
ਜੰਡਿਆਲਾ ਗੁਰੂ, 21 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਕੱਲ੍ਹ ਯੂਨੀਕਾਮ ਸਮਾਰਟ ਸੁਰੱਖਿਆ ਕੰਪਨੀ ਵਲੋਂ ਮੋਬਾਇਲ ਹੈਂਡਸੈੱਟ ਬੀਮੇ ਦਾ ਉਦਘਾਟਨ ਸੈਮਸੰਗ ਦੇ ਏ-ਵਨ ਇੰਟਰਪ੍ਰਾਈਜ਼ਜ਼ ਸ਼ੋਅ ਰੂਮ ਸਰਾਂ ਰੋਡ ਵਿਖੇ ਗੁਲਸ਼ਨ ਜੈਨ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਅਤੇ ਜੈਨ ਸਭਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੋਕੇ ਬੀਮਾ ਕੰਪਨੀ ਦੇ ਮੈਨੇਜਰ ਮੋਹਨ ਗਰੋਵਰ ਨੇ ਦੱਸਿਆ ਕਿ ਇਹ ਬੀਮਾ ਹਰ ਇੱਕ ਕੰਪਨੀ ਦੇ ਨਵੇ ਮੋਬਾਇਲ ਫੋਨ ਦਾ ਕੀਤਾ ਜਾਵੇਗਾ।ਜਿਸ ਲਈ ਮੋਬਾਇਲ ਫੋਨ ਦਾ ਬਿੱਲ ਹੋਣਾ ਜਰੂਰੀ ਹੈ।ਇਸ ਮੋਕੇ ਹੋਰਨਾ ਤੋਂ ਇਲਾਵਾ ਡਾ: ਨਿਰਮਲ ਸਿੰਘ, ਕੁੱਕੂ ਪਾਰਸ, ਗੁਲਸ਼ਨ ਜੈਨ ਕਿਤਾਬਾਂ ਵਾਲੇ, ਅਵਤਾਰ ਸਿੰਘ ਭੁੱਲਰ, ਸੰਜੇ ਜੋਸ਼ੀ, ਜਗੀਰ ਸਿੰਘ, ਅਮਨਦੀਪ ਸਿੰਘ ਭੁੱਲਰ, ਜਸਬੀਰ ਸਿੰਘ ਵਿਰਦੀ, ਅਕਾਸ਼ਦੀਪ ਸਿੰਘ ਭੁੱਲਰ ਆਦਿ ਹਾਜ਼ਿਰ ਸਨ।
Punjab Post Daily Online Newspaper & Print Media