Saturday, April 25, 2026

ਮੋਬਾਇਲ ਲੈ ਕੇ ਭੱਜਣ ਲੱਗੇ ਲੁਟੇਰੇ ਨੂੰ ਲੋਕਾਂ ਨੇ ਮੋਕੇ ‘ਤੇ ਕੀਤਾ ਕਾਬੂ

PPN2103201516

ਜੰਡਿਆਲਾ ਗੁਰੂ, 21 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) –  ਵੈਰੋਵਾਲ ਰੋਡ ‘ਤੇ ਸਥਿਤ ਫਰੈਡਜ ਟੈਲੀਕਾਮ ਤੋ ਮੋਬਾਇਲ ਲੈ ਕੇ ਭੱਜਣ ਲੱਗੇ ਇੱਕ ਲੁਟੇਰੇ ਨੂੰ ਲੋਕਾਂ ਵਲੋਂ ਮੋਕੇ ਤੇ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਟੈਲੀਕੌਮ ਦੇ ਮਾਲਕ ਜਤਿੰਦਰ ਸਿੰਘ ਨੇ ਦੱਸਿਆ ਕਿ ਇਕ ਨੌਜਵਾਨ ਉਸ ਦੀ ਦੁਕਾਨ ‘ਤੇ ਆਇਆ ਅਤੇ ਮੇਰੇ ਕੋਲੋਂ ਦਸ ਹਜਾਰ ਕੀਮਤ ਵਾਲੇ ਮੋਬਾਇਲ ਦੀ ਮੰਗ ਕੀਤੀ, ਜਦ ਉਸ ਨੂੰ ਮੋਬਾਇਲ ਵਿਖਾਇਆ ਤਾਂ ਉਸ ਨੇ ਮੋਬਾਇਲ ਲੈ ਕੇ ਆਪਣੇ ਬਾਹਰ ਖੜੇ ਬਿਨਾਂ ਨੰਬਰ ਪਹਿਲਾਂ ਹੀ ਸਟਾਰਟ ਸਪਲੈਂਡਰ ਮੋਟਰਸਾਇਕਲ ਤੇ ਭੱਜਣ ਦੀ ਕੋਸ਼ਿਸ ਕੀਤੀ।ਅਤੇ ਜਦ ਉਸ ਨੇ ਰੌਲਾ ਪਾਇਆ ਤਾਂ ਉਸੇ ਵੇਲੇ ਲੋਕਾਂ ਨੇ ਇਸ ਚੋਰ ਦੇ ਪਿੱਛੇ ਭੱਜ ਕੇ ਮੌਕੇ ਤੇ ਹੀ ਦਬੋਚ ਲਿਆ ਅਤੇ ਲੋਕਾਂ ਦੀ ਜਮਾਂ ਹੋਈ ਭੀੜ ਨੇ ਲੁਟੇਰੇ ਦੀ ਛਿੱਤਰ ਪਰੇਡ ਕਰਨ ਤੋ ਬਾਅਦ ਉਸ ਨੂੰ ਇੱਕ ਖੰਬੇ ਨਾਲ ਬੰਨ ਕੇ ਪੁਲਿਸ ਨੂੰ ਫੋਨ ਕਰ ਦਿੱਤਾ ਅਤੇ ਪੁਲਿਸ ਚੌਂਕੀ ਜੰਡਿਆਲਾ  ਦੇ ਮੁਲਾਜ਼ਮ ਉਸ ਲੁਟੇਰੇ ਨੂੰ ਫੜ ਕੇ ਚੌਂਕੀ ਲੈ ਗਏ।ਫੜੇ ਗਏ ਉਕਤ ਲੁਟੇਰੇ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਖੱਖ ਜਿਲ੍ਹਾ ਤਰਨ ਤਾਰਨ ਦੱਸਿਆ।ਲੁਟੇਰੇ ਨੇ ਦੱਸਿਆ ਕਿ ਉਹ ਤਾਂ ਬਾਹਰ ਆਪਣਾ ਮੋਟਰ ਸਾਈਕਲ ਬੰਦ ਕਰਨ ਗਿਆ ਸੀ। ਚੋਂਕੀ ਇੰਚਾਰਜ ਹਰਜੀਤ ਸਿੰਘ ਨੇ ਕਿਹਾ ਕਿ ਜਾਂਚ ਪੜਤਾਲ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply