Wednesday, October 14, 2026

ਘਾਹ ਫੂਸ ਦਾ ਠੇਕਾ ਲੈਣ ਵਾਲੇ ਠੇਕੇਦਾਰ ਨੂੰ ਮਜ਼ਦੂਰਾਂ ਦੇ ਹਿੱਤਾਂ ਦਾ ਧਿਆਨ ਰੱਖਣਾ ਪਵੇਗਾ-ਯੂਨੀਅਨ

PPN2203201517
ਜੰਡਿਆਲਾ ਗੁਰੂ, 22 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਕਲ੍ਹ ਅਨਾਜ ਮੰਡੀ ਜੰਡਿਆਲਾ ਗੁਰੂ ਵਿਚ ਗੱਲਾ ਮਜ਼ਦੂਰ ਯੂਨੀਅਨ ਦੀ ਇੱਕ ਮੀਟਿੰਗ ਹੋਈ ਜਿਸ ਵਿਚ ਯੂਨੀਅਨ ਨੇ ਇਹ ਫੈਸਲਾ ਕੀਤਾ ਕਿ ਘਾਹ ਫੂਸ ਦਾ ਠੇਕਾ ਜੋ ਵੀ ਠੇਕੇਦਾਰ ਮੰਡੀ ਵਿਚੋਂ ਲਵੇਗਾ, ਉਸ ਨੂੰ ਮਜ਼ਦੂਰਾਂ ਦੇ ਹਿਤਾਂ ਦਾ ਧਿਆਨ ਰੱਖਣਾ ਪਵੇਗਾ।ਘਾਹ ਫੂਸ ਦੀ ਕੀਮਤ ਯੂਨੀਅਨ ਵਲੋਂ ਜੋ ਵੀ ਨਿਰਧਾਰਿਤ ਕੀਤੀ ਜਾਵੇਗੀ, ਉਸੇ ਹਿਸਾਬ ਨਾਲ ਲਈ ਜਾਵੇਗੀ। ਮੀਟਿੰਗ ਨੁੰ ਸੰਬੋਧਨ ਕਰਦੇ ਜਿਲ੍ਹਾ ਪ੍ਰਧਾਨ ਨਾਜ਼ਰ ਸਿੰਘ ਰਈਆ ਨੇ ਕਿਹਾ ਕਿ ਅਗਰ ਠੇਕੇਦਾਰ ਅਜਿਹਾ ਨਹੀਂ ਕਰਦੇ ਤਾਂ ਮਜ਼ਦੂਰ ਯੂਨੀਅਨ ਨੂੰ ਸਖਤ ਫੈਸਲਾ ਲੈਣਾ ਪਵੇਗਾ।ਇਸ ਮੋਕੇ ਹੋਰਨਾ ਤੋਂ ਇਲਾਵਾ ਮੀਟਿੰਗ ਵਿਚ ਬਲਵੰਤ ਸਿੰਘ ਰਈਆ, ਹਰਭਜਨ ਸਿੰਘ ਪ੍ਰਧਾਨ ਜੰਡਿਆਲਾ, ਹਰਜਿੰਦਰ ਸਿੰਘ ਮੀਤ ਪ੍ਰਧਾਨ, ਹਰਜੀਤ ਸਿੰਘ ਸੈਕਟਰੀ, ਦਿਆਲ ਸਿੰਘ, ਸਵਿੰਦਰ ਸਿੰਘ, ਕਸ਼ਮੀਰ ਸਿੰਘ, ਜੱਗਾ ਸਿੰਘ, ਮਨਜੀਤ ਸਿੰਘ, ਜਗਪ੍ਰੀਤ ਸਿੰਘ ਆਦਿ ਹਾਜ਼ਿਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply