
ਫਾਜਿਲਕਾ, 24 ਮਾਰਚ (ਵਿਨੀਤ ਅਰੋੜਾ) – ਅੱਜ ਜ਼ਿਲ੍ਹਾ ਫਾਜ਼ਿਲਕਾ ਤੇ ਜ਼ਿਲ੍ਹਾ ਫਿਰੋਜਪੁਰ ਟੱਰਕ ਯੂਨੀਅਨਾਂ ਦੀ ਮੀਟਿੰਗ ਜ਼ਿਲ੍ਹਾ ਫਾਜਿਲਕਾ ਪ੍ਰਧਾਨ ਪਰਮਜੀਤ ਸਿੰਘ ਵੈਰੜ ਤੇ ਜ਼ਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਬਾਉ ਸਿੰਘ ਭੜਾਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਮੂਹ ਟੱਰਕ ਉਪਰੇਟਰਾਂ ਨੇ ਹਾੜੀ ਦੀ ਫਸਲ ਦੀ ਢੋਆ ਢੋਆਈ ਦਾ ਬਾਈ ਕਾਟ ਕਰਨ ਦਾ ਫੈਸਲਾ ਕੀਤਾ ਹੈ। ਮੀਟਿੰਗ ਪਿੱਛੋ ਵੈਰੜ ਤੇ ਭੜਾਨਾ ਨੇ ਦੱਸਿਆ ਕਿ ਸਰਕਾਰ ਦੀ ਨਵੀ ਨੀਤੀ ਕਾਰਨ ਟੱਰਕ ਉਪਰੇਟਰ ਕਾਫੀ ਦੁਖੀ ਹਨ ਕਿਉਂਕਿ ਨਵੀ ਨੀਤੀ ਅਨੁਸਾਰ 2015-16 ਲਈ ਸਕਿਊਰਟੀ ਰਕਮ ਡੇਢ ਲੱਖ ਤੋਂ ਵਧਾ ਕੇ 21 ਲੱਖ ਰੁਪਏ ਕਰਨਾ, ਢੋਆ ਢੋਆਈ ਪ੍ਰਤੀ ਫੇਰਾ ਭਾੜਾ ਘਟਾ ਕੇ 1036 ਰੁਪਏ ਕਰਨ ਤੇ ਟੈਂਡਰ ਫਾਰਮਾਂ ਦੀ ਕੀਮਤ 1000 ਹਜਾਰ ਰੁਪਏ ਤੋ ਵਧਾ ਕੇ 10000 ਰੁਪਏ ਕਰਨਾ ਟੱਰਕ ਉਪਰੇਟਰਾਂ ਨੂੰ ਕੰਗਾਲ ਕਰਨ ਵਾਲੀ ਗੱਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਐਗਰੋ ਸਮੇਤ ਕੁਝ ਸਰਕਾਰੀ ਏਜਂਸੀਆ ਵਲੋਂ ਪਿੱਛਲੇ ਲੰਮੇ ਸਮੇਂ ਤੋਂ ਟੱਰਕ ਉਪਰੇਟਰਾਂ ਦੇ ਭਾੜੇ ਦਾ ਭੁਗਤਾਨ ਨਹੀ ਕੀਤੀ ਗਿਆ ਜਿਸ ਨਾਲ ਟੱਰਕ ਉਪਰੇਟਰਾਂ ਨੇ ਹਾੜੀ ਦੀ ਫਸਲ ਦੇ ਢੋਆ ਢੋਆਈ ਦੀ ਬਾਈ ਕਾਟ ਦਾ ਫੈਸਲਾ ਕੀਤਾ ਹੈ। ਇਸ ਮੌਕੇ ਨਾਲ ਹੀ ਵੈਰੜ ਤੇ ਭੜਾਨਾ ਨੇ ਦੱਸਿਆ ਕਿ ਸਾਲ 2014-15 ਦੀ ਢੋਆ ਢੋਆਈ ਦੀ ਵੀ ਆਦਾਇਗੀ ਹਾਲੇ ਤੱਕ ਨਹੀ ਕੀਤੀ ਗਈ ਜਦ ਤੱਕ ਇਹ ਅਦਾਇਗੀ ਨਹੀ ਹੁੰਦੀ ਸਮੂਹ ਯੂਨੀਅਨਾਂ ਵਲੋਂ ਹਾੜੀ ਦੀ ਫਸਲ ਦੀ ਢੋਆ ਢੋਆਈ ਦਾ ਬਾਈ ਕਾਟ ਰਹੇਗਾ। ਇਸ ਮੌਕੇ ਪ੍ਰਧਾਨ ਅਬੋਹਰ ਟੱਰਕ ਯੂਨੀਅਨ, ਜਲਾਲਾਬਾਦ ਟੱਰਕ ਯੂਨੀਅਨ, ਗੁਰੂਹਰਸਹਾਏ ਟੱਰਕ ਯੂਨੀਅਨ, ਮੱਲ੍ਹਾ ਵਾਲੀ ਟੱਰਕ ਯੂਨੀਅਨ, ਫਿਰੋਜਪੁਰ ਸ਼ਹਿਰ ਤੇ ਕੈਂਟ ਟੱਰਕ ਯੂਨੀਅਨ, ਮੱਖੂ ਟੱਰਕ ਯੂਨੀਅਨ, ਤਲਵੰਡੀ ਭਾਈ ਮੁੱਦਕੀ ਟੱਰਕ ਯੂਨੀਅਨ ਤੇ ਹੋਰ ਆਗੂ ਵੀ ਮੌਜੂਦ ਸਨ।
Punjab Post Daily Online Newspaper & Print Media