Saturday, March 28, 2026

ਗੁਰਦੁਆਰਾ ਚੀਫ਼ ਖ਼ਾਲਸਾ ਦੀਵਾਨ ਵਿਖੇ ਮਸਿਆ ਦਾ ਕੀਰਤਨ ਸਮਾਗਮ

PPN2403201526

ਅੰਮ੍ਰਿਤਸਰ, ੨੩ ਮਾਰਚ (ਜਗਦੀਪ ਸਿੰਘ ਸ’ਗੂ) ੁਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਸਿਆ ਦੇ ਮੌਕੇ ਤੇ ਦੀਵਾਨ ਸਜਾਏ ਗਏ ।ਡਾਇਰੈਕਟਰ ਐਜੂਕੇਸ਼ਨ ਅਤੇ ਪਿ੍ਰੰਸੀਪਲ ਜੀ. ਟੀ. ਰੋਡ ਸਕੂਲ ਡਾ: ਧਰਮਵੀਰ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ । ਭਾਈ ਜਸਵਿੰਦਰ ਸਿੰਘ ਜੀ ਬੀਬੀ ਕੌਲਾਂ ਵਾਲੇ ਦੇ ਰਾਗੀ ਜਥੇ ਨੇ ਨਾਮੁਬਾਣੀ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਉਨ੍ਹਾਂ ਆਪਣੇ ਰਸਿਿਭੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।ਉਪਰੰਤ ਬੀਬੀ ਗੁਰਨੂਰ ਕੌਰ ਦੇ ਜਥੇ ਨੇ ਗੁਰੂ ਜਸ ਗਾਇਨ ਕੀਤਾ।ਬੀਬੀ ਸੁਮੀਨ ਕੌਰ ਇੰਟਰਨੈਸ਼ਨਲ ਸਕੂਲ ਦੇ ਸੰਗੀਤ ਅਧਿਆਪਕ ਨੇ ਵੀ ਕੀਰਤਨ ਰਾਹੀ ਹਾਜ਼ਰੀ ਲਗਵਾਈ।ਸਮਾਗਮ ਦੌਰਾਨ ਸz. ਕੇ. ਐਸ. ਖੁਰਾਣਾ, ਸ਼੍ਰੀਮਤੀ ਜੀ.ਕੇ ਖੁਰਾਣਾ, ਬੀਬੀ ਗੁਰਨੂਰ ਕੌਰ ਅਤੇ ਬੀਬੀ ਸੁਮੀਨ ਕੌਰ ਨੂੰ ਗੁਰਦੁਆਰਾ ਇੰਚਾਰਜ ਸz. ਤਜਿੰਦਰ ਸਿੰਘ (ਸਰਦਾਰ ਪਗੜੀ ਹਾਊਸ), ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਭਾਈ ਜਸਵਿੰਦਰ ਸਿੰਘ ਅਤੇ ਡਾ: ਸ਼੍ਰੀਮਤੀ ਅਮਰਪਾਲੀ ਵੱਲੋਂ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਸ਼੍ਰੀਮਤੀ ਜੀ.ਕ ਖੁਰਾਣਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਤਕਰੀਬਨ ੩੫ ਸਾਲ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ ਹਨ । ਰਣਜੀਤ ਵਿਹਾਰ ਦੀ ਸੰਗਤ ਜੋ ਮੱਸਿਆ ਦੇ ਮੌਕੇ ਗੁਰਦੁਆਰਾ ਸਾਹਿਬ ਵਿਖੇ ਹਾਜਰੀ ਲਗਵਾਉਂਦੀ ਹੈ, ਦਾ ਵੀ ਸਨਮਾਨ ਕੀਤਾ ਗਿਆ।ਸਮਾਗਮ ਵਿੱਚ ਸz. ਜੀ. ਐਸ. ਚਾਵਲਾ,  ਬਾਬਾ ਬਲਦੇਵ ਸਿੰਘ, ਡਾ: ਸ਼੍ਰੀਮਤੀ ਅਮਰਪਾਲੀ, ਅੰਮ੍ਰਿਤਸਰ ਸ਼ਹਿਰ ਦੇ ਕੋਟ ਖਾਲਸਾ, ਅਮਨ ਐਵਨਿਊ, ਸੰਧੂ ਕਲੌਨੀ, ਛੇਹਰਟਾ ਸਾਹਿਬ, ਪਿੰਡ ਘਨੂਪੁਰ ਕਾਲੇ ਅਤੇ ਰਣਜੀਤ ਵਿਹਾਰ ਤੋਂ ਸੰਗਤ ਬਸਾਂ ਰਾਹੀਂ ਵਿਸ਼ੇਸ਼ ਤੌਰ ਤੇ ਪਹੁੰਚੀ । ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply