
ਅੰਮ੍ਰਿਤਸਰ, 23 ਮਾਰਚ (ਕੁਲਦੀਪ ਸਿੰਘ ਨੋਬਲ) – ਲ਼ੋਕ ਮੰਚ ਛੇਹਰਟਾ ਵੱਲੋਂ ਪੰਜਾਬੀ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਅਤੇ ਟੀ. ਵੀ ਕਲਾਕਾਰ ਅਸ਼ੋਕ ਸਾਹਿਲ ਦਾ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋ ਤਜਿੰਦਰਪਾਲ ਸਿੰਘ ਸੰਧੂ ਏ.ਡੀ.ਸੀ ਗੁਰਦਾਸਪੁਰ ਸਾਮਲ ਹੋਏ।ਗੁਰਦੁਆਰਾ ਸਿੰਘ ਸਭਾ ਭੱਲਾ ਕਾਲੋਨੀ ਦੇ ਭਾਈ ਮੱਲਾ ਸਿੰਘ ਹਾਲ ਵਿਖੇ ਹੋਏ ਸਮਾਗਮ ਦੀ ਪ੍ਰਧਾਨਗੀ ਭੁਪਿੰਦਰ ਸਿੰਘ ਮੱਟੂ ਜਿਲਾ ਭਾਸ਼ਾ ਅਫਸਰ, ਜਸਬੀਰ ਸਿੰਘ ਢਿੱਲੋ ਬੀ.ਡੀ.ੳ ਵੇਰਕਾ, ਦੀਪ ਦਵਿੰਦਰ ਸਿੰਘ ਮੀਤ ਪ੍ਰਧਾਨ ਕੇਦਰੀ ਲੇਖਕ ਸਭਾ, ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਗਰੀਵੈਨਸ ਐਡ ਜਸਟਿਸ ਫੋਰਮ ਅਤੇ ਸੀਨੀਅਰ ਅਕਾਲੀ ਆਗੂ ਦਿਲਬਾਗ ਸਿੰਘ ਵਡਾਲੀ ਨੇ ਕੀਤੀ।ਜਸਵੰਤ ਸਿੰਘ ਜੇਥਰ ਨੇ ਜੀ ਆਇਆ ਕਿਹਾ ਅਤੇ ਹਰਜੀਤ ਸਿੰਘ ਸੰਧੂ ਨੇ ਬਾਸਰਕੇ ਤੇ ਸਾਹਿਲ ਸਬੰਧੀ ਸਨਮਾਨ ਪੱਤਰ ਪੜੇ ਅਤੇ ਸਟੇਜ ਸੰਚਾਲਨ ਦੇਵ ਦਰਦ ਨੇ ਕੀਤਾ।ਇਸ ਮੋਕੇ ਹੋਏ ਕਵੀ ਦਰਬਾਰ ਵਿਚ ਜਗਤਾਰ ਗਿੱਲ, ਗੁਰਬਾਜ ਸਿੰਘ ਤੋਲੇਨੰਗਲ, ਧਰਵਿੰਦਰ ਅੋਲਖ, ਹਰੀ ਸਿੰਘ ਗਰੀਬ, ਚਰਨਜੀਤ ਅਜਨਾਲਾ, ਗੁਰਦੀਪ ਸਿੰਘ ਪ੍ਰਵਾਨਾ, ਵਰਿੰਦਰ ਕੋਰ ਪਨੂੰ, ਦੇਵ ਦਰਦ, ਸਤਨਾਮ ਸਿੰਘ ਅੋਲਖ ਤੇ ਹਰਜੀਤ ਸਿੰਘ ਸੰਧੂ ਨੇ ਗੀਤ, ਕਵਿਤਾਵਾ, ਗਜ਼ਲਾਂ ਸੁਣਾ ਕੇ ਸਮਾਰੋਹ ਨੂੰ ਕਾਵਿਕ ਰੰਗ ਪ੍ਰਦਾਨ ਕੀਤਾ।
ਸਮਾਰੋਹ ਦੋਰਾਨ ਸਬੋਧਨ ਕਰਦਿਆ ਮੱਖੁ ਮਹਿਮਾਨ ਤਜਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਸਾਫ ਸੁਥਰਾ ਸਮਾਜ ਸਿਰਜਨ ਵਿੱਚ ਲੇਖਕਾ ਦਾ ਬਹੁਤ ਵੱਡਾ ਹੱਥ ਹੈ ਅਤੇ ਕਲਮ ਦੀ ਤਾਕਤ ਤਲਵਾਰ ਨਾਲੋ ਵੀ ਵੱਧ ਹੈ।ਉਨ੍ਹਾ ਨੇ ਮਨਮੋਹਨ ਸਿੰਘ ਬਾਸਰਕੇ ਦੇ ਸਿਰਜਨ ਕਾਰਜਾਂਾ ਅਤੇ ਬਤੋਰ ਸੁਪਰਡੈਂਟ ਵਧੀਆ ਕਾਰਗੁਜਾਰੀ ਦਾ ਜਿਕਰ ਕਰਦਿਆ ਦੋਹਾਂ ਸਨਮਾਨਿਤ ਸਖਸੀਅਤਾਂ ਨੂੰ ਮੁਬਾਰਕਬਾਦ ਦਿਤੀ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮੰਗਲ ਸਿੰਘ ਢੋਟੀਆ ਨੇ ਪ੍ਰਧਾਨਗੀ ਮੰਡਲ ਨੂੰ ਸਿਰੋਪ ਦੇ ਕੇ ਸਨਮਾਨਤ ਕੀਤਾ ਅਤੇ ਸਮੂੰਹ ਹਾਜਰੀਨ ਦਾ ਧੰਨਵਾਦ ਕੀਤਾ।ਇਸ ਮੋਕੇ ਤੇ ਉਘੇ ਫੋਟੋ ਕਲਾਕਾਰ ਹਰਭਜਨ ਬਾਜਵਾ, ਕੁਲਵੰਤ ਸਿੰਘ ਅੱਣਖੀ, ਅਤਰ ਤਰਸਿੱਕਾ, ਬਲਵਿੰਦਰ ਭਾਰਤੀ, ਚਰਨਜੀਤ ਚੰਨੀ, ਪ੍ਰਿ. ਰਾਣਾ ਬਾਸਰਕੇ, ਅਜਮੇਰ ਸਿੰਘ ਬਾਸਰਕੇ, ਪ੍ਰਿਤਪਾਲ ਕਠਾਣੀਆ, ਰਿਕੂ ਮਲਹੋਤਰਾ, ਅਮਨਦੀਪ ਬਾਸਰਕੇ, ਤੇਜਪਾਲ ਸਿੰਘ, ਸੁਖਦੇਵ ਰਾਜ, ਗੁਰਬਚਨ ਸਿੰਘ ਵਿਰਕ, ਚੇਤਨ ਰਾਮਪਾਲ, ਚਮਨ ਲਾਲ, ਕੁਲਦੀਪ ਸਿੰਘ ਵਡਾਲਾ, ਪ੍ਰਮਜੀਤ ਸਿੰਘ, ਅਮਰੀਕ ਸਿੰਘ, ਮੰਗਤ ਰਾਮ, ਧਰਮਿੰਦਰ ਸਿੰਘ ਬਿਟੂ, ਕਸਮੀਰ ਸਿੰਘ ਰੰਧਾਵਾ, ਅਮੀਰਕ ਸਿੰਘ ਸ਼ਰਗਿਲ ਹਾਜਰ ਸਨ।
Punjab Post Daily Online Newspaper & Print Media