Thursday, March 26, 2026

ਨਗਰ ਕੋਂਸਲ ਦੀ ਮੀਤ ਪ੍ਰਧਾਨਗੀ ‘ਤੇ ਭਾਜਪਾ ਵਿੱਚ ਕਾਟੋ ਕਲੇਸ਼ ਜਾਰੀ

ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ

PPN2203201518
ਜੰਡਿਆਲਾ ਗੁਰੂ, 22 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਭਾਜਪਾ ਆਗੂ ਬਲਵਿੰਦਰ ਸਿੰਘ ਗਿੱਲ ਦੇ ਘਰ ਸੱਦੀ ਗਈ ਇੱਕ ਮੀਟਿੰਗ ਵਿਚ ਕੁੰਨਣ ਸਿੰਘ ਮੀਤ ਪ੍ਰਧਾਨ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਭਾਜਪਾ ਨੇ ਕਿਹਾ ਕਿ ਬੀਤੇ ਦਿਨੀ ਨਗਰ ਕੋਂਸਲ ਵਿਚ ਮੀਤ ਪ੍ਰਧਾਨਗੀ ਦੋਰਾਨ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਭਾਜਪਾ ਕੋਂਸਲਰ, ਉਸਦੇ ਪਤੀ ਮਨਦੀਪ ਢੋਟ ਅਤੇ ਅਮਨ ਢੋਟ ਜਿਲ੍ਹਾ ਦਿਹਾਤੀ ਪੈ੍ਰਸ ਸਕੱਤਰ ਨੂੰ ਪਾਰਟੀ ਵਿਚੋਂ ਬਾਹਰ ਕੱਢਿਆ ਜਾਵੇ।ਕਿਉਂਕਿ ਇਹਨਾ ਦੇ ਕਾਰਨ ਹੀ ਨਗਰ ਕੋਂਸਲ ਜੰਡਿਆਲਾ ਗੁਰੂ ਵਿਚ ਮੀਤ ਪ੍ਰਧਾਨ ਨਿਯਮਾਂ ਦੇ ਉਲਟ ਅਕਾਲੀ ਦਲ ਦਾ ਬਣਾਇਆ ਗਿਆ ਹੈ, ਜਦੋਂ ਕਿ ਇਕ ਦਿਨ ਪਹਿਲਾਂ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਦੇ ਗ੍ਰਹਿ ਹੋਈ ਅਕਾਲੀ-ਭਾਜਪਾ ਕੋਂਸਲਰਾਂਾ ਦੀ ਮੀਟਿੰਗ ਵਿਚ ਨਗਰ ਕਂੋਂਸਲ ਦਾ ਪ੍ਰਧਾਨ ਅਕਾਲੀ ਅਤੇ ਮੀਤ ਪ੍ਰਧਾਨ ਭਾਜਪਾ ਦਾ ਤਹਿ ਹੋਇਆ ਸੀ।ਪਰ ਉਪਰੋਕਤ ਤਿੰਨ ਭਾਜਪਾ ਆਗੂਆ ਤੋਂ ਇਲਾਵਾ ਦਿਹਾਤੀ ਦੇ ਸੀਨੀਅਰ ਭਾਜਪਾ ਆਗੂ ਅਤੇ ਅਕਾਲੀ ਦਲ ਵਿਚ ਹੋਏ ‘ਗੁਪਤ ਸਮਝੋਤੇ’ ਦੇ ਤਹਿਤ ਮੀਤ ਪ੍ਰਧਾਨਗੀ ਵੀ ਅਕਾਲੀ ਦਲ ਨੂੰ ਦੇ ਦਿੱਤੀ ਗਈ ਹੈ।ਮੀਟਿੰਗ ਵਿਚ ਸ਼ਾਮਿਲ ਸੋਨੀਆ ਸ਼ਰਮਾ ਜਿਲ੍ਹਾ ਸੈਕਟਰੀ ਅੰਮ੍ਰਿਤਸਰ ਦਿਹਾਤੀ ਭਾਜਪਾ ਨੇ ਕਿਹਾ ਕਿ ਨਗਰ ਕੌਂਸਲ ਵਿਚ ਹੋਈ ਮੀਟਿੰਗ ਦੋਰਾਨ ਖੁਦ ਹਲਕਾ ਵਿਧਾਇਕ ਨੇ ਕਿਹਾ ਸੀ ਕਿ ਮੀਤ ਪ੍ਰਧਾਨਗੀ ਲਈ ਭਾਜਪਾ ਕੋਂਸਲਰ ਨੇ ਹੀ ਨਾਮ ਲਿਆ ਹੈ ਇਸ ਲਈ ‘ਤੁਸੀ ਅਪਨੀ ਹਾਈਕਮਾਨ ਨੂੰ ਪੁਛੋ’।ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਭਾਜਪਾ ਦੇ ਕੁੱਝ ਸੀਨੀਅਰ ਦਿਹਾਤੀ ਆਗੂਆ ਸਮੇਤ ਅਕਾਲੀ ਦਲ ਵਿਚ ਕੋਈ ਨਾ ਕੋਈ ‘ਖਿਚੜੀ’ ਜਰੂਰ ਬਣੀ ਹੈ।ਮੀਟਿੰਗ ਵਿੱਚ ਮੋਜੂਦ ਸਭ ਅਹੁਦੇਦਾਰਾਂ ਦਾ ਇਸ਼ਾਰਾ ਜੰਡਿਆਲਾ ਗੁਰੂ ਵਿੱਚ ਇੱਕ ਅਕਾਲੀ ਅਤੇ ਭਾਜਪਾ ਆਗੂਆਂ ਦੀ ਆਪਸੀ ਰਿਸ਼ਤੇਦਾਰੀ ਵੱਲ ਜਾ ਰਿਹਾ ਸੀ ਜਿਸ ਕਰਕੇ ਅਕਾਲੀ ਦਲ ਦੇ ਸੀਨੀਅਰ ਕੋਂਸਲਰ ਹੋਣ ਦੇ ਬਾਵਜੂਦ ਵੀ ਮੀਤ ਪ੍ਰਧਾਨ ਇੱਕ ਨਵੇਂ ਚੁਣੇ ਗਏ ਕੋਂਸਲਰ ਨੂੰ ਦੇ ਦਿੱਤੀ ਗਈ ਜੋ ਕਿ ਭਾਜਪਾ ਆਗੂ ਦਾ ਰਿਸ਼ਤੇਦਾਰ ਹੈ।
ਮੀਟਿੰਗ ਵਿਚ ਸ਼ਾਮਿਲ ਸਮੂਹ ਅਹੁਦੇਦਾਰਾ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਉਹਨਾ ਵਲੋਂ 23 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੰਮ੍ਰਿਤਸਰ ਫੇਰੀ ਦੋਰਾਨ ਪਾਰਟੀ ਹਾਈਕਮਾਂਡ ਦੇ ਕੁੱਝ ਆਗੂਆਂ ਨਾਲ ਮਿਲਕੇ ਉਹਨਾ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਜਾਵੇਗਾ।ਭਾਜਪਾ ਦੇ ਸੀਨੀਅਰ ਆਗੂ ਕੁੰਵਰ ਜਗਦੀਪ ਸਿੰਘ ਜਿਲ੍ਹਾ ਇੰਚਾਰਜ ਨੇ ਕਿਹਾ ਕਿ ਅਸਤੀਫੇ ਉਹਨਾਂ ਨੂੰ ਮਿਲ ਚੁੱਕੇ ਹਨ ਪਰ ਅਸਤੀਫੇ ਪਾਰਟੀ ਹਾਈਕਮਾਂਡ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਮਨਜੂਰ ਕੀਤੇ ਜਾਣਗੇ ਅਤੇ ਮੀਤ ਪ੍ਰਧਾਨਗੀ ਸਬੰਧੀ ਵੀ ਹਾਈਕਮਾਂਡ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ।
ਪੱਤਰਕਾਰਾਂ ਵਲੋਂ ਅਮਨ ਢੋਟ ਅਤੇ ਮਨਦੀਪ ਢੋਟ ਨਾਲ ਫੋਨ ਤੇ ਗੱਲ ਕਰਨੀ ਚਾਹੀ, ਪਰ ਉਹਨਾ ਨੇ ਗੱਲ ਨਹੀਂ ਕੀਤੀ।ਅੱਜ ਦੀ ਮੀਟਿੰਗ ਵਿਚ ਉਪਰੋਕਤ ਭਾਜਪਾ ਆਗੂਆ ਤੋਂ ਇਲਾਵਾ ਹਰਚਰਨ ਸਿੰਘ ਬਰਾੜ ਜਿਲ੍ਹਾ ਮੀਤ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਭਾਜਪਾ, ਕਸਤੂਰੀ ਲਾਲ ਮੰਡਲ ਜੰਡਿਆਲਾ ਮੀਤ ਪ੍ਰਧਾਨ, ਸ਼ੀਲਾ ਸ਼ਰਮਾ ਜਿਲ੍ਹਾ ਮੀਤ ਪ੍ਰਧਾਨ ਦਿਹਾਤੀ, ਤੇਜਪਾਲ ਸਿੰਘ ਮੀਤ ਪ੍ਰਧਾਨ ਦਿਹਾਤੀ, ਅਮਰੀਕ ਕੋਰ ਮੀਤ ਪ੍ਰਧਾਨ ਮਹਿਲਾ ਮੰਡਲ, ਲਖਬੀਰ ਕੋਰ ਜਨਰਲ ਸਕੱਤਰ, ਸਰੋਜ ਰਾਣੀ ਮੰਡਲ ਸੈਕੱਟਰੀ, ਗਗਨ ਦੁੱਗਲ, ਬਿੱਟੂ ਲਾਹੋਰੀਆ ਮੰਡਲ ਪ੍ਰਧਾਨ, ਡਾ: ਸੁਖਬੀਰ ਸਿੰਘ ਲਾਡੀ ਮੀਤ ਪ੍ਰਧਾਨ ਮੰਡਲ, ਕੁਲਜਿੰਦਰਪਾਲ ਸਿੰਘ ਬਰਾੜ ਆਦਿ ਹਾਜ਼ਿਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply