Friday, May 8, 2026

ਨਿਰਪੱਖ ਸੇਵਾ ਵੈਲਫੇਅਰ ਕਲੱਬ ਨੇ ਲਗਾਇਆ ਮੁਫ਼ਤ ਮੈਡੀਕਲ ਚੈਕਅੱਪ ਕੈਂਪ

PPN2203201509
ਬਠਿੰਡਾ,22 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਿਕ ਲਾਲਾ ਛੱਜੂਰਾਮ ਕਰੋੜੀ ਮੱਲ ਧਰਮਸ਼ਾਲਾ ਵਿਖੇ ਨਿਰਪੱਖ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਮੁਫਤ ਚੈਕਅੱਪ ਮੈਡੀਕਲ ਕੈਂਪ ਲਗਾਇਆ ਗਿਆ । ਜਿਸ ਡਾ. ਬਾਂਸਲ ਐਮਐਸ ਓਰਥੋ, ਡਾ. ਗਰਗ ਐਮਬੀਬੀਐਸ, ਡਾ. ਗਰਗ ਸੀਨੀ ਕਾਂਨਸਲਟੈਂਟ ਫਿਜਿਓ ਥਰੈਪਿਸਟ ਆਸਟ੍ਰੇਲੀਆ, ਡਾ. ਬਾਂਸਲ ਐਮਡੀਐਸ ਓਰਲ ਸਰਜਨ, ਡਾ.  ਗਰਗ ਬੀ.ਏ ਐਮ ਐਸ, ਨੰਦੀ ਪ੍ਰੀਕਸ਼ਕ ਗਾਇਨੀ ਅਤੇ ਓਪਸਟ, ਬਠਿੰਡਾ ਦੇ ਵੱਖ-ਵੱਖ ਮਸ਼ਹੂਰ ਹਸਪਤਾਲਾਂ ਵਿੱਚੋ ਆਪਣੇ ਕੀਮਤੀ ਸਮਂੇ ਵਿੱਚੋਂ ਕੈਂਪ ਵਿੱਚ ਮਰੀਜਾਂ ਨੂੰ ਚੈਕਅਪ ਕਰਕੇ ਬਾਖੂਬੀ ਸੇਵਾ ਨਿਭਾਈ। ਇਸ ਕੈਂਪ ਦੇ ਮੁੱਖ ਮਹਿਮਾਨ ਦੇ ਤੌਰ ‘ਤੇ ਸਰੂਪ ਚੰਦ ਸਿੰਗਲਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ, ਡਾਂ:  ਪ੍ਰਕਾਸ਼ ਸ਼ਰਮਾਂ ਜਿਲਾ ਪ੍ਰੈਸ ਸਕੱਤਰ, ਕਮਲੇਸ ਰਾਣੀ ਕੌਸਲਰ ਅਤੇ ਜਗਸ਼ੀਰ ਸਿੰਘ ਕੌਸਲਰ ਉਚੇਚੇ ਤੌਰ ”ਤੇ ਪਹੁੰਚੇ । ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਇਕੱਤਰੀਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਕੰਮ ਨਿਰਪੱਖ ਸੇਵਾ ਵੈਲਫੇਅਰ ਕਲੱਬ ਨੇ ਕੀਤਾ ਹੈ, ਬਹੁਤ ਹੀ ਸਲਾਘਾਯੋਗ ਕਦਮ ਹੈ ਕਿਉਕਿ ਇਸ ਕੈਂਪ ਵਿੱਚ ਅਨੇਕਾਂ ਜਰੂਰਤਮੰਦਾਂ ਨੇ ਆਪਣਾ ਫ੍ਰੀ ਚੈਕਅੱਪ ਅਤੇ ਟੈਸਟ ਕਰਵਾਏ ਹਨ। ਇਸ ਮੌਕੇ ਰਵਿੰਦਰ ਕੁਮਾਰ ਬਾਂਸਲ(ਰਵੀ) ਪ੍ਰਧਾਨ, ਸੁਰਿੰਦਰਪਾਲ ਜਰਨਲ ਸੈਕਟਰੀ, ਅਮਿਤ ਗਰਗ ਸੈਕਟਰੀ, ਸ਼ਾਮ ਲਾਲ ਵਾਈਸ ਪ੍ਰਧਾਨ, ਓਮ ਪ੍ਰਕਾਸ਼ ਐਡਵਾਈਜਰ, ਰਾਮਕੁਮਾਰ ਕੈਸੀਅਰ,ਕਾਕਾ ਰਾਮ, ਸੰਕਰ ਲਾਲ, ਜੈ ਪ੍ਰਕਾਸ਼ ਮਿਸਰਾ, ਸੋਮ ਨਾਥ ਸਿੰਗਲਾ, ਹੈਪੀ ਮਾਸਟਰ, ਸ਼ਕਤੀ ਗਰਗ, ਮਹਿੰਦਰ ਬਾਂਸਲ ਲਵਲੀ, ਸੋਨੋ ਲਾਲ ਸਿੰਘ ਬਸਤੀ, ਆਦਿ ਹਾਜਰ ਸਨ ।

Check Also

ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …

Leave a Reply