Sunday, September 13, 2026

ਪੰਜਾਬ ਟੈਕਨਿਕ ਯੂਨਿਵਰਸਟੀ ਵਿਖੇ ਕਰਵਾਇਆ ਸ੍ਰੀ ਸੁਖਮਨੀ ਸਾਹਿਬ ਦਾ ਪਾਠ

PPN2103201514

ਹੁਸ਼ਿਆਰਪੁਰ, 21 ਮਾਰਚ (ਸਤਵਿੰਦਰ ਸਿੰਘ) – ਪੰਜਾਬ ਟੈਕਨਿਕ ਯੂਨਿਵਰਸਟੀ ਵਿੱਚ ਵਿਦਿਆਰਥੀ ਵਲੋ ਸਰਬਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਜਿਸ ਵਿੱਚ ਕੀਰਤਨੀ ਜਥਿਆ ਵਲੋ ਰਸਭਿੰਨਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ  ਕੀਤਾ।ਯੂਨਿਵਸਟੀ ਵਲੋਂ ਨਿਰਦੇਸ਼ਕ ਡਾ ਨਿਰਮਲ ਸਿੰਘ ਨੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਤੇ ਇਸ ਦੌਰਾਨ ਉਨ੍ਹਾਂ ਕਿਹਾ ਵਿਦਿਆਥੀਆਂ ਦਾ ਇਹ ਬਹੁਤ ਵਧੀਆ ਕਦਮ ਹੈ, ਇਸ ਨਾਲ ਨੌਜਵਾਨ ਆਪਣੀ ਸਭਿਅਤਾ ਨਾਲ ਜੁੜਦੇ ਹਨ ਤੇ ਇਸ ਨਾਲ ਵਿਦਿਆਰਥੀਆ ਦਾ ਧਰਮ ਨਾਲ ਵੀ ਜੁੜਾੳ ਵਧਦਾ ਹੈ ਤੇ ਗੁਰੂਆਂ ਦੀ ਕਿਰਪਾ ਪ੍ਰਾਪਤ ਹੁੰਦੀ ਹੈ।ਇਸ ਮੌਕੇ ਪz.ੋ ਸੋਨੂੰ ਬਾਲਾ, ਪ੍ਰੋ. ਅਦਿਤੀ ਬਖਸ਼ੀ, ਪ੍ਰੋ. ਜਿੰਮੀ ਸਿਗਲਾਂ, ਪ੍ਰੋ. ਰੋਹਿਤ ਸ਼ਰਮਾ, ਪ੍ਰੋ.  ਹਰਸ਼ ਕੁਮਾਰ, ਪ੍ਰੋ. ਤਲਵਿੰਦਰ ਕੌਰ, ਪ੍ਰੋ. ਨੀਰਜ ਕੁਮਾਰ, ਪ੍ਰੋ. ਪ੍ਰਭਜੋਤ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply