਆ ਅਤੇ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ। ਡਾ. ਸੁਰਿੰਦਰ ਸਿੰਘ ਅਤੇ ਡਾ. ਮਾਨਵ ਸਿੰਘ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।ਵਰਕਸ਼ਾਪ ਵਿੱਚ ਉਕਤ ਤੋਂ ਇਲਾਵਾ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋ, ਵੱਖ ਵੱਖ ਪਿੰਡਾਂ ਤੋਂ ਸਰਪੰਚ, ਸ਼੍ਰੀ ਮਨਜੀਤ ਸਿੰਘ, ਸ਼੍ਰੀਮਤੀ ਰਮਨਦੀਪ ਕੌਰ, ਸ਼੍ਰੀਮਤੀ ਸੁਰਿੰਦਰ ਕੌਰ, ਬਲਾਕ ਚੱਕੋਵਾਲ ਦਾ ਮੈਡੀਕਲ, ਪੈਰਾ ਮੈਡੀਕਲ ਸਟਾਫ਼, ਆਸ਼ਾ ਵਰਕਰਾਂ ਤੇ ਇਲਾਕਾ ਨਿਵਾਸੀ ਹਾਜ਼ਰ ਹੋਏ।
Punjab Post Daily Online Newspaper & Print Media