
ਹੁਸ਼ਿਆਰਪੁਰ, 21 ਮਾਰਚ (ਸਤਵਿੰਦਰ ਸਿੰਘ) – ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਲੋ ਆਪਣੀਆਂ ਤਨਖਾਹਾਂ, ਭੱਤੇ ਵਧਾ ਕੇ ਦੁੱਗਣੇ ਕਰਕੇ ਪੰਜਾਬ ਦੀ ਜਨਤਾ ਨਾਲ ਤੇ ਨੋਜਵਾਨਾਂ ਨਾਲ ਖਿਲਾਵਾੜ ਕੀਤਾ ਹੈ। ਇਸ ਦੇ ਸਬੰਧ ਵਿੱਚ ਕੁਲਵੰਤ ਸਿੰਘ ਸੈਣੀ ਜਨਰਲ ਸੱਕਤਰ ਮਿਉਸਪਲ ਐਕਸ਼ਨ ਕਮੇਟੀ ਪੰਜਾਬ ਨੇ ਇੱਕ ਮੀਟਿੰਗ ਦੋਰਾਨ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਣ ਵਾਲੇ ਸਰਕਾਰੀ ਖਜਾਨੇ ਨੂੰ ਦੋਹੀ ਹੱਥੀ ਲੁੱਟ ਰਹੇ ਹਨ। ਉਨਾਂ ਕਿਹਾ ਕਿ ਵਿਧਾਇਕ ਤੋ ਲੈ ਕੇ ਮੁੱਖ ਮਤੰਰੀ ਦਾ ਇਨਕਮ ਟੈਕਸ ਸਰਕਾਰੀ ਖਜਾਨਿਆਂ ਤੋ ਜਾਦਾਂ ਹੈ।
ਉਨਾਂ ਅਫਸੋਸ ਜਾਹਿਰ ਕਰਦਿਆਂ ਕਿਹ ਕਿ ਜਿਸ ਸੂਬੇ ਵਿੱਚ ਬਢਾਪਾ ਪੈਨਸ਼ਨ, ਬੱਚਿਆਂ ਨੂੰ ਵਜੀਫਾ ਤੱਕ ਨਾ ਮਿਲਦਾ ਹੋਵੇ, ਉਥੇ ਸਰਕਾਰ ਨੇ ਆਪਣੀਆਂ ਤਨਖਾਹਾਂ, ਭੱਤੇ ਪੈਨਸ਼ਨਾਂ ਵਿੱਚ ਦੁੱਗਣਾ ਵਾਧਾ ਕਰ ਲਵੇ ਤਾਂ ਜਨਤਾ ਨਾਲ ਇਸ ਤੋ ਵੱਡਾ ਹੋਰ ਕੀ ਧੋਖਾ ਹੋ ਸਕਦਾ ਹੈ। ਸਰਕਾਰ ਵਲੋ 58 ਸਾਲ ਦੀ ਉਮਰ ਵਾਲੇ ਮੁਲਾਜਮਾਂ ਦੀ ਪੈਨਸ਼ਨ ਦੇ ਸਕੀਮ ਬੰਦ ਕਰ ਦਿੱਤੀ ਹੈ।ਪਰ ਵਿਧਾਇਕ, ਮੰਤਰੀ ਇੱਕ ਵਾਰ ਸਹੁੰ ਚੁੱਕ ਲੈਦਾ ਹੈ, ਉਸ ਨੂੰ ਪੈਨਸ਼ਨ ਅਤੇ ਸਾਰੇ ਲਾਭ ਮਿਲਦੇ ਹਨ।ਇਸ ਮੋਕੇ ਉਨਾਂ ਨਾਲ ਕਵਲ ਲਾਲ ਹੀਰ, ਰਣਦੀਪ ਸਿੰਘ, ਪਰਮਜੀਤ ਸਿੰਘ, ਸੁਰਿਦੰਰ ਕੁਮਾਰ, ਦਰਸ਼ਨ, ਕਾਕਾ, ਜੈ ਪਾਲ ਆਦਿ ਹਾਜਰ ਸਨ।
Punjab Post Daily Online Newspaper & Print Media