Friday, August 14, 2026

ਵਿਨੈ ਕੁਮਾਰ ਰਾਸ਼ਟਰੀ ਜਰਨਲ ਸਕੱਤਰ ਤੇ ਸੁਨੀਲ ਕੁਮਾਰ ਬਣੇ ਪੰਜਾਬ ਮੀਤ ਪ੍ਰਧਾਨ

ਫੈਡਰੇਸ਼ਨ ਕੱਢੇਗੀ 14 ਅਪ੍ਰੈਲ ਨੂੰ ਵਿਸ਼ਾਲ ਮੋਟਰ ਸਾਇਕਲ ਰੈਲੀ – ਜਗਦੀਸ਼ ਜੱਗੂ

PPN2203201524
ਅੰਮ੍ਰਿਤਸਰ, 22 ਮਾਰਚ (ਗੁਰਪ੍ਰੀਤ ਸਿੰਘ) – ਅਪਣੀ ਮੈਂਬਰਸ਼ਿਪ ਨੂੰ ਅੱਗੇ ਵਧਾਉਂਦੇ ਹੋਏ ਆਲ ਇੰਡੀਆ ਸ਼ਡਿਉਲਡ ਕਾਸਟ ਫੈਡਰੇਸ਼ਨ ਨੇ ਨਵੀਆਂ ਨਿਯੁਕਤੀਆਂ ਕਰਦਿਆਂ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ਦੌਰਾਨ ਵਿਨੈ ਕੁਮਾਰ ਨੂੰ ਰਾਸ਼ਟਰੀ ਜਰਨਲ ਸਕੱਤਰ ਤੇ ਸੁਨੀਲ ਕੁਮਾਰ ਨੂੰ ਪੰਜਾਬ ਦਾ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਸ਼ ਕੁਮਾਰ ਜੱਗੂ ਨੇ ਕਿਹਾ ਕਿ ਫੈਡਰੇਸ਼ਨ ਦਾ ਮੁੱਖ ਉਦੇਸ਼ ਇਹ ਹੈ ਕਿ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦਾ ਸੰਦੇਸ਼ ਨੂੰ ਦੇਸ਼ ਦੇ ਦਲਿਤ ਭਾਈਚਾਰੇ ਵਿੱਚ ਲੈ ਕੇ ਜਾਣਾ ਹੈ।ਉਨਾਂ੍ਹ ਕਿਹਾ ਕਿ 14 ਅਪ੍ਰੈਲ ਨੂੰ ਫੈਡਰੇਸ਼ਨ ਵੱਲੋ ਭੁਸ਼ਨ ਪੁਰਾ ਮੰਦਿਰ ਤੋ ਵਿਸ਼ਾਲ ਮੋਟਰ ਸਾਇਕਲ ਰੈਲੀ ਕੱਢੀ ਜਾਵੇਗੀ ਤੇ ਟਾਉਨ ਹਾਲ ਡਾ. ਅੰਬੇਡਕਰ ਚੋਂਕ ਤੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਏਗੀ।ਉਨਾਂ੍ਹ ਕਿਹਾ 14 ਅਪੈ੍ਰਲ ਵਾਲੇ ਦਿਨ ਸਵੇਰੇ 7 ਵੱਜੇ ਬਾਬਾ ਸਾਹਿਬ ਡਾ. ਭੀਮ ਰਾਉ ਜੀ ਅੰਬੇਡਕਰ ਦੀ ਮੁਰਤੀ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਜਾਵੇਗਾ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਉਪਰੰਤ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਭੂਸ਼ਨ ਪੁਰਾ ਵਿੱਖੇ ਕੇਕ ਕੱਟਿਆ ਜਾਵੇਗਾ।
ਉਨਾਂ੍ਹ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਚੌਂਕ ਨੂੰ ਸਾਫ ਸੁਥਰਾ ਰੱਖਣ ਲਈ ਜਲਦ ਹੀ ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਸ਼ਭਰਵਾਲ ਨੂੰ ਮਿਲ ਕੇ ਇਸ ਸੰਬੰਧੀ ਇਕ ਮੰਗ ਪੱਤਰ ਵੀ ਸੋਂਪਣਗੇ।ਇਸ ਮੋਕੇ ਭਗਵਾਨ ਵਾਲਮੀਕਿ ਸ਼ਕਤੀ ਦਲ ਦੇ ਪੰਜਾਬ ਪ੍ਰਧਾਨ ਸ਼ਾਮ ਕੁਮਾਰ ਰਾਜਪੁਤ, ਫੈਡਰੇਸ਼ਨ ਦੇ ਸ਼ਹਿਰੀ  ਚੇਅਰਮੈਨ ਬੱਬਲੂ ਆਦਿਵਾਲ, ਵਾਰਡ ਨੰ. 26 ਦੇ ਪ੍ਰਧਾਨ ਸੋਨੂੰ ਗਿੱਲ, ਮੀਤ ਪ੍ਰਧਾਨ ਚੰਦੂ ਗਿੱਲ, ਮੈਂਬਰ ਪੰਚਾਇਤ ਲਾਡੀ, ਰਾਜੂ ਮਲਿਕ, ਸ਼ਾਮ ਲਾਲ, ਗੁਰਬਚਨ ਸਿੰਘ, ਰਵੀ ਕੁਮਾਰ, ਰੋਸ਼ਨ ਲਾਲ, ਪ੍ਰਿਸ਼, ਮਨੋਜ ਕੁਮਾਰ, ਗਿਆਨ ਕੋਰ, ਸੋਨੀਆ, ਵੀਰ ਮਤੀ, ਪੂਜਾ ਆਦਿ ਮੋਜੂਦ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply